Balkaur Singh Slams Punjab Govt and Lawrence Bishnoi: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਦਾ ਸਮਾਂ ਹੋ ਚੁੱਕਿਆ ਹੈ। ਪਰ ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਅੱਜ ਵੀ ਉਸ ਨੂੰ ਇਨਸਾਫ ਮਿਲਣ ਦੀ ਉਡੀਕ ਕਰ ਰਹੇ ਹਨ। ਖਾਸ ਕਰਕੇ ਸਿੱਧੂ ਮੂਸੇਵਾਲਾ ਦੇ ਮੰਮੀ-ਡੈਡੀ ਚਰਨ ਕੌਰ ਤੇ ਬਲਕੌਰ ਸਿੰਘ ਨੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ, ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਰਿਜ਼ਲਟ ਨਹੀਂ ਮਿਿਲਿਆ ਹੈ।


ਇਹ ਵੀ ਪੜ੍ਹੋ: ਘਰ ਬੈਠੇ ਹਰ ਸਾਲ ਕਰੋੜਾਂ ਕਮਾਉਣਗੇ ਅਮਿਤਾਭ ਬੱਚਨ, ਇਸ ਦਿੱਗਜ ਵਿਦੇਸ਼ੀ ਕੰਪਨੀ ਨਾਲ ਹੋਈ ਡੀਲ ਫਾਈਨਲ


ਹਾਲ ਹੀ 'ਚ ਬਲਕੌਰ ਸਿੰਘ ਫਿਰ ਤੋਂ ਪੰਜਾਬ ਸਰਕਾਰ ਤੇ ਲਾਰੈਂਸ ਬਿਸ਼ਨੋਈ 'ਤੇ ਖੂਬ ਭੜਕੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਹੋੋਇਆ ਹੈ ਤਾਂ ਸਰਕਾਰ ਲਾਰੈਂਸ ਦੀ ਇੰਟਰਵਿਊ ਨੂੰ ਯੂਟਿਊਬ ਤੋਂ ਡਿਲੀਟ ਕਿਉਂ ਨਹੀਂ ਕਰਵਾ ਰਹੀ ਹੈ। ਇਸ ਤੋਂ ਤਾਂ ਸਾਫ ਇਹੀ ਪਤਾ ਲੱਗਦਾ ਹੈ ਕਿ ਸਰਕਾਰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ। ਇਹ ਸਾਰੀਆਂ ਗੱਲਾਂ ਬਲਕੌਰ ਸਿੰਘ ਨੇ ਮੂਸੇਵਾਲਾ ਦੇ ਘਰ ਪਹੁੰਚੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ। 


ਇਸ ਦੇ ਨਾਲ ਨਾਲ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਹਾਈਕੋਰਟ 10 ਤਰੀਕ ਦਿੰਦਾ ਹੈ, ਪਰ ਉਸ ਤੋਂ ਪਹਿਲਾਂ 9 ਤਰੀਕ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਸ਼ੌਟ ਕਰਕੇ ਚਲਾ ਰਹੇ ਹਨ, ਤਾਂ ਫਿਰ 'ਚ ਕਿਵੇਂ ਨਾ ਕਹਾਂ ਕਿ ਸਰਕਾਰ ਮੇਰੀ ਨਹੀਂ, ਬਲਕਿ ਗੈਂਗਸਟਰ ਗੁੰਡੇ ਤੇ ਬਦਮਾਸ਼ਾਂ ਦੀ ਹੈ, ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਦੋ ਵਾਰ ਸੂ ਮੋਟੋ ਤੇ ਦੋ ਵਾਰ ਹੁਕਮ ਜਾਰੀ ਕਰਨ ਤੋਂ ਬਾਅਦ ਵੀ ਹਾਲੇ ਤੱਕ ਯੂਟਿਊਬ ਤੋਂ ਇੰਟਰਵਿਊ ਨੂੰ ਨਹੀਂ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ, ਪਰ ਹੁਣ ਅਦਾਲਤ 'ਚ ਆਕੇ ਬੋਲ ਰਹੇ ਹਨ ਕਿ ਸਾਡਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 32 ਫਾਇਰ ਕਰ ਸਿੱਧੂ ਨੂੰ ਕਤਲ ਕਰ ਦਿੱਤਾ ਗਿਆ, ਪਰ ਕਸੂਰ ਕਿਸ ਦਾ ਹੈ। 


ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ 'ਚ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਅਧਿਕਾਰੀ ਵੀ ਇਸ 'ਚ ਸ਼ਾਮਲ ਹੋਣਗੇ। ਇਸ ਕਰਕੇ ਤਾਂ ਇਸ ਇੰਟਰਵਿਊ ਪ੍ਰਤੀ ਕੋਈ ਵੀ ਆਪਣੀ ਪ੍ਰਤੀਕਿਿਰਿਆ ਦੇਣ ਲਈ ਅੱਗੇ ਨਹੀਂ ਆ ਰਿਹਾ ਹੈ॥ ਉਨ੍ਹਾਂ ਨੇ ਕਿਹਾ ਕਿ ਜੇ ਇਸ ਅਦਾਲਤ 'ਚ ਇਨਸਾਫ ਨਹੀਂ ਹੋਵੇਗਾ ਤਾਂ ਪਰਮਾਤਮਾ ਦੀ ਅਦਾਲਤ 'ਚ ਸਾਨੂੰ ਇਨਸਾਫ ਜ਼ਰੂਰ ਮਿਲੇਗਾ। 


ਇਹ ਵੀ ਪੜ੍ਹੋ: ਬਿੱਗ ਬੌਸ 'ਚ ਸਲਮਾਨ ਖਾਨ ਦੀਆਂ ਝਿੜਕਾਂ ਸੁਣ ਬੇਹੋਸ਼ ਹੋਈ ਇਹ ਕੰਟੈਸਟੈਂਟ, ਹਸਪਤਾਲ ਕਰਾਇਆ ਗਿਆ ਭਰਤੀ, ਘਬਰਾ ਗਏ ਭਾਈਜਾਨ, ਵੀਡੀਓ ਵਾਇਰਲ