ਪਿਆਰ 'ਚ ਆਦਮੀ ਕੀ ਕੁਝ ਨਹੀਂ ਕਰ ਜਾਂਦਾ ਅਤੇ ਅੱਜ ਕੱਲ੍ਹ ਦੇ ਪਿਆਰ 'ਚ ਤਾਂ ਗਰਲਫ੍ਰੈਂਡ-ਬੌਏਫ੍ਰੈਂਡ (Girlfriend-boyfriend) ਇੱਕ-ਦੂਜੇ ਲਈ ਅਜੀਬੋ-ਗਰੀਬ ਕੰਮ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਸੋਸ਼ਲ ਮੀਡੀਆ (Social Media) 'ਤੇ ਆਏ ਦਿਨ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਜਿਹਨਾਂ ਨੂੰ ਦੇਖ ਕੇ ਸਾਰੇ ਦੰਗ ਵੀ ਰਹਿ ਜਾਂਦੇ ਹਨ। ਕੁਝ ਖਾਸ ਕਰਨ ਦੀ ਕੋਸ਼ਿਸ਼ 'ਚ ਕਈ ਵਾਰ ਇਹ ਵੀਡੀਓਜ਼ ਬਕਵਾਸ ਹੋ ਜਾਂਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਤੁਹਾਨੂੰ ਵੀ ਦਿਖਾਉਂਦੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹਾਸਾ ਰੋਕ ਨਹੀਂ ਪਾਓਗੇ-

ਕੀ ਹੈ ਵੀਡੀਓ-





ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਆਉੂਟਡੋਰ ਦਾ ਸੀਨ ਹੈ ਜਿਸ 'ਚ ਇੱਕ ਲੜਕਾ ਆਪਣੀ ਗਰਲਫ੍ਰੈਂਡ ਨੂੰ ਖੁਸ਼ ਕਰਨ ਲਈ ਆਪਣੀ ਪ੍ਰਵਾਹ ਵੀ ਨਹੀਂ ਕਰਦਾ। ਲੜਕੀ ਦੇ ਕੁਝ ਕਹਿਣ ਤੋਂ ਬਾਅਦ ਲੜਕਾ ਅੱਗੇ ਬਣੇ ਨਾਲੇ 'ਤੇ ਲੇਟ ਦੇ ਲੜਕੀ ਲਈ ਪੁਲ ਬਣ ਜਾਂਦਾ ਹੈ। ਲੜਕੀ ਜਦੋਂ ਹੀ ਉਸਦੇ ਉੱਪਰੋਂ ਲੰਘ ਕੇ ਅੱਗੇ ਜਾਣ ਲੱਗਦੀ ਹੈ ਤਾਂ ਅਜਿਹਾ ਹੋ ਜਾਂਦਾ ਹੈ ਕਿ ਸਭ ਬਕਵਾਸ ਹੋ ਜਾਂਦਾ ਹੈ।


ਇਹ ਵੀ ਪੜ੍ਹੋ:  Shocking News: ਕੱਪੜਿਆਂ ਵਾਂਗ ਪਤੀ ਬਦਲ ਦਿੰਦੀ ਇਹ ਔਰਤ, 11 ਵਾਰ ਕੀਤੇ ਵਿਆਹ, ਅੱਜ ਵੀ ਲਾੜੇ ਦੀ ਤਲਾਸ਼



ਲੱਖਾਂ ਲੋਕਾਂ ਨੇ ਦੇਖੀ ਵੀਡੀਓ -
ਦਰਅਸਨ ਲੜਕੀ ਜਦੋਂ ਹੀ ਉਸਦੇ ਉੱਪਰੋਂ ਲੰਘ ਕੇ ਅੱਗੇ ਜਾਣ ਲੱਗਦੀ ਤਾਂ ਲੜਕੇ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਮੂੰਹ ਦੇ ਬਲ ਹੇਠਾਂ ਚਲਾ ਜਾਂਦਾ ਹੈ ਤੇ ਲੜਕੀ ਵੀ ਹੇਠਾਂ ਡਿੱਗ ਜਾਂਦੀ ਹੈ। ਇਸ ਵੀਡੀਓ ਨੂੰ ਹੁਣ ਤੱਕ 3 ਲੱਖ 70 ਹਜ਼ਾਰ ਵਾਰ ਦੇਖਿਆ ਜਾ ਚੁੱਕਿਆ ਹੈ। ਲੋਕ ਕਾਫੀ ਫਨੀ ਕਮੈਂਟਸ ਵੀ ਕਰ ਰਹੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904