ਵਾਸ਼ਿੰਗਟਨ: ਵਿਆਹ (Indian Marriage Rituals ) ਨੂੰ ਭਾਰਤੀ ਸਮਾਜ 'ਚ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਇਹ ਇੱਕ ਸਮਾਜਿਕ ਤੇ ਧਾਰਮਿਕ ਰੀਤੀ-ਰਿਵਾਜ ਮੰਨਿਆ ਜਾਂਦਾ ਹੈ, ਜਿਸ ਨੂੰ ਆਸਾਨੀ ਨਾਲ ਤੋੜਿਆ ਨਹੀਂ ਜਾ ਸਕਦਾ। ਅਸੀਂ ਤੁਹਾਨੂੰ ਇਹ ਇਸ ਲਈ ਦੱਸ ਰਹੇ ਹਾਂ ਕਿਉਂਕਿ ਅਮਰੀਕਾ 'ਚ ਅਜਿਹਾ ਨਹੀਂ। ਉੱਥੇ ਦੀ 52 ਸਾਲਾ ਔਰਤ ਨੇ ਹੁਣ ਤਕ 11 ਵਿਆਹ ਕੀਤੇ ਹਨ।


ਮੋਨੇਟ (Monette) ਨਾਂ ਦੀ ਇਸ ਔਰਤ ਨੂੰ ਨਵੇਂ-ਨਵੇਂ ਪਤੀਆਂ ਨਾਲ ਰਹਿਣ ਦਾ ਇੰਨਾ ਸ਼ੌਕ ਹੈ ਕਿ ਉਹ ਹੁਣ ਤਕ 9 ਪਤੀਆਂ ਨਾਲ 11 ਵਾਰ ਵਿਆਹ ਕਰ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਉਮਰ ਦੇ 52ਵੇਂ ਪੜਾਅ 'ਤੇ ਵੀ ਉਸ ਦੇ ਵਿਆਹ ਦਾ ਸ਼ੌਂਕ ਖਤਮ ਨਹੀਂ ਹੋਇਆ। ਉਹ ਅਜੇ ਵੀ ਆਪਣੇ ਲਈ ਨਵਾਂ ਲਾੜਾ ਲੱਭ ਰਹੀ ਹੈ।


ਬਚਪਨ ਤੋਂ ਹੀ ਵਿਆਹਾਂ ਦਾ ਸ਼ੌਕ ਸੀ


Mirror ਦੀ ਰਿਪੋਰਟ ਮੁਤਾਬਕ ਮੋਨੇਟ ਨੂੰ ਬਚਪਨ ਤੋਂ ਹੀ ਵਿਆਹ ਕਰਵਾਉਣ ਦਾ ਸ਼ੌਕ ਸੀ। ਜਦੋਂ ਉਹ ਛੋਟੀ ਸੀ ਤਾਂ ਉਹ ਆਪਣੇ ਭਰਾ ਦੇ ਦੋਸਤਾਂ ਨੂੰ ਬਹੁਤ ਪਸੰਦ ਕਰਦੀ ਸੀ ਤੇ ਉਨ੍ਹਾਂ ਨਾਲ ਵਿਆਹ ਕਰਨ ਦੀ ਕਲਪਨਾ ਕਰਦੀ ਸੀ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਦੇ ਹੀ ਵਿਆਹ ਕਰਵਾ ਲਿਆ। ਉਦੋਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅੱਜ ਤਕ ਜਾਰੀ ਹੈ। ਹੁਣ ਤਕ ਮੋਨੇਟ ਨੇ 9 ਵੱਖ-ਵੱਖ ਮਰਦਾਂ ਨਾਲ 11 ਵਾਰ ਵਿਆਹ ਕੀਤੇ ਹਨ। ਮੋਨੇਟ ਦਾ ਕੋਈ ਵੀ ਵਿਆਹ ਲੰਬੇ ਸਮੇਂ ਤਕ ਨਹੀਂ ਚੱਲਿਆ ਤੇ ਵੱਖ-ਵੱਖ ਮਰਦਾਂ ਨਾਲ ਵਿਆਹ ਕਰਦੀ ਹੈ।


12ਵੇਂ ਵਿਆਹ ਲਈ ਤਿਆਰ


ਮੋਨੇਟ ਨੇ ਆਪਣੀ ਕਹਾਣੀ TLC ਚੈਨਲ 'ਤੇ ਦੱਸੀ। ਉਸ ਨੇ ਦੱਸਿਆ ਕਿ ਹੁਣ ਤਕ ਉਸ ਨੂੰ 28 ਵਿਅਕਤੀਆਂ ਵੱਲੋਂ ਵਿਆਹ ਦੇ ਪ੍ਰਸਤਾਵ ਮਿਲ ਚੁੱਕੇ ਹਨ। ਉਹ ਦੱਸਦੀ ਹੈ ਕਿ ਉਹ ਵਿਆਹ ਟੁੱਟਣ ਤੋਂ ਨਿਰਾਸ਼ ਨਹੀਂ ਹੁੰਦੀ, ਸਗੋਂ ਅਗਲੇ ਸ਼ਖ਼ਸ ਨਾਲ ਵਿਆਹ ਕਰ ਲੈਂਦੀ ਹੈ। ਆਪਣੇ ਪਤੀਆਂ ਬਾਰੇ ਗੱਲ ਕਰਦਿਆਂ ਉਹ ਦੱਸਦੀ ਹੈ ਕਿ ਉਸ ਦਾ 5ਵੇਂ ਨੰਬਰ ਦਾ ਪਤੀ ਸਭ ਤੋਂ ਵਧੀਆ ਸੀ, ਜਦਕਿ 6ਵੇਂ ਦੇ ਪਤੀ ਦਾ ਚੰਗਾ ਸੁਭਾਅ ਸੀ।


ਉਹ 8ਵੇਂ ਨੰਬਰ ਦੇ ਪਤੀ ਨੂੰ ਆਨਲਾਈਨ ਮਿਲੀ ਸੀ, ਜਦਕਿ 10ਵੇਂ ਨੰਬਰ ਦਾ ਪਤੀ ਉਸ ਨੂੰ ਬਚਪਨ ਤੋਂ ਜਾਣਦਾ ਸੀ। ਫਿਲਹਾਲ ਉਹ 57 ਸਾਲਾ ਜੌਨ ਨੂੰ ਡੇਟ ਕਰ ਰਹੀ ਹੈ। ਉਹ ਪਹਿਲਾਂ 2 ਵਾਰ ਵਿਆਹ ਕਰਨ ਤੋਂ ਬਾਅਦ ਜੌਨ ਨੂੰ ਛੱਡ ਚੁੱਕੀ ਹੈ ਅਤੇ ਹੁਣ ਉਹ ਉਸ ਨਾਲ 12ਵਾਂ ਵਿਆਹ ਕਰ ਸਕਦੀ ਹੈ।



ਇਹ ਵੀ ਪੜ੍ਹੋ: Withdraw Money from ATM: ਆਮ ਲੋਕਾਂ ਨੂੰ ਝਟਕਾ: 1 ਜਨਵਰੀ ਤੋਂ ਮਹਿੰਗਾ ਹੋ ਜਾਵੇਗਾ ਏਟੀਐਮ 'ਚੋਂ ਪੈਸੇ ਕਢਵਾਉਣਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904