ਨਵੀਂ ਦਿੱਲੀ: ਗਾਹਕਾਂ ਲਈ ਨਵੇਂ ਸਾਲ ਤੋਂ ਬੈਂਕਿੰਗ ਸੇਵਾ ਮਹਿੰਗੀ ਹੋਣ ਜਾ ਰਹੀ ਹੈ। ਪਹਿਲੀ ਜਨਵਰੀ ਤੋਂ ਏਟੀਐਮ 'ਚੋਂ ਪੈਸੇ ਕਢਵਾਉਣ 'ਤੇ ਜ਼ਿਆਦਾ ਚਾਰਜਿਸ ਦੇਣੇ ਪੈਣਗੇ। ਜੂਨ 'ਚ ਹੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਮੁਫ਼ਤ ਸੀਮਾ ਤੋਂ ਬਾਅਦ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ, ਜੋ ਨਵੇਂ ਸਾਲ ਤੋਂ ਲਾਗੂ ਹੋਵੇਗੀ।


ਆਰਬੀਆਈ ਅਨੁਸਾਰ ਹਰ ਬੈਂਕ ਆਪਣੇ ਗਾਹਕਾਂ ਲਈ ਨਕਦ ਤੇ ਹੋਰ ਵਿੱਤੀ ਸੇਵਾਵਾਂ ਲਈ ਹਰ ਮਹੀਨੇ ਮੁਫ਼ਤ ਸੀਮਾ ਤੈਅ ਕਰਦਾ ਹੈ। ਬੈਂਕ ਇਸ ਤੋਂ ਵੱਧ ਸੇਵਾ ਦੀ ਵਰਤੋਂ ਕਰਨ ਲਈ ਫ਼ੀਸ ਲੈਂਦੇ ਹਨ।


ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਜ਼ਿਆਦਾ ਇੰਟਰਚੇਂਜ ਚਾਰਜ ਤੇ ਲਾਗਤ ਵਧਣ ਕਾਰਨ ਬੈਂਕਾਂ ਨੂੰ ਏਟੀਐਮ 'ਚੋਂ ਪੈਸੇ ਕਢਵਾਉਣ ਦੇ ਖਰਚੇ ਵਧਾਉਣ ਦੀ ਇਜਾਜ਼ਤ ਹੈ। ਹੁਣ ਐਕਸਿਸ, ਐਚਡੀਐਫਸੀ ਸਮੇਤ ਹੋਰ ਸਰਕਾਰੀ ਤੇ ਨਿੱਜੀ ਬੈਂਕਾਂ 'ਚੋਂ ਪੈਸੇ ਕਢਵਾਉਣ 'ਤੇ ਜ਼ਿਆਦਾ ਚਾਰਜ ਦੇਣੇ ਪੈਣਗੇ।


ਹਰ ਮਹੀਨੇ 8 ਮੁਫ਼ਤ ਲੈਣ-ਦੇਣ


ਬੈਂਕ ਆਪਣੇ ਗਾਹਕਾਂ ਨੂੰ ਹਰ ਮਹੀਨੇ 8 ਮੁਫ਼ਤ ਲੈਣ-ਦੇਣ ਦੀ ਛੋਟ ਕਰਦੇ ਹਨ। ਇਸ 'ਚ ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਦੋਵੇਂ ਸ਼ਾਮਲ ਹਨ। ਜਿਸ ਬੈਂਕ 'ਚ ਗਾਹਕ ਦਾ ਖਾਤਾ ਹੈ, ਉਸ ਦੇ ਏਟੀਐਮ 'ਚ ਹਰ ਮਹੀਨੇ 5 ਮੁਫ਼ਤ ਲੈਣ-ਦੇਣ ਸ਼ਾਮਲ ਹਨ। ਇਸ ਤੋਂ ਇਲਾਵਾ ਮੈਟਰੋ ਸ਼ਹਿਰਾਂ 'ਚ ਹੋਰ ਬੈਂਕਾਂ ਦੇ ਏਟੀਐਮ ਤੋਂ 3 ਤੇ ਗੈਰ-ਮੈਟਰੋ ਸ਼ਹਿਰਾਂ 'ਚ ਦੂਜੇ ਬੈਂਕਾਂ ਦੇ ਏਟੀਐਮ ਤੋਂ 5 ਮੁਫ਼ਤ ਲੈਣ-ਦੇਣ ਕਰ ਸਕਦੇ ਹਨ। ਫਿਲਹਾਲ ਏ.ਟੀ.ਐਮ. ਤੋਂ 20 ਰੁਪਏ ਪ੍ਰਤੀ ਟਰਾਂਜੈਕਸ਼ਨ ਦਾ ਚਾਰਜ ਹੈ, ਜੋ 1 ਜਨਵਰੀ ਤੋਂ ਵੱਧ ਕੇ 21 ਰੁਪਏ ਹੋ ਜਾਵੇਗਾ। ਇਸ 'ਤੇ ਜੀਐਸਟੀ ਵੀ ਸਰਵਿਸ ਟੈਕਸ ਦੇ ਰੂਪ 'ਚ ਅਦਾ ਕਰਨੀ ਹੋਵੇਗੀ।


ਵਧੀ ਹੋਈ ਇੰਟਰਚੇਂਜ ਫੀਸ ਅਗਸਤ ਤੋਂ ਹੀ ਲਾਗੂ


ਰਿਜ਼ਰਵ ਬੈਂਕ ਨੇ ਅਗਸਤ ਤੋਂ ਬੈਂਕਾਂ ਦੇ ਏਟੀਐਮ 'ਤੇ ਇੰਟਰਚੇਂਜ ਚਾਰਜਿਜ਼ ਦੀਆਂ ਵਧੀਆਂ ਦਰਾਂ ਨੂੰ ਲਾਗੂ ਕਰ ਦਿੱਤਾ ਹੈ। ਬੈਂਕਾਂ ਨੂੰ ਹੁਣ ਇੰਟਰਚੇਂਜ ਫੀਸ ਲਈ 15 ਰੁਪਏ ਦੀ ਬਜਾਏ 17 ਰੁਪਏ ਪ੍ਰਤੀ ਲੈਣ-ਦੇਣ ਦੇਣੇ ਪੈਣਗੇ। ਇਹ ਫੀਸ ਸਾਰੇ ਵਿੱਤੀ ਲੈਣ-ਦੇਣ 'ਤੇ ਲਾਗੂ ਹੈ, ਜਦਕਿ ਗ਼ੈਰ-ਵਿੱਤੀ ਲੈਣ-ਦੇਣ ਲਈ ਇੰਟਰਚੇਂਜ ਫੀਸ 5 ਰੁਪਏ ਤੋਂ ਵੱਧ ਕੇ 6 ਰੁਪਏ ਹੋ ਗਈ ਹੈ।


ਇੰਟਰਚੇਂਜ ਫੀਸ ਦਾ ਮਤਲਬ ਹੈ ਕਿ ਕੋਈ ਬੈਂਕ ਆਪਣੇ ਗਾਹਕ ਨੂੰ ਕਿਸੇ ਹੋਰ ਬੈਂਕ ਦੇ ਏਟੀਐਮ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਸ ਲਈ ਉਸ ਨੂੰ ਸਬੰਧਤ ਏਟੀਐਮ ਵਾਲੇ ਬੈਂਕ ਨੂੰ ਫੀਸ ਅਦਾ ਕਰਨੀ ਪੈਂਦੀ ਹੈ। ਬੈਂਕ ਇਸ ਫੀਸ ਦੀ ਵਾਪਸੀ ਆਪਣੇ ਗਾਹਕਾਂ ਤੋਂ ਹੀ ਕਰਦੇ ਹਨ।


ਮਾਰੂਤੀ ਅਗਲੇ ਮਹੀਨੇ ਸਾਲ 'ਚ ਚੌਥੀ ਵਾਰ ਕੀਮਤ ਵਧਾਏਗੀ


ਉਤਪਾਦਨ ਦੀ ਵਧਦੀ ਲਾਗਤ ਦੇ ਦਬਾਅ ਹੇਠ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਜਨਵਰੀ ਤੋਂ ਮੁੜ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਇਹ ਇਕ ਸਾਲ 'ਚ ਕੰਪਨੀ ਦਾ ਚੌਥਾ ਵਾਧਾ ਹੋਵੇਗਾ।


ਮਾਰੂਤੀ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਕਿਹਾ ਕਿ ਸਟੀਲ, ਐਲੂਮੀਨੀਅਮ, ਤਾਂਬਾ, ਪਲਾਸਟਿਕ ਸਮੇਤ ਸਾਰੀਆਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਵਾਹਨ ਬਣਾਉਣ 'ਚ ਉਨ੍ਹਾਂ ਦੀ ਲਾਗਤ 75-80% ਹੈ। ਅਪ੍ਰੈਲ-ਮਈ 'ਚ ਸਟੀਲ ਦੀ ਕੀਮਤ 38 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 77 ਰੁਪਏ 'ਤੇ ਪਹੁੰਚ ਗਈ ਹੈ।


ਐਲੂਮੀਨੀਅਮ ਵੀ 1,700-1,800 ਡਾਲਰ ਪ੍ਰਤੀ ਟਨ ਤੋਂ 2,700-2,800 ਡਾਲਰ ਪ੍ਰਤੀ ਟਨ 'ਤੇ ਵਿਕ ਰਿਹਾ ਸੀ। ਇਸ ਲਾਗਤ ਦਬਾਅ ਨੂੰ ਘੱਟ ਕਰਨ ਲਈ ਇਕ ਵਾਰ ਫਿਰ ਕੀਮਤਾਂ ਵਧਾਉਣੀਆਂ ਪੈਣਗੀਆਂ। ਇਸ ਤੋਂ ਪਹਿਲਾਂ ਜਨਵਰੀ 'ਚ ਕੀਮਤਾਂ '1.4 ਫੀਸਦੀ, ਅਪ੍ਰੈਲ '1.6 ਫੀਸਦੀ ਤੇ ਸਤੰਬਰ '1.9 ਫੀਸਦੀ ਦਾ ਵਾਧਾ ਕੀਤਾ ਗਿਆ ਸੀ।



ਇਹ ਵੀ ਪੜ੍ਹੋ: Punjab Election 2022: ਸਿੱਧੂ ਮੂਸੇਵਾਲ ਕਾਂਗਰਸ 'ਚ ਹੋਣਗੇ ਸ਼ਾਮਲ? ਮਾਨਸਾ ਤੋਂ ਚੋਣ ਲੜਨ ਦੇ ਚਰਚੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904