Maruti, Tata, Honda, Renault, Audi & Mercedes Car Prices Hike: ਜੇਕਰ ਤੁਸੀਂ ਨਵੇਂ ਸਾਲ 'ਤੇ ਜਨਵਰੀ 'ਚ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਸ ਮਹੀਨੇ ਉਸ ਪਲਾਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਨਵੇਂ ਸਾਲ ਤੋਂ ਕਈ ਕਾਰ ਕੰਪਨੀਆਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀਆਂ ਹਨ। ਟਾਟਾ, ਹੌਂਡਾ ਅਤੇ ਰੇਨੋ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀਆਂ ਹਨ, ਜਦਕਿ ਮਾਰੂਤੀ, ਔਡੀ ਅਤੇ ਮਰਸਡੀਜ਼ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ।
ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਵੀ ਮਹਿੰਗੀਆਂ ਹੋਣਗੀਆਂ
ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਹੈ ਕਿ ''ਪਿਛਲੇ ਇੱਕ ਸਾਲ 'ਚ ਕੱਚੇ ਮਾਲ ਦੀ ਲਾਗਤ ਵਧਣ ਨਾਲ ਕੰਪਨੀ ਦੇ ਵਾਹਨਾਂ ਦੀ ਕੀਮਤ 'ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਲਈ ਕੰਪਨੀ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਉਪਰੋਕਤ ਵਾਧੂ ਲਾਗਤਾਂ ਚੋਂ ਕੁਝ ਨੂੰ ਕੀਮਤਾਂ ਵਿੱਚ ਵਾਧਾ ਗਾਹਕਾਂ 'ਤੇ ਪਾਵੇ। ਦੱਸ ਦਈਏ ਕਿ ਘਰੇਲੂ ਵਾਹਨ ਬਣਾਉਣ ਵਾਲਿਆਂ ਨੇ ਇਸ ਸਾਲ ਪਹਿਲਾਂ ਹੀ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਤਿੰਨ ਵਾਰ ਵਾਧਾ ਕੀਤਾ ਹੈ।
ਟਾਟਾ ਮੋਟਰਸ ਕਰ ਰਹੀ ਹੈ ਕੀਮਤ ਵਧਾਉਣ 'ਤੇ ਵਿਚਾਰ
ਜਦੋਂ ਕੀਮਤ ਵਾਧੇ ਬਾਰੇ ਸੰਪਰਕ ਕੀਤਾ ਗਿਆ ਤਾਂ ਟਾਟਾ ਮੋਟਰਜ਼ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ, “ਵਸਤੂਆਂ, ਕੱਚੇ ਮਾਲ ਅਤੇ ਹੋਰ ਲਾਗਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਲਾਗਤ ਵਿੱਚ ਇਸ ਵਾਧੇ ਦੇ ਪ੍ਰਭਾਵ ਨੂੰ ਅੰਸ਼ਕ ਤੌਰ 'ਤੇ ਭਰਨ ਲਈ ਨੇੜਲੇ ਭਵਿੱਖ ਵਿੱਚ ਕੀਮਤਾਂ ਵਿੱਚ ਵਾਜਬ ਵਾਧੇ ਨੂੰ ਟਾਲਿਆ ਨਹੀਂ ਜਾ ਸਕਦਾ ਹੈ।
ਟਾਟਾ ਦੇ ਕਮਰਸ਼ੀਅਲ ਵਾਹਨ 2.5 ਫੀਸਦੀ ਮਹਿੰਗੇ ਹੋਣਗੇ
ਘਰੇਲੂ ਵਾਹਨ ਕੰਪਨੀ ਟਾਟਾ ਮੋਟਰਜ਼ 1 ਜਨਵਰੀ ਤੋਂ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ 'ਚ 2.5 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਵਸਤੂਆਂ ਦੀਆਂ ਕੀਮਤਾਂ ਵਧਣ ਅਤੇ ਕੱਚੇ ਮਾਲ ਦੀ ਕੀਮਤ ਵਧਣ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪਿਆ।
ਹੌਂਡਾ ਵੀ ਵੀ ਕਰ ਰਹੀ ਵਿਚਾਰ
Honda Cars India ਨੇ ਵੀ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ, “ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਉਤਪਾਦਨ ਦੀ ਲਾਗਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫਿਲਹਾਲ ਅਸੀਂ ਇਸ ਗੱਲ ਦਾ ਅਧਿਐਨ ਕਰ ਰਹੇ ਹਾਂ ਕਿ ਇਸ ਚੋਂ ਕਿੰਨਾ ਭਾਰ ਅਸੀਂ ਖੁਦ ਚੁੱਕ ਸਕਦੇ ਹਾਂ।”
ਰੇਨੋ ਵੀ ਆਪਣੀਆਂ ਕਾਰਾਂ ਦੀ ਕੀਮਤ ਵਧਾ ਸਕਦੀ
ਰੇਨੋ ਨੇ ਇਹ ਵੀ ਕਿਹਾ ਹੈ ਕਿ ਉਹ ਜਨਵਰੀ ਤੋਂ ਆਪਣੀ ਕਾਰਾਂ ਦੀਆਂ ਕੀਮਤਾਂ ਵਿੱਚ ਵਾਧੇ 'ਤੇ ਸੋਚ ਵਿਚਾਰ ਕਰ ਰਹੀ ਹੈ। ਫ੍ਰੈਂਚ ਕੰਪਨੀ ਭਾਰਤੀ ਬਾਜ਼ਾਰ 'ਚ ਕਵਿਡ, ਟ੍ਰਾਈਬਰ ਅਤੇ ਕਾਈਰ ਵਰਗੇ ਮਾਡਲ ਵੇਚਦੀ ਹੈ।
ਮਰਸੀਡੀਜ਼-ਬੈਂਜ਼ ਦੀਆਂ ਕਾਰਾਂ ਦੋ ਫੀਸਦੀ ਮਹਿੰਗੀਆਂ ਹੋਣਗੀਆਂ
ਮਰਸਡੀਜ਼-ਬੈਂਜ਼ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਦੋ ਫੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮਰਸੀਡੀਜ਼-ਬੈਂਜ਼ ਇੰਡੀਆ ਨੇ ਕਿਹਾ ਹੈ ਕਿ ਕੱਚੇ ਮਾਲ ਦੀ ਲਾਗਤ ਵਧਣ ਕਾਰਨ ਲਾਗਤ ਦੀ ਭਰਪਾਈ ਕਰਨ ਲਈ 1 ਜਨਵਰੀ, 2021 ਤੋਂ ਸਿਰਫ਼ ਚੋਣਵੇਂ ਮਾਡਲਾਂ ਦੀ ਐਕਸ-ਸ਼ੋਰੂਮ ਕੀਮਤ ਵਿੱਚ 2 ਫੀਸਦੀ ਦਾ ਵਾਧਾ ਕੀਤਾ ਜਾਵੇਗਾ।
ਔਡੀ ਆਪਣੀਆਂ ਕਾਰਾਂ ਦੀ ਕੀਮਤ 3 ਫੀਸਦੀ ਤੱਕ ਵਧਾਏਗੀ
ਇਸ ਦੇ ਨਾਲ ਹੀ ਔਡੀ ਨੇ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ਵਿੱਚ ਤਿੰਨ ਫੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਔਡੀ ਇੰਡੀਆ ਨੇ ਕਿਹਾ ਹੈ ਕਿ ਵਧ ਰਹੇ ਕੱਚੇ ਮਾਲ ਅਤੇ ਸੰਚਾਲਨ ਲਾਗਤਾਂ ਦੀ ਭਰਪਾਈ ਲਈ ਕੀਮਤ ਸੁਧਾਰ ਦੀ ਲੋੜ ਹੈ। ਕੰਪਨੀ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਤਿੰਨ ਫੀਸਦੀ ਤੱਕ ਵਧਾਏਗੀ।
ਇਹ ਵੀ ਪੜ੍ਹੋ: Punjab Roadways strike: ਪੰਜਾਬੀ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋਣਾ ਪਵੇਗਾ ਖੱਜਲ ਖੁਆਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI