Shocking News: ਬ੍ਰਾਜ਼ੀਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਸਾਲ ਰੀਓ ਡੀ ਜੇਨੇਰੀਓ ਸਥਿਤ ਕਬਰਸਤਾਨ ਵਿੱਚ ਇੱਕ ਔਰਤ ਦੀ ਲਾਸ਼ ਨੂੰ ਦਫ਼ਨਾਇਆ ਗਿਆ ਸੀ। ਇਸ ਔਰਤ ਦਾ ਨਾਂ ਸਬਰੀਨਾ ਟਾਵਰੇਸ ਡੀ ਅਲਮੇਡਾ ਸੀ। ਉਸ ਦੀ ਉਮਰ 31 ਸਾਲ ਸੀ। ਪਿਛਲੇ ਸਾਲ ਭਾਵ ਅਗਸਤ 2022 ਵਿੱਚ ਕਿਸੇ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਔਰਤ ਨੂੰ ਕਬਰਸਤਾਨ 'ਚ ਦਫਨਾਇਆ ਗਿਆ। ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਦੀ ਧੀ ਕਬਰ ਵਿੱਚ ਸ਼ਾਂਤੀ ਨਾਲ ਸੌਂ ਸਕੇਗੀ। ਹੁਣ ਸ਼ਾਇਦ ਕੋਈ ਉਸਨੂੰ ਪਰੇਸ਼ਾਨ ਨਹੀਂ ਕਰੇਗਾ। ਹਾਲਾਂਕਿ, ਉਹ ਇਹ ਨਹੀਂ ਜਾਣਦੇ ਸਨ ਕਿ ਕੁਝ ਵਿਗੜੇ ਦਿਮਾਗ਼ ਵਾਲੇ ਲੋਕ ਮਨੁੱਖਾਂ ਅਤੇ ਇੱਥੋਂ ਤੱਕ ਕਿ ਮਨੁੱਖੀ ਲਾਸ਼ਾਂ 'ਤੇ ਤਬਾਹੀ ਮਚਾਉਣ ਤੋਂ ਪਿੱਛੇ ਨਹੀਂ ਹਟਦੇ।
ਜਿਸ ਕਬਰਸਤਾਨ ਵਿੱਚ ਅਲਮੇਡਾ ਦੀ ਲਾਸ਼ ਨੂੰ ਦਫ਼ਨਾਇਆ ਗਿਆ ਸੀ, ਉੱਥੇ ਕੁਝ ਅਜੀਬੋ-ਗਰੀਬ ਅਤੇ ਭਿਆਨਕ ਘਟਨਾਵਾਂ ਦੇਖਣ ਨੂੰ ਮਿਲੀਆਂ। ਕਬਰਸਤਾਨ ਦੇ ਪ੍ਰਬੰਧਕ ਨੇ ਦੇਖਿਆ ਕਿ ਕਿਸੇ ਨੇ ਅਲਮੇਡਾ ਦੀ ਕਬਰ ਪੁੱਟੀ ਸੀ। ਪ੍ਰਬੰਧਕ ਨੇ ਦੱਸਿਆ ਕਿ ਕਿਸੇ ਨੇ ਕਬਰ ਪੁੱਟ ਕੇ ਉਸ ਵਿੱਚ ਰੱਖੇ ਤਾਬੂਤ ਨੂੰ ਤੋੜ ਦਿੱਤਾ ਹੈ। ਜਦੋਂ ਉਸਨੇ ਤਾਬੂਤ ਦੇ ਅੰਦਰ ਝਾਤ ਮਾਰੀ ਤਾਂ ਉਸਦੇ ਰੌਂਗਟੇ ਖੜ੍ਹੇ ਹੋ ਗਏ ਸਨ। ਪ੍ਰਬੰਧਕ ਨੇ ਦੇਖਿਆ ਕਿ ਔਰਤ ਦੀ ਲਾਸ਼ ਵਿੱਚੋਂ ਮੁੰਡੀ ਗਾਇਬ ਸੀ। ਜਦੋਂ ਪ੍ਰਬੰਧਕ ਨੇ ਇਹ ਦੇਖਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਅਪਰਾਧਿਕ ਮਾਹਰ ਫੈਬੀਓ ਬਾਰਬੋਸਾ ਟੇਕਸੀਰਾ ਨੇ ਦੱਸਿਆ ਕਿ ਕਬਰ ਦੇ ਅੰਦਰ ਰੱਖਿਆ ਲੱਕੜ ਦਾ ਤਾਬੂਤ ਟੁੱਟਿਆ ਹੋਇਆ ਪਾਇਆ ਗਿਆ। ਤਾਬੂਤ ਵਿੱਚ ਰੱਖੀ ਲਾਸ਼ ਦਾ ਸਿਰ ਗਾਇਬ ਸੀ। ਘਟਨਾ ਸਥਾਨ 'ਤੇ ਕੁਝ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਕਾਲਾ ਜਾਦੂ ਕਰਨ ਦੇ ਮਕਸਦ ਨਾਲ ਮ੍ਰਿਤਕ ਦੇਹ ਦਾ ਸਿਰ ਚੋਰੀ ਕੀਤਾ ਗਿਆ ਸੀ। ਕਬਰ ਵਿੱਚ ਰੱਖੀ ਲਾਸ਼ ਦੇ ਸਿਰ ਦੀ ਥਾਂ 'ਤੇ ਇੱਕ ਮਿੱਟੀ ਦਾ ਕਟੋਰਾ ਮਿਲਿਆ, ਜਿਸ ਵਿੱਚ ਸੜੀ ਹੋਈ ਚੀਜ਼ ਰੱਖੀ ਹੋਈ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪੁਲਿਸ ਨੇ ਲਾਸ਼ ਦਾ ਸਿਰ ਕਬਰ ਵਿੱਚੋਂ ਚੋਰੀ ਕਰਨ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Viral Video: ਪਿੱਛੇ ਤੋਂ ਆ ਰਹੀ ਟਰੇਨ ਦੀ ਵੀਡੀਓ ਬਣਾ ਰਿਹਾ ਸੀ ਵਿਅਕਤੀ, ਹੋਇਆ ਭਿਆਨਕ ਹਾਦਸੇ ਦਾ ਸ਼ਿਕਾਰ, ਦੇਖੋ ਵੀਡੀਓ
ਦੱਸ ਦੇਈਏ ਕਿ ਪਿਛਲੇ ਸਾਲ ਅਗਸਤ ਵਿੱਚ ਜਦੋਂ ਅਲਮੇਡਾ ਅਤੇ ਉਨ੍ਹਾਂ ਦੀ ਮਾਂ ਨੂੰ ਸੌਂ ਰਹੇ ਸੀ ਤਾਂ ਇੱਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ। ਇਸ ਘਟਨਾ ਵਿੱਚ ਅਲਮੇਡਾ ਦੀ ਮਾਂ ਤਾਂ ਬਚ ਗਈ ਪਰ ਅਲਮੇਡਾ ਮਾਰੀ ਗਈ।
ਇਹ ਵੀ ਪੜ੍ਹੋ: Viral News: ਦੁਨੀਆ ਦਾ ਸਭ ਤੋਂ ਮਹਿੰਗਾ ਸੱਪ, 1 ਵਿਕਣ 'ਤੇ ਵੀ ਖਰੀਦ ਸਕਦੇ ਹੋ ਲਗਜ਼ਰੀ ਕਾਰ, ਹਰ ਕੋਈ ਘਰ 'ਚ ਰੱਖਣਾ ਚਾਹੇਗਾ