Gurpatwant Singh Pannu Threat: ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਹਰਿਆਣਾ ਦੇ ਮੰਡੀ ਡੱਬਵਾਲੀ ਵਿੱਚ ਐਸਡੀਐਮ ਦਫ਼ਤਰ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਾਇਆ ਹੈ। ਪੰਨੂ ਨੇ ਇੱਕ ਵੀਡੀਓ ਵੀ ਵਾਇਰਲ ਕੀਤੀ ਹੈ, ਜਿਸ ਵਿੱਚ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ 15 ਅਗਸਤ ਤੱਕ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।


ਪੰਨੂੰ ਨੇ ਐਸਡੀਐਮ ਦਫ਼ਤਰ ਮੰਡੀ ਡੱਬਵਾਲੀ ਵਿੱਚ ਖਾਲਿਸਤਾਨੀ ਝੰਡੇ ਲਾਉਣ ਤੋਂ ਇਲਾਵਾ ਉੱਥੇ 'ਹਰਿਆਣਾ ਬਣੇਗਾ ਖਾਲਿਸਤਾਨ' ਦੇ ਨਾਅਰੇ ਵੀ ਲਿਖੇ ਹਨ। ਪੰਨੂ ਵੱਲੋਂ ਆਪਣੀ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਸਿਆਸੀ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਪੰਨੂ ਪਹਿਲਾਂ ਵੀ ਆਪਣੀਆਂ ਵੀਡੀਓਜ਼ ਜਾਰੀ ਕਰਕੇ ਵਾਰ-ਵਾਰ ਇਸ ਧਮਕੀ ਨੂੰ ਦੁਹਰਾਉਂਦੇ ਰਿਹਾ ਹੈ।


ਪੰਨੂ ਨੇ ਇਸ ਵੀਡੀਓ 'ਚ ਮੁੱਖ ਮੰਤਰੀ ਖੱਟਰ ਤੇ ਗ੍ਰਹਿ ਮੰਤਰੀ ਵਿਜ ਦਾ ਨਾਂ ਵੀ ਵੱਖਰੇ ਤੌਰ 'ਤੇ ਲਿਆ ਹੈ। ਉਸ ਨੇ ਆਪਣੇ ਇਸ ਵੀਡੀਓ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਪੰਨੂੰ ਨੇ ਕਿਹਾ ਹੈ ਕਿ ਹਰਿਆਣਾ ਵੀ ਖਾਲਿਸਤਾਨ ਦਾ ਹਿੱਸਾ ਬਣੇਗਾ। ਪੰਨੂ ਨੇ 3 ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੇ ਦਿੱਲੀ ਦੇ ਲੋਕਾਂ ਨੂੰ 15 ਅਗਸਤ ਨੂੰ ਲਾਲ ਕਿਲੇ ਨਾ ਜਾਣ ਦੀ ਹਦਾਇਤ ਕੀਤੀ ਸੀ। ਉਦੋਂ ਵੀ ਪੰਨੂ ਨੇ ਪ੍ਰਧਾਨ ਮੰਤਰੀ ਮੋਦੀ, ਸ਼ਾਹ ਤੇ ਜੈਸ਼ੰਕਰ ਦਾ ਸਿਆਸੀ ਕਤਲ ਕਰਨ ਦੀ ਧਮਕੀ ਦਿੱਤੀ ਸੀ।


ਇਹ ਵੀ ਪੜ੍ਹੋ: Viral Video: ਮਗਰਮੱਛ ਨੂੰ ਭੋਜਨ ਦੇਣ ਗਿਆ ਵਿਅਕਤੀ, ਖ਼ਰਾਬ ਹੋਇਆ ਮੂਡ ਤੇ ਅੱਗੇ ਜੋ ਹੋਇਆ...ਦੇਖੋ ਵੀਡੀਓ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral News: ਪੂਰੀ ਜ਼ਿੰਦਗੀ ਮਿਲੇਗਾ ਮੁਫ਼ਤ ਬਰਗਰ ਅਤੇ ਕੋਲਡ ਡਰਿੰਕਸ! ਬਹੁਤ ਵਧੀਆ ਪੇਸ਼ਕਸ਼, ਬੱਸ ਪੂਰੀ ਕਰਨੀ ਪਵੇਗੀ ਇੱਕ ਛੋਟੀ ਸ਼ਰਤ