ਬ੍ਰਾਜ਼ੀਲ 'ਚ ਕੈਦੀਆਂ ਨੇ ਇਕ-ਦੂਜੇ ਦੇ ਸਿਰ ਵੱਢਕੇ ਖੇਡੀ ਫੁੱਟਵਾਲ
ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਦੀਆਂ ਜੇਲ੍ਹਾਂ 'ਚ ਨਸ਼ੀਲੇ ਪਦਾਰਥ ਸਮਗੱਲਰ ਗਿਰੋਹਾਂ ਵਿਚਾਲੇ ਕੁੱਟਮਾਰ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ।
ਮੀਡੀਆ ਮੁਤਾਬਕ ਬ੍ਰਾਜ਼ੀਲ ਦੇ ਸਭ ਤੋਂ ਵੱਡੇ ਨਸ਼ੀਲੇ ਪਦਾਰਥਾਂ ਦੇ ਗਿਰੋਹ ਦਿ ਫਰਸਟ ਕੈਪੀਟਲ ਕਮਾਂਡ (ਪੀਸੀਸੀ) ਅਤੇ ਇਸ ਦੇ ਮੁੱਖ ਵਿਰੋਧੀ ਦੇ ਸਹਿਯੋਗੀ ਗਿਰੋਹ ਰੈੱਡ ਕਮਾਂਡ ਦੇ ਮੈਂਬਰਾਂ ਵਿਚਾਲੇ ਹਿੰਸਾ ਹੋਈ।
ਸੂਬਾਈ ਰਾਜਧਾਨੀ ਨਤਾਲ ਦੇ ਬਾਹਰੀ ਇਲਾਕੇ 'ਚ ਸਥਿਤ 620 ਕੈਦੀਆਂ ਵਾਲੀ ਇਸ ਜੇਲ੍ਹ 'ਚ ਫਿਲਹਾਲ 1083 ਕੈਦੀ ਬੰਦ ਹਨ। ਕੈਦੀਆਂ ਦੀ ਸੁਰੱਖਿਆ ਵਿਵਸਥਾ 'ਚ ਕੋਤਾਹੀ ਵਰਤਣ ਦਾ ਦੋਸ਼ ਜੇਲ੍ਹ ਪ੍ਰਸ਼ਾਸਨ 'ਤੇ ਲਗਾਇਆ ਹੈ।
ਸੂਬੇ ਦੇ ਜਨਤਕ ਸੁਰੱਖਿਆ ਪ੍ਰਬੰਧਕ ਕਾਹਿਓ ਬੇਜ਼ੇਰਾ ਨੇ ਦੱਸਿਆ ਕਿ ਹਿੰਸਾ 'ਚ 26 ਕੈਦੀ ਮਾਰੇ ਗਏ ਸਨ। ਸੁਰੱਖਿਆ ਬਲਾਂ ਨੇ ਹਿੰਸਾ ਦੇ 14 ਘੰਟਿਆਂ ਬਾਅਦ ਐਤਵਾਰ ਦੀ ਸਵੇਰੇ ਜੇਲ੍ਹ 'ਚ ਪ੍ਰਵੇਸ਼ ਕੀਤਾ ਅਤੇ ਵਿਵਸਥਾ ਬਹਾਲ ਕੀਤੀ।
ਇਕ ਹੋਰ ਘਟਨਾ 'ਚ ਦੱਖਣੀ ਸੂਬੇ ਪਰਾਨਾ 'ਚ ਕਿਊਰੀਤਿਬਾ ਸ਼ਹਿਰ ਦੀ ਜੇਲ੍ਹ ਦੀ ਕੰਧ ਨੂੰ ਧਮਾਕੇ ਨਾਲ ਉਡਾ ਕੇ 28 ਕੈਦੀ ਫਰਾਰ ਹੋ ਗਏ। ਅਲਕਾਊਜ ਦਾ ਖ਼ੂਨੀ ਸੰਘਰਸ਼ ਨਵੇਂ ਸਾਲ 'ਚ ਬ੍ਰਾਜ਼ੀਲ ਦੀਆਂ ਜੇਲ੍ਹ 'ਚ ਹਿੰਸਾ ਦੀ ਪੰਜਵੀਂ ਵੱਡੀ ਵਾਰਦਾਤ ਹੈ। ਮਹੀਨੇ ਦੀ ਸ਼ੁਰੂਆਤ ਅਜਿਹੀ ਹੀ ਇਕ ਹਿੰਸਾ 'ਚ 100 ਕੈਦੀ ਮਾਰੇ ਗਏ ਸਨ।
ਨਤਾਲ : ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਦੀ ਜੇਲ੍ਹ 'ਚ ਦੋ ਗਿਰੋਹਾਂ ਵਿਚਾਲੇ ਹਿੰਸਾ 'ਚ 26 ਕੈਦੀ ਮਾਰੇ ਗਏ। ਮਰਨ ਵਾਲਿਆਂ 'ਚ ਜ਼ਿਆਦਾਤਰ ਕੈਦੀਆਂ ਦੇ ਸਿਰ ਵੱਢੇ ਗਏ ਸਨ। ਇਹ ਖ਼ੂਨੀ ਸੰਘਰਸ਼ ਸ਼ਨਿਚਰਵਾਰ ਦੀ ਰਾਤ ਉੱਤਰ ਪੂਰਬੀ ਸੂਬੇ ਰਿਓ ਗਾਂਦੇ ਦੋ ਨੋਰਤੇ ਦੀ ਅਲਕਾਊਜ ਜੇਲ੍ਹ 'ਚ ਹੋਇਆ।