Bridal makeup with social distancing video: ਦੁਨੀਆ ਭਰ ‘ਚ ਜਿੱਥੇ ਕੋਰੋਨਾ ਦਾ ਪਸਾਰਾ ਲਗਾਤਾਰ ਵਧ ਰਿਹਾ ਹੈ ਤੇ ਨਿੱਤ ਮਾਮਲਿਆਂ ‘ਚ ਇਜ਼ਾਫਾ ਹੋ ਰਿਹਾ ਹੈ, ਉੱਥੇ ਹੀ ਸਰਕਾਰਾਂ ਵੱਲੋਂ ਹਦਾਇਤਾਂ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ। ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਸੋਸ਼ਲ ਡਿਸਟੈਂਸਿੰਗ ਰੱਖਣ ਦਾ ਸੰਦੇਸ਼ ਦਿੱਤਾ ਗਿਆ ਹੈ। ਵੀਡੀਓ ਕਾਫੀ ਮਜ਼ੇਦਾਰ ਹੈ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਨ ਬਣ ਜਾਵੇਗਾ।
ਦੂਰੀ ਬਣਾ ਕੇ ਕੀਤਾ ਬ੍ਰਾਈਡਲ ਮੇਕਅੱਪ
ਕੋਰੋਨਾ ਤੋਂ ਬਚਣ ਲਈ ਜਿੱਥੇ ਹਰ ਥਾਂ ਇੱਕ-ਦੂਜੇ ਤੋਂ ਦੂਰੀ ਬਣਾਉਣ ਦੇ ਤਰੀਕੇ ਅਪਣਾਏ ਜਾਂਦੇ ਹਨ, ਉੱਥੇ ਹੀ ਅਜਿਹੇ ਸ਼ਾਇਦ ਪਹਿਲੀ ਵਾਰ ਹੋਇਆ ਕਿ ਦੂਰੀ ਬਣਾ ਕੇ ਇੱਕ ਦੁਲਹਨ ਵੀ ਤਿਆਰ ਕੀਤੀ ਜਾ ਸਕਦੀ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਪਾਰਲਰ ‘ਚ ਕੰਮ ਕਰਨ ਵਾਲੇ ਸੋਸ਼ਲ ਡਿਸਟੈਂਸਿੰਗ ਰੱਖ ਕੇ ਦੁਲਹਨ ਦਾ ਮੇਕਅੱਪ ਕਰਦੇ ਨਜ਼ਰ ਆ ਰਹੇ ਹਨ।
ਮੇਕਅੱਪ ਆਰਟਿਸਟ ਮਾਸਕ ਲਗਾ ਕੇ ਦੂਰ ਤੋਂ ਹੀ ਬ੍ਰੱਸ਼ ਨਾਲ ਦੁਲਹਨ ਦਾ ਮੇਕਅੱਪ ਕਰ ਰਹੀ ਹੈ। ਉੱਥੇ ਹੀ ਇੱਕ ਸ਼ਕਸ ਦੂਰ ਤੋਂ ਹੀ ਦੁਲਹਨ ਦੇ ਵਾਲ ਬਣਾ ਰਿਹਾ ਹੈ। ਦੁਲਹਨ ਨੂੰ ਚੁੰਨੀ ਵੀ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹੋਏ ਹੀ ਪਹਿਨਾਈ ਜਾ ਰਹੀ ਹੈ। ਪਾਰਲਰ ਵਾਲਿਆਂ ਦੀ ਅਜਿਹੀ ਅਨੋਖੀ ਤਰਕੀਬ ਕਾਫੀ ਪਸੰਦ ਕੀਤੀ ਜਾ ਰਹੀ ਹੈ।
ਅਕਾਊਂਟ ਤੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ ਅਤੇ ਲੋਕਾਂ ਵੱਲੋਂ ਕਾਫੀ ਫਨੀ ਕਮੈਂਟ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸੈਨਾ ਦੇ ਜਵਾਨਾਂ ਨੂੰ ਸਲਾਮ, ਦੇਖੋ ਕਿਵੇਂ ਮੋਢਿਆਂ 'ਤੇ ਚੁੱਕ ਕੇ ਬਰਫੀਲੇ ਰਸਤਿਆਂ ਤੋਂ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/