Relationship Tips in punjabi: ਕਈ ਔਰਤਾਂ ਵਿਆਹੇ ਹੋਏ ਆਦਮੀ ਨਾਲ ਪਿਆਰ ਕਰਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੀਆਂ ਹਨ। ਵਿਆਹੇ ਹੋਏ ਆਦਮੀ ਨਾਲ ਪਿਆਰ ਨਾ ਸਿਰਫ਼ ਅਨੈਤਿਕ ਹੈ, ਸਗੋਂ ਥੋੜ੍ਹਾ ਖ਼ਤਰਨਾਕ ਵੀ ਹੋ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਤੁਹਾਨੂੰ ਇਹ ਮਜ਼ਾਕੀਆ ਤੇ ਰੋਮਾਂਚਕ ਲੱਗ ਸਕਦਾ ਹੈ ਪਰ ਤੁਹਾਨੂੰ ਕਦੇ ਵੀ ਉਸ ਆਦਮੀ ਤੋਂ ਸੱਚਾ ਪਿਆਰ ਨਹੀਂ ਮਿਲ ਸਕਦਾ ਹੈ।



ਜ਼ਿਆਦਾਤਰ ਮਾਮਲਿਆਂ ਵਿੱਚ, ਪਤਨੀ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਖਰਾਬ ਕਰਨ ਲਈ ਦੂਜੀ ਔਰਤ ਨੂੰ ਦੋਸ਼ੀ ਠਹਿਰਾਉਂਦੀ ਹੈ। ਖ਼ਤਰੇ ਨੂੰ ਜਾਣਨ ਦੇ ਬਾਵਜੂਦ, ਬਹੁਤ ਸਾਰੀਆਂ ਔਰਤਾਂ ਇਸ ਸਬੰਧ ਨੂੰ ਜਾਰੀ ਰੱਖਦੀਆਂ ਹਨ ਕਿਉਂਕਿ ਉਹ ਉਸ ਵਿਆਹੇ ਪੁਰਸ਼ ਦੇ ਆਕਰਸ਼ਣ ਤੋਂ ਦੂਰ ਨਹੀਂ ਰਹਿ ਸਕਦੀਆਂ ਹਨ। ਜੇਕਰ ਤੁਸੀਂ ਵੀ ਕਿਸੇ ਵਿਆਹੁਤਾ ਪੁਰਸ਼ ਨੂੰ ਡੇਟ ਕਰਨ ਬਾਰੇ ਸੋਚ ਰਹੇ ਹੋ, ਤਾਂ ਇੱਕ ਵਾਰ ਫਿਰ ਜਾਣੋ ਇਨ੍ਹਾਂ ਖ਼ਤਰਿਆਂ ਤੇ ਮੁਸ਼ਕਲਾਂ ਬਾਰੇ।

ਹਰ ਗੱਲ 'ਤੇ ਝੂਠ ਬੋਲਣ ਲਈ ਤਿਆਰ ਰਹੋ- ਜਦੋਂ ਤੁਸੀਂ ਕਿਸੇ ਵਿਆਹੁਤਾ ਆਦਮੀ ਨੂੰ ਡੇਟ ਕਰਦੇ ਹੋ ਤਾਂ ਤੁਹਾਨੂੰ ਰਿਸ਼ਤੇ ਦੇ ਹਰ ਕਦਮ 'ਤੇ ਝੂਠ ਬੋਲਣਾ ਪਵੇਗਾ। ਇੰਨਾ ਹੀ ਨਹੀਂ, ਉਹ ਆਦਮੀ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਚਾਉਣ ਲਈ ਹਰ ਸਮੇਂ ਤੁਹਾਡੇ ਨਾਲ ਝੂਠ ਬੋਲਦਾ ਰਹੇਗਾ। ਤੁਸੀਂ ਦੋਵੇਂ ਆਪਣੇ ਅਫੇਅਰ ਨੂੰ ਦੋਸਤਾਂ ਤੇ ਪਰਿਵਾਰ ਤੋਂ ਛੁਪਾਉਣ ਲਈ ਝੂਠ ਬੋਲੋਗੇ। ਤੁਸੀਂ ਕਿਸੇ ਹੋਰ ਨਾਲ ਡੇਟਿੰਗ ਕਰਨ ਬਾਰੇ ਦੋਸ਼ੀ ਮਹਿਸੂਸ ਕਰੋਗੇ ਤੇ ਇਸ ਸਥਿਤੀ ਤੋਂ ਬਚਣ ਲਈ ਹਰ ਵਾਰ ਝੂਠ ਬੋਲੋਗੇ।

ਜਨਤਕ ਤੌਰ 'ਤੇ ਮਿਲਣਾ ਮੁਸ਼ਕਲ- ਤੁਹਾਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਹਮੇਸ਼ਾ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਤੁਸੀਂ ਜਦੋਂ ਚਾਹੋ ਉਸ ਆਦਮੀ ਨੂੰ ਕਾਲ (Call) ਜਾਂ ਮੈਸੇਜ (Massages) ਨਹੀਂ ਕਰ ਸਕਦੇ ਕਿਉਂਕਿ ਹਮੇਸ਼ਾ ਉਸ ਦੀ ਪਤਨੀ ਜਾਂ ਕਿਸੇ ਹੋਰ ਦੁਆਰਾ ਫੜੇ ਜਾਣ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਤੁਸੀਂ ਦੋਵੇਂ ਕਦੇ ਜਨਤਕ ਥਾਂ (Public place) 'ਤੇ ਵੀ ਨਹੀਂ ਮਿਲ ਸਕਦੇ। ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਹੋ ਕੇ ਤੁਹਾਨੂੰ ਦੋਹਾਂ ਨੂੰ ਮਿਲਣਾ ਪਵੇਗਾ।

ਘਰ ਤੋੜਨ ਵਾਲੀ ਔਰਤ ਦਾ ਨਾਂ- ਵਿਆਹੁਤਾ ਭਾਵੇਂ ਕਿੰਨਾ ਵੀ ਦੋਸ਼ੀ ਕਿਉਂ ਨਾ ਹੋਵੇ, ਲੋਕ ਤੁਹਾਨੂੰ ਹਮੇਸ਼ਾ ਘਰ ਤੋੜਨ ਵਾਲੇ ਦਾ ਖਿਤਾਬ ਦੇਣਗੇ। ਭਾਵੇਂ ਤੁਹਾਡੇ ਵਿਆਹੁਤਾ ਸਾਥੀ ਨੇ ਤੁਹਾਨੂੰ ਦੱਸਿਆ ਹੈ ਕਿ ਉਸ ਦਾ ਵਿਆਹੁਤਾ ਜੀਵਨ (Married Life) ਠੀਕ ਨਹੀਂ ਚੱਲ ਰਿਹਾ ਹੈ, ਪਰ ਲੋਕ ਤੁਹਾਨੂੰ ਇਸ ਲਈ ਜ਼ਿੰਮੇਵਾਰ ਸਮਝਣਗੇ। ਲੋਕ ਖੁਦ ਮੰਨ ਲੈਣਗੇ ਕਿ ਤੁਸੀਂ ਇਸ ਵਿਆਹੇ ਜੋੜੇ ਵਿੱਚ ਦਰਾਰ ਪੈਦਾ ਕਰ ਦਿੱਤੀ ਹੈ।

ਤੁਸੀਂ ਪਹਿਲੀ ਤਰਜੀਹ ਨਹੀਂ ਹੋਵੋਗੇ- ਇੱਕ ਵਿਆਹੇ ਆਦਮੀ ਨਾਲ ਰਿਸ਼ਤੇ ਵਿੱਚ, ਤੁਸੀਂ ਹਮੇਸ਼ਾ ਆਪਣੇ ਆਪ ਨੂੰ ਘਟੀਆ ਮਹਿਸੂਸ ਕਰੋਗੇ। ਉਹ ਤੁਹਾਡੇ ਨਾਲ ਸੱਚੇ ਪਿਆਰ ਵਿੱਚ ਹੋਣ ਦਾ ਦਾਅਵਾ ਕਰ ਸਕਦਾ ਹੈ ਪਰ ਉਹ ਤੁਹਾਨੂੰ ਆਪਣੀ ਤਰਜੀਹ ਨਹੀਂ ਬਣਾਏਗਾ। ਉਸ ਦੀ ਪਹਿਲੀ ਤਰਜੀਹ ਹਮੇਸ਼ਾ ਉਸ ਦੀ ਪਤਨੀ ਹੋਵੇਗੀ। ਅਜਿਹਾ ਵੀ ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਉਹ ਤੁਹਾਨੂੰ ਨਜ਼ਰਅੰਦਾਜ਼ ਕਰਨ ਲੱਗ ਜਾਵੇਗਾ।



ਇਹ ਵੀ ਪੜ੍ਹੋ: Corona Vaccine Booster Dose: ਕਿਸ ਨੂੰ ਮਿਲੇਗੀ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼, ਕਿੱਥੇ ਹੋਵੇਗੀ ਰਜਿਸਟ੍ਰੇਸ਼ਨ? ਇੱਥੇ ਜਾਣੋ ਇਸ ਸਬੰਧੀ ਸਾਰੀ ਪ੍ਰਕਿਰਿਆ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904