Sovereign Gold Bond: ਸੋਨਾ (Gold) ਖਰੀਦਣ ਦੀ ਚਾਹਤ ਰੱਖਣ ਵਾਲਿਆਂ ਲਈ ਅੱਜ ਤੋਂ ਸੁਨਹਿਰਾ ਮੌਕਾ ਹੈ। ਸਾਵਰਨ ਗੋਲਡ ਬਾਂਡ ਸਕੀਮ ਦਾ ਨੌਵਾਂ ਪੜਾਅ Sovereign Gold Bond scheme 2021-22 (Series IX) ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ। ਇਸ ਸਕੀਮ ਤਹਿਤ ਅੱਜ ਯਾਨੀ 10 ਤੋਂ 14 ਜਨਵਰੀ ਤੱਕ ਸੋਨੇ ਦੀ ਸਸਤੇ ‘ਚ ਖਰੀਦਦਾਰੀ ਕਰ ਸਕਦੇ ਹਨ।

ਕੀ ਹੈ Sovereign Gold Bond ‘ਚ ਸੋਨੇ ਦੀ ਕੀਮਤ
RBI ਨੇ ਸਾਵਰਨ ਗੋਲਡ ਬਾਂਡ 2021-22 ਦੀ ਨੌਵੀਂ ਸੀਰੀਜ਼ ਲਈ 4786 ਰੁਪਏ ਪ੍ਰਤੀ ਗ੍ਰਾਮ ਦਾ  ਇਸ਼ੂ ਪ੍ਰਾਈਸ ਤੈਅ ਕੀਤਾ ਗਿਆ ਹੈ। ਆਰਬੀਆਈ ਨੇ ਇਸ ਨੌਵੇਂ ਪੜਾਅ ਲਈ ਸੋਨਾ 4786 ਰੁਪਏ ਪ੍ਰਤੀ ਗ੍ਰਾਮ ਦੀ ਕੀਤੀ ਪਿਛਲੀ ਸੀਰੀਜ਼ ਦੇ ਮੁਕਾਬਲੇ ਘੱਟ ਰੇਟ ‘ਤੇ ਤੈਅ ਕੀਤਾ ਹੈ।

ਨੌਵੀਂ ਸੀਰੀਜ਼ ‘ਚ ਘੱਟ ਕੀਤੀ ਕੀਮਤ
ਸਰਕਾਰ ਨੇ ਅੱਠਵੀਂ ਸੀਰੀਜ਼ ਦੀ ਇਸ਼ੂ ਕੀਮਤ ਤੋਂ ਨੌਵੀਂ ਸੀਰਜ਼ ‘ਚ 5 ਰੁਪਏ ਪ੍ਰਤੀ ਗ੍ਰਾਮ ਦੀ ਕਮੀ ਹੈ। ਅੱਠਵੀਂ ਸੀਰੀਜ਼ ਲਈ 4791 ਰੁਪਏ ਪ੍ਰਤੀ ਗ੍ਰਾਮ ਦਾ ਈਸ਼ੂ ਕੀਮਤ ਤੈਅ ਕੀਤੀ ਗਈ ਸੀ ਤੇ ਅੱਜ ਤੋਂ ਸ਼ੁਰੂ ਹੋ ਰਹੀ ਨੌਵੀਂ ਸੀਰਜ਼ ਲਈ 4786 ਰੁਪਏ ਦੀ ਕੀਮਤ ਤੈਅ ਹੁੰਦੀ ਹੈ।

ਆਨਲਾਈਨ ਖਰੀਦਣਗੇ ਤਾਂ ਹੋਰ ਸਸਤਾ ਮਿਲੇਗਾ
ਜੇਕਰ ਤੁਸੀਂ ਆਨਲਾਈਨ ਜਾਂ ਡਿਜੀਟਲ ਤਰੀਕੇ ਨਾਲ ਸਾਵਰਨ ਗੋਲਡ ਬਾਂਡ ‘ਚ ਸੋਨਾ ਖਰੀਦਦੇ ਹਨ ਤਾਂ ਇਸ ‘ਤੇ 50 ਰੁਪਏ ਦਾ ਡਿਸਕਾਊਂਟ ਹੋਰ ਹਾਸਲ ਕਰ ਸਕਦੇ ਹਨ। ਯਾਨੀ ਪ੍ਰਤੀ ਗ੍ਰਾਮ 4736 ਰੁਪਏ ਦੀ ਕੀਮਤ ‘ਤੇ  ਤੁਸੀਂ ਆਨਲਾਈਨ ਗੋਲਡ ਖਰੀਦ ਸਕਦੇ ਹੋ।

ਕਿਵੇਂ ਕੀਤੀ ਜਾਵੇ ਆਨਲਾਈਨ ਇੰਸਵੈਸਟ
ਐਨਐਸਈ (ਨੈਸ਼ਨਲ ਸਟਾਕ ਐਕਸਚੇਂਜ) ‘ਤੇ ਗੋਲਡ ਬਾਂਡ ਦੀ ਯੁਨਿਟ ਖਰੀਦੋ ਅਤੇ ਉਸਦੇ ਮੁੱਲ ਦੇ ਬਰਾਬਰ ਦਾ ਅਮਾਊਂਟ ਤੁਹਾਡੇ ਡੀਮੈਟ ਖਾਤੇ ਨਾਲ ਜੁੜੇ ਅਕਾਊਂਟ ਤੋਂ ਕੱਟੇ ਜਾਂਦੇ ਹਨ।

ਸਾਵਰਨ ਗੋਲਡ ਬਾਂਡ ਸਕੀਮ ਦੀ ਸ਼ਰਤ
ਇਸ ‘ਚ 5 ਸਾਲ ਦਾ ਲਾਕਇਨ ਪੀਰੀਅਡ ਹੁੰਦਾ ਹੈ ਤੇ ਇਹ 8 ਸਾਲ ਬਾਅਦ ਮੈਚਿਓਰ ਹੁੰਦੇ ਹਨ ਜੇਕਰ ਤੁਸੀਂ 5 ਸਾਲ ਬਾਅਦ ਹੀ ਉਹਨਾਂ ਨੂੰ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਂਗ ਟਰਮ ਕੈਪੀਟਲ ਗੇਨ ਟੈਕਸ ਦੇ ਹਿਸਾਬ ਨਾਲ 20.80 ਫੀਸਦੀ ਚਾਰਜ ਦੇਣਾ ਹੋਵੇਗਾ। ਜੇਕਰ 8 ਸਾਲ ਤੱਕ ਰੱਖਦੇ ਹਨ ਤੇ ਬਾਂਡ ਮੈਚਿਓਰ ਹੋ ਜਾਂਦੇ ਹਨ ਤਾਂ ਤੁਹਾਨੂੰ ਇਨ੍ਹਾਂ ਨੂੰ ਵੇਚਣ ‘ਤੇ ਮਿਲੇ ਲਾਭ ‘ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ।

ਕਿਵੇਂ ਕਰ ਸਕਦੇ ਹੋ ਇਸ ‘ਚ ਇਨਵੈਸਟ
RBI  ਨੇ ਬੈਂਕ ਦੀਆਂ ਬ੍ਰਾਂਚਾ, ਪੋਸਟ ਆਫਿਸ, ਸਟਾਕ ਐਕਸਚੇਂਜ ਤੇ ਸਟਾਕ ਹੋਲਡਿਗ ਕਾਰਪੋਰੇਸ਼ਨ ਆਫ ਇੰਡੀਆ (SHCIL) ਦੇ ਜ਼ਰੀਏ ਇਸ ‘ਚ ਇਨੈਸਟ ਕਰਨ ਦਾ ਆਪਸ਼ਨ ਦਿੱਤਾ ਹੈ। ਤੁਹਾਨੂੰ ਜੇਕਰ ਆਫਲਾਈਨ ਖਰੀਦਣਾ ਹੈ ਤਾਂ ਇਨ੍ਹਾਂ ਥਾਵਾਂ ‘ਤੇ ਜਾ ਕੇ ਇਨਵੈਸਟ ਕਰ ਸਕਦੇ ਹੋ।

ਕੀ ਹੈ ਸਾਵਰਨ ਗੋਲਡ ਬਾਂਡ ਦੀ ਖਾਸੀਅਤ
ਇਸ ਦੀ ਸਭ ਤੋਂ ਚੰਗੀ ਖਾਸੀਅਤ ਇਹ ਹੈ ਕਿ ਜਿੱਥੇ ਸੋਨਾ ਸਸਤੇ ਰੂਪ ‘ਚ ਮਿਲਦਾ ਹੈ ਉੱਥੇ ਹੀ ਇਨਵੈਸਟਡ ਰਕਮ ‘ਤੇ 2.5 ਫੀਸਦੀ ਦਾ ਗਾਰੰਟਡ ਫਿਕਸਡ ਰਿਟਰਨ ਮਿਲਦਾ ਹੈ ਜੋ ਹਰ ਛਮਾਹੀ ਯਾਨੀ 6 ਮਹੀਨੇ ‘ਤੇ ਤੁਹਾਡੇ ਅਕਾਊਂਟ ‘ਚ ਆਉਂਦਾ ਹੈ। ਇਹ ਸਲੈਬ ਦੇ ਹਿਸਾਬ ਨਾਲ ਟੈਕਸੇਬਲ ਹੈ।

ਇਸ ਦਾ ਇੱਕ ਫਾਇਦਾ ਹੋਰ ਹੈ ਕਿ ਤੁਸੀਂ ਇੱਕ ਵਿੱਤੀ ਸਾਲ ‘ਚ 1 ਗ੍ਰਾਮ ਤੋਂ ਲੈ ਕੇ 4 ਕਿੱਲੋ ਤੱਕ ਦਾ ਸੋਨੇ ਦੀ ਕੀਮਤ ਦੇ ਬਰਾਬਰ ਗੋਲਡ ਬਾਂਡ ਖਰੀਦ ਸਕਦੇ ਹੋ। ਇਸ ‘ਚ ਸੋਨੇ ਦੀ ਆਮ ਖਰੀਦਦਾਰੀ ਦੀ ਤਰ੍ਹਾਂ ਜੀਐੱੱਸਟੀ ਅਤੇ ਮੇਕਿੰਗ ਚਾਰਜ ਨਹੀਂ ਲੱਗਦੇ ਹਨ। ਸਵਰਨ ਗੋਲਡ ਬਾਂਡ ਨੂੰ ਸਟਾਕ ਐਕਸਚੇਂਜ ‘ਚ ਵੀ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ। ਫਿਜ਼ੀਕਲ ਗੋਲਡ ਦੀ ਥਾਂ ਇਹਨਾਂ ਬਾਂਡਜ਼ ਨੂੰ ਰੱਖਣ ‘ਚ ਸੁਰੱਖਿਅਤ ਆਪਸ਼ਨ ਮਿਲਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:






 





https://play.google.com/store/apps/details?id=com.winit.starnews.hin


https://apps.apple.com/in/app/abp-live-news/id811114904