ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੀ ਛਾਉਣੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਇੱਥੇ ਵਿਆਹ ਦੌਰਾਨ ਇਕ ਲਾੜੀ ਨੇ 7 ਫੇਰੇ ਲੈਣ ਦੇ ਤੁਰੰਤ ਬਾਅਦ ਅਜਿਹਾ ਕਾਰਨਾਮਾ ਕਰ ਦਿੱਤਾ ਜਿਸਦੇ ਬਾਰੇ ਸ਼ਾਇਦ ਕਿਸੇ ਨੇ ਵੀ ਨਹੀਂ ਸੋਚਿਆ ਸੀ।ਦਰਅਸਲ, ਆਪਣੇ ਹੋਣ ਵਾਲੇ ਪਤੀ ਨਾਲ 7 ਫੇਰੇ ਲੈਂਦੇ ਹੀ ਲਾੜੀ ਗਹਿਣੇ ਅਤੇ 80 ਹਜ਼ਾਰ ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਈ।


ਇਸ ਮਗਰੋਂ ਲਾੜੇ ਭਗਤ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਹੈ ਅਤੇ ਉਸਦਾ ਰਿਸ਼ਤਾ ਫਿਰੋਜ਼ਪੁਰ 'ਚ ਇੱਕ ਵਿਚੋਲੇ ਦੀ ਮਦਦ ਨਾਲ ਅਮਰਜੀਤ ਕੌਰ ਨਾਮ ਦੀ ਲੜਕੀ ਨਾਲ ਤਹਿ ਹੋਇਆ ਸੀ।ਭਗਤ ਨੇ ਦੱਸਿਆ ਕਿ ਉਸ ਦੇ ਵਿਆਹ ਦੀ ਤਾਰੀਖ 13 ਮਈ 2021 ਨਿਰਧਾਰਤ ਕੀਤੀ ਗਈ ਸੀ ਪਰ 14 ਮਈ ਦੀ ਸਵੇਰ ਉਸ ਦਾ ਵਿਆਹ ਫਿਰੋਜ਼ਪੁਰ 'ਚ ਅਮਰਜੀਤ ਕੌਰ ਨਾਲ ਹੋਇਆ।ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ


ਉਸਨੇ ਦੱਸਿਆ ਕਿ ਫੇਰੇ ਲੈਣ ਤੋਂ ਬਾਅਦ ਲੜਕੀ ਆਪਣੇ ਰਿਸ਼ਤੇਦਾਰਾਂ ਨਾਲ ਇਹ ਕਹਿ ਕੇ ਗੁਰੂ ਘਰ ਤੋਂ ਬਾਹਰ ਚਲੀ ਗਈ ਕਿ ਉਸਨੇ ਆਪਣੇ ਲਈ ਕੁਝ ਖਰੀਦਦਾਰੀ ਕਰਨੀ ਹੈ।ਭਗਤ ਸਿੰਘ ਨੇ ਦੋਸ਼ ਲਗਾਇਆ ਕਿ ਲੜਕੀ ਅਤੇ ਉਸ ਦੇ ਰਿਸ਼ਤੇਦਾਰ 80 ਹਜ਼ਾਰ ਰੁਪਏ ਅਤੇ ਗਹਿਣੇ ਲੈਕੇ ਫਰਾਰ ਹੋ ਗਏ ਅਤੇ ਵਾਪਿਸ ਨਹੀਂ ਮੁੜੇ।


ਭਗਤ ਸਿੰਘ ਨੇ ਇਸ ਸੰਬੰਧੀ ਛਾਉਣੀ ਥਾਣੇ ਨੂੰ ਜਾਣਕਾਰੀ ਦਿੱਤੀ ਹੈ।ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਅਜੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ।ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ