Bride Impress with Petrol: ਵਿਆਹਾਂ ਦੇ ਪਿੱਛੇ ਇੱਕ ਦਿਲਚਸਪ ਸਟੋਰੀ ਜ਼ਰੂਰ ਹੁੰਦੀ ਹੈ ਤੇ ਹਰ ਕਿਸੇ ਦੀ ਲਵ ਸਟੋਰੀ ਸਪੈਸ਼ਲ ਜ਼ਰੂਰ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦੁਲਹਨ ਆਪਣੀ ਲਵ ਸਟੋਰੀ ਸੁਣਾ ਰਹੀ ਹੈ। ਅਜਿਹੀ ਲਵ ਸਟੋਰੀ ਜਿਸ ਬਾਰੇ ਨਾ ਤੁਸੀਂ ਸੁਣਿਆ ਹੋਣਾ ਤੇ ਨਾ ਹਾ ਕਦੇ ਕਲਪਨਾ ਕੀਤੀ ਹੋਣੀ ਹੈ।

ਇੱਕ ਸ਼ਖਸ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦਾ ਫਾਇਦਾ ਚੁੱਕਿਆ ਤੇ ਲੜਕੀ ਦੀ ਸੇਵਿੰਗਜ਼ ਕਰਾ ਉਸ ਨੂੰ ਪ੍ਰਪੋਜ਼ ਕੀਤਾ। ਅਜਿਹਾ ਅਸੀਂ ਨਹੀਂ ਬਲਕਿ ਇਹ ਦੁਲਹਨ ਕਹਿ ਰਹੀ ਹੈ। ਵਿਆਹ ਲਈ ਤਿਆਰ ਹੋਈ ਦੁਲਹਨ ਆਪਣੀਆਂ ਸਹੇਲੀਆਂ ਨੂੰ ਆਪਣੀ ਲਵ ਸਟੋਰੀ ਸੁਣੀ ਰਹੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਤੁਹਾਨੂੰ ਵੀ ਸ਼ਾਇਦ ਹੀ ਯਕੀਨ ਹੋ ਪਾਇਆ ਹੋਵੇ ਕਿ ਆਖਰ ਕੋਈ ਪੈਟਰੋਲ ਨਾਲ ਕਿਵੇਂ ਕਿਸੇ ਨੂੰ ਇੰਪ੍ਰੈੱਸ ਕਰ ਸਕਦਾ ਹੈ।


 


ਇਹ ਵੀ ਪੜ੍ਹੋ: ਯੂਟਿਊਬਰ ਨੇ 12 ਦਿਨ ਕੱਚ ਦੇ ਡੱਬੇ 'ਚ ਬੰਦ ਹੋ ਕੇ ਕਮਾਏ 82 ਕਰੋੜ ਰੁਪਏ

ਵੀਡੀਓ 'ਚ ਲਾੜੀ ਦੱਸਦੀ ਹੈ ਕਿ ਲੜਕੇ ਨੇ ਪਹਿਲਾਂ ਉਸ ਤੋਂ ਪਤਾ ਪੁੱਛਿਆ ਤੇ ਫਿਰ ਲਿਫਟ ਦੇਣ ਦੀ ਗੱਲ ਕਹੀ। ਇੱਥੋਂ ਹੀ ਸ਼ੁਰੂ ਹੋਈ ਪਿਆਰੀ ਜਿਹੀ ਪ੍ਰੇਮ ਕਹਾਣੀ। ਇਹ ਸਿਲਸਿਲਾ ਜਾਰੀ ਰਿਹਾ ਤੇ ਇਸ ਦੌਰਾਨ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਲਾੜੀ ਦਾ ਕਹਿਣਾ ਹੈ ਕਿ ਜਦੋਂ ਪੈਟਰੋਲ ਇੰਨਾ ਮਹਿੰਗਾ ਹੋ ਰਿਹਾ ਸੀ ਅਤੇ ਲੜਕਾ ਉਸ ਲਈ ਇੰਨਾ ਪੈਟਰੋਲ ਖਰਚ ਕਰ ਚੁੱਕਿਆ ਸੀ। ਅਜਿਹੇ 'ਚ ਉਹ ਇਸ ਲੜਕੇ ਨਾਲ ਵਿਆਹ ਕਰਵਾਉਣ ਲਈ ਇੰਪ੍ਰੈੱਸ ਹੋ ਗਈ।





 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904