Man in Glass Box: ਦੁਬਈ ਦੇ ਯੂਟਿਊਬ ਸਟਾਰ ਅਬੋਫਲਾਹ ਨੇ ਪੂਰੇ 12 ਦਿਨ ਤਕ ਇੱਕ ਗਲਾਸ ਬਾਕਸ 'ਚ ਆਪਣੀ ਜ਼ਿੰਦਗੀ ਬਿਤਾਈ। ਅਬੋਫਲਾਹ ਸਿਰਫ਼ ਕੱਚ ਦੇ ਡੱਬੇ (Glass Box) 'ਚ ਬੰਦ ਹੀ ਨਹੀਂ ਰਿਹਾ, ਸਗੋਂ ਅੰਦਰ ਲਗਾਤਾਰ ਲਾਈਵ ਕਰਕੇ ਆਪਣੇ ਫੈਨਜ਼ ਨਾਲ ਗੱਲਬਾਤ ਕਰਦਾ ਹੈ।



21 ਸਾਲਾ ਯੂਟਿਊਬਰ ਅਬੋਫਲਾਹ ਨੇ ਕੜਕਦੀ ਸਰਦੀ ਨਾਲ ਜੂਝ ਰਹੇ ਜੌਰਡਨ, ਲੇਬਨਾਨ, ਇਰਾਕ ਦੇ ਸ਼ਰਨਾਰਥੀਆਂ ਦੀ ਮਦਦ ਲਈ ਇਹ ਕੰਮ ਕੀਤਾ ਹੈ। ਉਸ ਨੇ ਬੁਰਜ ਪਾਰਕ 'ਚ 12 ਦਿਨਾਂ ਤੱਕ ਚੱਲਣ ਵਾਲੇ ਇਸ ਸਮਾਗਮ ਰਾਹੀਂ 11 ਮਿਲੀਅਨ ਡਾਲਰ (ਕਰੀਬ 82 ਕਰੋੜ ਰੁਪਏ) ਦਾ ਦਾਨ ਇਕੱਠਾ ਕੀਤਾ ਹੈ। ਅਬੋਫਲਾਹ ਨੇ ਇਸ ਅਨੋਖੀ ਲਾਈਵ ਸਟ੍ਰੀਮ ਰਾਹੀਂ ਦੋ ਗਿਨੀਜ਼ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ।

ਅਬੋਫਲਾਹ ਦੇ ਇਸ ਇਵੈਂਟ ਦੇ ਜ਼ਰੀਏ ਜੁਟਾਈ ਰਾਸ਼ੀ ਤੋਂ ਖੇਤਰ ਦੇ 1,10,000 ਤੋਂ ਵੱਧ ਸ਼ਰਨਾਰਥੀ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਇਸ ਪੈਸੇ ਨਾਲ ਸ਼ਰਨਰਥੀਆਂ ਲਈ ਭੋਜਨ ਤੇ ਗਰਮ ਕੱਪੜਿਆਂ ਵਰਗੀਆਂ ਚੀਜ਼ਾਂ ਦੀ ਵਿਵਸਥਾ ਕੀਤੀ ਜਾਵੇਗੀ। ਨਾਲ ਹੀ ਸੀਰੀਆ ਤੇ ਮਿਸਰ ਦੇ ਕਮਜ਼ੋਰ ਵਰਗ ਦੇ ਲੋਕਾਂ ਦੀ ਵੀ ਮਦਦ ਕੀਤੀ ਜਾਵੇਗੀ।


ਇਹ ਵੀ ਪੜ੍ਹੋ: 11 ਸਾਲਾ ਕੁੜੀ ਦਾ ਕਮਾਲ! ਚਿਪਸ ਦੇ ਪੈਕਟਾਂ ਨਾਲ ਗਰੀਬਾਂ ਲਈ ਬਣਾਉਂਦੀ ਕੰਬਲ

ਅਬੋਫਲਾਹ ਡਾਉਨਟਾਊਨ ਦੁਬਈ ਵਿੱਚ 7 ਜਨਵਰੀ ਨੂੰ ਗਲਾਸ ਬਾਕਸ ਵਿੱਚ ਬੰਦ ਹੋਏ ਸਨ। ਉਨ੍ਹਾਂ ਦਾ ਟੀਚਾ ਇਸ ਅਨੋਖੀ Streaming ਜ਼ਰੀਏ 1 ਕਰੋੜ ਡਾਲਰ ਇਕੱਠਾ ਕਰਨਾ ਸੀ। ਟੀਚਾ ਪ੍ਰਾਪਤ ਕਰਨਾ ਦੇ ਬਾਅਦ ਬੁਧਵਾਰ ਰਾਤ ਉਹ ਕੱਚ ਦੇ ਬਕਸੇ ਤੋਂ ਬਾਹਰ ਨਿਕਲੇ। Streaming ਦੇ ਦੌਰਾਨ ਉਨ੍ਹਾਂ ਨੇ 2.37 ਕਰੋੜ ਤੋਂ ਵੱਧ ਫੈਨਜ਼ ਦੇ ਨਾਲ ਆਪਣਾ ਅਨੁਭਵ ਸਾਂਝਾ ਕੀਤਾ। ਇਸ ਨਾਲ ਦੁਨੀਆ ਦੇ 1,54,789 ਲੋਕ ਦਾਨ ਦੇਣ ਲਈ ਪ੍ਰੇਰਿਤ ਹੋਏ।

ਅਬੋਫਲਾਹ ਦਾ ਅਸਲੀ ਨਾਂ ਹਸਨ ਸੁਲੇਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਵਿੱਚ ਅਜਿਹਾ ਲੱਗਦਾ ਸੀ ਕਿ 1 ਕਰੋੜ ਡਾਲਰ ਇਕੱਠੇ ਕਰਨ ਦੇ ਟੀਚੇ ਨੂੰ ਪਾਉਣ 'ਚ ਤਿੰਨ ਹਫ਼ਤੇ ਲੱਗ ਸਕਦੇ ਹਨ, ਪਰ ਇਹ 12 ਦਿਨਾਂ ਵਿੱਚ ਪੂਰਾ ਹੋ ਗਿਆ।

ਉਨ੍ਹਾਂ ਨੇ ਯੂਟਿਊਬ 'ਤੇ ਦਾਨ ਕਰਨ ਲਈ ਸਭ ਤੋਂ ਵੱਧ ਦਰਸ਼ਕ, 689,000 ਤੋਂ ਵੱਧ ਹਾਸਲ ਕਰਨ 'ਚ ਗਿਨੀਜ਼ ਰਿਕਾਰਡ ਵੀ ਬਣਾਇਆ ਹੈ। ਅਬੋਫਲਾਹ ਨੇ ਕਿਹਾ ਕਿ ਜੇਕਰ ਨੀਅਤ ਹੋਵੇ ਤਾਂ ਕੁਝ ਵੀ ਸੰਭਵ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904