Viral News: ਵਿਆਹ ਅਜਿਹਾ ਰਿਸ਼ਤਾ ਹੁੰਦਾ ਹੈ ਜੋ ਕਿ ਦੋ ਇਨਸਾਨਾਂ ਦੇ ਵਿੱਚ ਬਣਦਾ ਹੈ। ਜਦੋਂ ਕੋਈ ਮੁੰਡਾ-ਕੁੜੀ ਵਿਆਹ ਦੇ ਬੰਧਨ ਦੇ ਵਿੱਚ ਬੱਝਦੇ ਹਨ ਤਾਂ ਦੋਵਾਂ ਦਾ ਇਸ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੇ ਸੁਫਨੇ ਹੁੰਦੇ ਹਨ। ਜਿਨ੍ਹਾਂ ਵਿੱਚੋਂ ਇੱਕ ਖਾਸ ਪਲ ਹੁੰਦਾ ਹੈ ਹਨੀਮੂਨ ਮਨਾਉਣਾ ਦਾ। ਆਪਣੀ ਵੈਡਿੰਗ ਨਾਈਟ ਨੂੰ ਖਾਸ ਬਣਾਉਣ ਦੇ ਲਈ ਮੁੰਡੇ ਅਕਸਰ ਕਈ ਤਰ੍ਹਾਂ ਦੇ ਸਰਪ੍ਰਾਈਜ਼ ਵੀ ਪਲਾਨ ਕਰਦੇ ਹਨ। ਪਰ ਇੱਕ ਅਜਿਹਾ ਮੁੰਡਾ ਹੈ ਜਿਸ ਦਾ ਵਿਆਹ ਤਾਂ ਹੋਇਆ ਪਰ ਸੱਤ ਸਾਲ ਉਸਦੀ ਦੁਲਹਣ ਨੇ ਉਸ ਨੂੰ ਟੱਚ ਵੀ ਨਹੀਂ ਕਰਨ ਦਿੱਤਾ, ਸੁਹਾਗਰਾਤ ਤਾਂ ਦੂਰ ਦੀ ਗੱਲ। ਆਓ ਜਾਣਦਾ ਹਾਂ ਇਹ ਪੂਰਾ ਮਾਮਲਾ ਹੈ ਕੀ?

 

ਹੋਰ ਪੜ੍ਹੋ : Google Search 2024: ਭਾਰਤੀਆਂ ਨੇ ਸਾਲ 2024 'ਚ ਗੂਗਲ 'ਤੇ ਇਹ ਚੀਜ਼ਾਂ ਖੋਜ-ਖੋਜ ਲਿਆਂਦੀ ਹਨ੍ਹੇਰੀ, Google ਨੇ ਜਾਰੀ ਕਰ ਦਿੱਤੀ ਪੂਰੀ ਲਿਸਟ

 

ਦੱਸ ਦਈਏ ਇਹ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ। ਜਿੱਥੇ ਲਾੜੀ ਆਪਣੀ ਹੈਸੀਅਤ ਮੁਤਾਬਕ ਰਿਸੈਪਸ਼ਨ ਨਾ ਹੋਣ 'ਤੇ ਗੁੱਸੇ 'ਚ ਆ ਗਈ ਅਤੇ ਵਿਆਹ ਦੇ ਸੱਤ ਸਾਲ ਬਾਅਦ ਵੀ ਸੁਹਾਗਰਾਤ ਲਈ ਲਈ ਰਾਜ਼ੀ ਨਹੀਂ ਹੋਈ।

 


ਕੋਰਟ ਨੇ ਦਿੱਤੀ ਤਲਾਕ ਦੀ ਮਨਜ਼ੂਰੀ




ਇਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ਪਹੁੰਚਿਆ ਅਤੇ ਹੁਣ ਹਾਈਕੋਰਟ ਨੇ ਇਸ ਮਾਮਲੇ 'ਤੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਮਹਿਲਾ ਨੂੰ ਤਲਾਕ ਦੀ ਮਨਜ਼ੂਰੀ ਦੇ ਦਿੱਤੀ ਹੈ। ਬਿਨਾਂ ਕਿਸੇ ਕਾਰਨ ਦੋਸ਼ ਲਗਾ ਕੇ ਆਪਣੇ ਪਤੀ 'ਤੇ ਬੈੱਡਰੂਮ 'ਚ ਹਮਲਾ ਕਰਕੇ ਦੂਜੇ ਲਾੜਾ ਲੱਭ ਕੇ ਵਿਆਹ ਕਰਨ ਲਈ 127 ਪੰਨਿਆਂ ਦੇ ਵਟਸਐਪ ਮੈਸੇਜ ਭੇਜ ਕੇ ਪ੍ਰੇਸ਼ਾਨ ਕਰਨ ਵਾਲੀ ਪਤਨੀ ਦੇ ਵਿਵਹਾਰ ਨੂੰ ਦੇਖਦੇ ਹੋਏ ਹਾਈਕੋਰਟ ਨੇ ਇਹ ਫੈਸਲਾ ਸੁਣਾਇਆ ਹੈ।

 

ਹਾਈਕੋਰਟ ਨੇ ਕਿਹਾ ਕਿ ਪਤੀ ਨੇ ਜੁਲਾਈ 2018 ਤੋਂ ਨਵੰਬਰ 2019 ਤੱਕ ਪਤਨੀ ਦੁਆਰਾ ਭੇਜੇ ਗਏ ਵਟਸਐਪ ਸੰਦੇਸ਼ਾਂ ਨੂੰ ਅਦਾਲਤ ਦੇ ਸਾਹਮਣੇ ਰੱਖਿਆ ਹੈ। ਇਹ ਸੰਦੇਸ਼ 127 ਪੰਨਿਆਂ ਦੇ ਸਨ। ਇਨ੍ਹਾਂ ਮੈਸੇਜਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਤਨੀ ਨੂੰ ਵਿਆਹੁਤਾ ਜੀਵਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਹਾਈਕੋਰਟ ਦੇ ਹੁਕਮਾਂ 'ਚ ਦੱਸਿਆ ਗਿਆ ਹੈ ਕਿ ਮੈਸੇਜ 'ਚ ਪਤਨੀ ਨੇ ਵਾਰ-ਵਾਰ ਪਤੀ ਨੂੰ ਦੂਜਾ ਲਾੜਾ ਲੱਭਣ ਲਈ ਕਿਹਾ ਅਤੇ ਦੱਸਿਆ ਕਿ ਉਸ ਨੇ ਇਸ ਦੇ ਲਈ ਇਸ ਦੇ ਲਈ ਕੰਮ ਦੇ ਲਈ ਕਿਸੇ ਨਾਲ ਗੱਲ ਵੀ ਕਰ ਲਈ ਸੀ।


 

ਏਸ਼ੀਆ ਨੈੱਟ ਦੀ ਰਿਪੋਰਟ ਮੁਤਾਬਕ ਰਵੀ ਅਤੇ ਸੌਮਿਆ (ਬਦਲਿਆ ਹੋਇਆ ਨਾਂ) ਦਾ ਵਿਆਹ 27 ਸਤੰਬਰ 2017 ਨੂੰ ਮਾਪਿਆਂ ਦੀ ਸਹਿਮਤੀ ਨਾਲ ਹੋਇਆ ਸੀ। ਪਰ, 2019 ਵਿੱਚ, ਰਵੀ ਨੇ ਵਿਆਹ ਨੂੰ ਰੱਦ ਕਰਨ ਅਤੇ ਤਲਾਕ ਦੇਣ ਲਈ ਪਰਿਵਾਰਕ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਰਵੀ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਸ ਦੇ ਘਰ ਆਈ ਉਸ ​​ਦੀ ਪਤਨੀ ਨੇ ਉਸ ਦੇ ਰੁਤਬੇ ਅਨੁਸਾਰ ਸ਼ਾਨਦਾਰ ਰਿਸੈਪਸ਼ਨ ਨਹੀਂ ਕੀਤੀ ਸੀ, ਜਿਸ ਕਰਕੇ ਉਹ ਨਾਰਾਜ਼ ਸੀ ਅਤੇ ਇਸ ਲਈ ਉਸ ਨੇ ਸੁਹਾਗਰਾਤ ਨੂੰ ਮਨ੍ਹਾ ਕਰ ਦਿੱਤਾ।

ਇਸ ਤੋਂ ਬਾਅਦ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਵਾਰ-ਵਾਰ ਸੁਹਾਗਰਾਤ ਨੂੰ ਟਾਲਦੀ ਰਹੀ। ਪਤਨੀ 7 ਸਾਲ ਤੱਕ ਅਜਿਹਾ ਕਰਦੀ ਰਹੀ। ਨਾਲ ਹੀ ਕਈ ਕਾਰਨਾਂ ਕਰਕੇ ਉਸਨੂੰ ਤਾਅਨੇ ਵੀ ਮਾਰਦੀ ਸੀ। ਕੁਝ ਮੌਕਿਆਂ 'ਤੇ ਉਸ ਨੇ ਬੈੱਡਰੂਮ ਵਿਚ ਉਸ 'ਤੇ ਹਮਲਾ ਵੀ ਕੀਤਾ।

ਪਤਨੀ ਦਾ ਰਵੱਈਆ ਦੇਖ ਕੇ ਪਤੀ ਨੇ ਤਲਾਕ ਦੀ ਮੰਗ ਕੀਤੀ ਸੀ। 30 ਜਨਵਰੀ 2022 ਨੂੰ ਬੈਂਗਲੁਰੂ ਦੀ ਫੈਮਿਲੀ ਕੋਰਟ ਨੇ ਤਲਾਕ ਨੂੰ ਮਨਜ਼ੂਰੀ ਦਿੱਤੀ ਸੀ। ਇਸ ਨੂੰ ਚੁਣੌਤੀ ਦਿੰਦੇ ਹੋਏ ਪਤਨੀ ਨੇ ਹਾਈ ਕੋਰਟ 'ਚ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਅਤੇ ਆਪਣਾ ਵਿਆਹੁਤਾ ਜੀਵਨ ਜਾਰੀ ਰੱਖਣਾ ਚਾਹੁੰਦੀ ਹੈ। ਪਰ ਹਾਈ ਕੋਰਟ ਨੇ ਪਤਨੀ ਦੀ ਗੱਲ ਨਹੀਂ ਸੁਣੀ ਅਤੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ।