21 ਸਾਲਾ ਮੁੰਡੇ ਨੇ ਦਿੱਤਾ ਬੱਚੀ ਨੂੰ ਜਨਮ..
ਹੈਡਨ ਹੁਣ ਫਿਰ ਤੋਂ ਹਾਰਮੋਨਲ ਇਲਾਜ ਰਾਹੀਂ ਮਰਦਾਵਾਂਪਣ ਪ੍ਰਾਪਤ ਕਰੇਗਾ ਪ੍ਰੰਤੂ ਇਸ ਮਾਮਲੇ 'ਚ ਬਿ੍ਰਟਿਸ਼ ਸਰਕਾਰ ਦੀ ਨੈਸ਼ਨਲ ਹੈਲਥ ਸਰਵਿਸ ਨੇ ਉਸ ਦੀ ਕਿਸੇ ਤਰ੍ਹਾਂ ਦੀ ਆਰਥਿਕ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕੰਮ 'ਚ ਚਾਰ ਹਜ਼ਾਰ ਪੌਂਡ (ਕਰੀਬ ਚਾਰ ਲੱਖ ਰੁਪਏ) ਦਾ ਖ਼ਰਚ ਆਉਣ ਵਾਲਾ ਹੈ।
ਲੰਡਨ: ਬ੍ਰਿਟੇਨ ਦੇ 21 ਸਾਲਾ ਨੌਜਵਾਨ ਹੈਡਨ ਯਾਸ ਨੇ ਹੁਣ ਇਕ ਬੱਚੀ ਨੂੰ ਜਨਮ ਦਿੱਤਾ ਹੈ। ਇਸ ਤੋਂ ਪਹਿਲੇ ਸਤੰਬਰ 2016 'ਚ ਉਹ ਦੁਨੀਆ ਭਰ ਦੇ ਮੀਡੀਆ ਦੀਆਂ ਸੁਰਖੀਆਂ 'ਚ ਤਦ ਆਇਆ ਸੀ ਜਦੋਂ ਉਸ ਨੇ ਐਲਾਨ ਕੀਤਾ ਸੀ ਕਿ ਉਸ ਦੇ ਗਰਭ 'ਚ ਬੱਚਾ ਪਲ ਰਿਹਾ ਹੈ। ਸੈਕਸ ਬਦਲਵਾਉਣ ਦੇ ਬਾਅਦ ਹੈਡਨ ਨੇ ਇਕ ਸਪਰਮ ਡੋਨਰ ਤੋਂ ਸਪਰਮ ਲੈ ਕੇ ਗਰਭ ਧਾਰਨ ਕੀਤਾ।
ਇਸ ਤੋਂ ਪਹਿਲੇ ਸੰਨ 2008 'ਚ ਅਮਰੀਕਾ 'ਚ ਥਾਮਸ ਬੇਟੀ ਨਾਂ ਦੇ ਆਦਮੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਉਸ ਨੇ ਅੰਸ਼ਿਕ ਰੂਪ ਨਾਲ ਸੈਕਸ ਪਰਿਵਰਤਨ ਕਰਾਇਆ ਸੀ। ਉਹ ਮਾਂ ਬਣਨ ਵਾਲਾ ਦੁਨੀਆ ਦਾ ਪਹਿਲਾ ਮਰਦ ਸੀ।
'ਦ ਸਨ' ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਹੈਡਨ ਨੇ ਬੱਚੀ ਟਿ੫ਨਿਟੀ ਲੀ ਨੂੰ ਫਰਿਸ਼ਤਾ ਦੱਸਿਆ ਹੈ। ਉਸ ਨੂੰ ਇਹ ਬੱਚੀ ਆਪਰੇਸ਼ਨ ਰਾਹੀਂ ਹੋਈ। ਬੱਚੀ 16 ਜੂਨ ਨੂੰ ਗਲੂਸੈਸਟਰ ਸ਼ਾਇਰ ਰਾਇਲ ਹਸਪਤਾਲ 'ਚ ਹੋਈ।
ਹੈਡਨ ਪਹਿਲੇ ਸੁਪਰ ਮਾਰਕੀਟ 'ਚ ਕੰਮ ਕਰਦਾ ਸੀ ਅਤੇ ਉਸ ਨੇ ਸਪਰਮ ਫੇਸਬੁੱਕ ਰਿਕਵੈਸਟ ਰਾਹੀਂ ਪ੍ਰਾਪਤ ਕੀਤਾ ਸੀ। ਆਪਣੀ ਬੇਟੀ ਦੇ ਬਾਰੇ 'ਚ ਹੈਡਨ ਨੇ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਠੀਕ ਹੈ। ਉਹ ਚੰਗੀ ਹੈ ਅਤੇ ਮੈਂ ਖੁਸ਼ਕਿਸਮਤ ਹਾਂ।