ਭਿਆਨਕ ਅੱਗ ਤੋਂ ਬਚਣ ਲਈ ਦੋ ਭਰਾਵਾਂ ਮਾਰੀ 40 ਫੁੱਟ ਉੱਚੀ ਬਿਲਡਿੰਗ ਤੋਂ ਛਾਲ, ਵੀਡੀਓ ਵੇਖ ਰਹਿ ਜਾਓਗੇ ਹੈਰਾਨ
ਏਬੀਪੀ ਸਾਂਝਾ | 24 Jul 2020 03:32 PM (IST)
ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਿਲਡਿੰਗ 'ਚ ਭਿਆਨਕ ਅੱਗ ਲੱਗੀ ਹੋਈ ਹੈ ਤੇ ਇੱਥੇ ਦੋ ਬੱਚੇ ਫਸੇ ਹੋਏ ਹਨ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਿਲਡਿੰਗ 'ਚ ਭਿਆਨਕ ਅੱਗ ਲੱਗੀ ਹੋਈ ਹੈ ਤੇ ਇੱਥੇ ਦੋ ਬੱਚੇ ਫਸੇ ਹੋਏ ਹਨ। ਇਸ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਬੱਚੇ 40 ਫੁੱਟ ਉੱਚੀ ਬਿਲਡਿੰਗ ਤੋਂ ਹੇਠਾਂ ਛਾਲ ਮਾਰ ਦਿੰਦੇ ਹਨ ਤੇ ਉੱਥੇ ਖੜ੍ਹੇ ਲੋਕ ਕਿਸ ਤਰ੍ਹਾਂ ਉਨ੍ਹਾਂ ਦੀ ਜਾਨ ਬਚਾਉਂਦੇ ਹਨ। ਮਾਮਲਾ ਫ੍ਰਾਂਸ ਦੇ ਗ੍ਰੇਨੋਬਲ ਸ਼ਹਿਰ ਦਾ ਹੈ ਤੇ ਇਹ ਘਟਨਾ ਮੰਗਲਵਾਰ ਦੀ ਹੈ ਜਿੱਥੇ ਇੱਕ ਬਿਲਡਿੰਗ ਦੀ ਤੀਜੀ ਮੰਜ਼ਲ 'ਚ ਭਿਆਨਕ ਅੱਗ ਲੱਗੀ ਹੋਈ ਸੀ ਜਿਸ ਕਾਰਨ ਇੱਕ 10 ਤੇ 3 ਸਾਲਾ ਦੋ ਭਰਾ ਉਸ ਬਿਲਡਿੰਗ 'ਚ ਫਸ ਗਏ। ਅੱਗ ਬਹੁਤ ਜ਼ਿਆਦਾ ਹੋਣ ਕਾਰਨ ਬੱਚੇ ਦਰਵਾਜ਼ੇ ਦੇ ਰਸਤੇ ਹੇਠਾਂ ਨਹੀਂ ਆ ਸਕਦੇ ਸਨ। ਇਸ ਲਈ ਉਨ੍ਹਾਂ ਨੂੰ ਬਿਲਡਿੰਗ ਤੋਂ ਹੇਠਾਂ ਛਾਲ ਮਾਰਨੀ ਪਈ। ਜਾਣਕਾਰੀ ਅਨੁਸਾਰ ਦੋਵੇਂ ਬੱਚੇ ਬਿਲਕੁਲ ਠੀਕ ਹਨ ਤੇ ਉਨ੍ਹਾਂ ਨੂੰ ਕਿਤੇ ਵੀ ਸੱਟ ਨਹੀਂ ਲੱਗੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਮਾਰਤ ਦੇ 17 ਲੋਕਾਂ ਸਮੇਤ ਇਹ ਦੋਵਾਂ ਬੱਚਿਆਂ ਨੂੰ ਵੀ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਇਹ ਵੀ ਪੜ੍ਹੋ: ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ