ਕਨੌਜ: ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ ਛਿਬਰਾਮਊ ਨੇੜੇ ਜੀਟੀ ਰੋਡ ਨੂੰ ਚੌੜਾ ਕਰਨ ਲਈ, ਸਿਕੰਦਰਪੁਰ ਖੇਤਰ ਦੇ ਰਾਏਪੁਰ ਵਿੱਚ ਸਥਿਤ ਇੱਕ ਟਿੱਬੇ ਦੀ ਪੁਟਾਈ ਦੌਰਾਨ ਇੱਕ ਜੇਸੀਬੀ ਡਰਾਈਵਰ ਨੂੰ ਖਜ਼ਾਨਾ ਮਿਲਿਆ। ਉਹ ਪ੍ਰਚੀਨ ਸਿੱਕਿਆਂ ਨਾਲ ਭਰੀ ਮਟਕੀ ਲੈ ਕੇ ਫ਼ਰਾਰ ਦੱਸਿਆ ਜਾ ਰਿਹਾ ਹੈ। ਉਸ ਨੂੰ ਗ਼ਾਇਬ ਹੋਏ ਨੂੰ ਚਾਰ ਦਿਨ ਹੋ ਗਏ ਹਨ ਤੇ ਉਹ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹੀ ਹੈ। ਉਸ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਉਸ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਕਨੌਜ ਜ਼ਿਲ੍ਹੇ ਦੇ ਛਿਬਰਾਮਊ ਵਿੱਚ ਜੀਟੀ ਰੋਡ ਨੂੰ ਚੌੜਾ ਕਰਨ ਦੇ ਲਈ, ਸਿਕੰਦਰਪੁਰ ਖੇਤਰ ਦੇ ਰਾਏਪੁਰ ਵਿੱਚ ਸਥਿਤ ਇੱਕ ਟਿੱਬੇ ਦੀ ਪੁਟਾਈ ਸਮੇਂ ਸਿੱਕਿਆਂ ਨਾਲ ਭਰੀ ਇੱਕ ਮਟਕੀ ਮਿਲੀ ਸੀ। ਜੇਸੀਬੀ ਡਰਾਈਵਰ ਉਹ ਖ਼ਜ਼ਾਨਾ ਲੈ ਕੇ ਭੱਜ ਗਿਆ। ਪਿੰਡ ਵਾਸੀਆਂ ਨੂੰ ਟਿੱਬੇ ਲਾਗਿਓਂ ਕੁਝ ਸਿੱਕੇ ਮਿਲੇ ਹਨ। ਉਨ੍ਹਾਂ ਦੀ ਧਾਤ ਦੀ ਪਛਾਣ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਟਕੀ ਸਿੱਕਿਆਂ ਨਾਲ ਭਰੇ ਹੋਈ ਸੀ।
ਸਿੱਕਿਆਂ ਵਾਲੀ ਮਟਕੀ ਮਿਲਣ ਦੀ ਖ਼ਬਰ ਛੇਤੀ ਹੀ ਚੁਫੇਰੇ ਫੈਲ ਗਈ ਤੇ ਲੋਕਾਂ ਦੀ ਉੱਥੇ ਭੀੜ ਲੱਗ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਟਿੱਲੇ ਤੋਂ ਮਿੱਟੀ ਦਾ ਭਾਂਡਾ ਪੁਰਾਤੱਤਵ ਕਾਲ ਦੇ ਐਲੂਮੀਨੀਅਮ ਦੇ ਸਿੱਕਿਆਂ ਨਾਲ ਭਰਿਆ ਹੋਇਆ ਸੀ। ਜੇਸੀਬੀ ਡਰਾਈਵਰ ਨੇ ਉਨ੍ਹਾਂ ਨੂੰ ਸੋਨੇ ਤੇ ਚਾਂਦੀ ਦੇ ਸਿੱਕੇ ਸਮਝ ਲਿਆ ਤੇ ਉੱਥੋਂ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਨੂੰ ਮੌਕੇ 'ਤੇ ਕੁਝ ਸਿੱਕੇ ਮਿਲੇ। ਉਸ ਨੇ ਉਨ੍ਹਾਂ ਨੂੰ ਚੁੱਕ ਲਿਆ। ਪਿੰਡ ਦੇ ਲੋਕ ਸਿੱਕੇ ਦੀ ਧਾਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਣਕਾਰੀ ਭਾਰਤ ਦੇ ਪੁਰਾਤੱਤਵ ਵਿਭਾਗ ਨੂੰ ਦੇ ਦਿੱਤੀ ਹੈ।
ਹੁਣ ਪੁਲਿਸ ਜੇਸੀਬੀ ਡਰਾਈਵਰ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਵਿਨੋਦ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਂਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਟੀਲਾ ਕੁਦਰਤੀ ਧਾਤਾਂ ਨਾਲ ਭਰਿਆ ਹੋਇਆ ਹੈ।
ਇਹ ਵੀ ਪੜ੍ਹੋ: New Drone Policy: ਡ੍ਰੋਨ ਉਡਾਉਣ ਲਈ ਨਵੇਂ ਨਿਯਮਾਂ ਦਾ ਐਲਾਨ, ਰਜਿਸਟ੍ਰੇਸ਼ਨ ਤੋਂ ਪਹਿਲਾਂ ਕਿਸੇ ਸੁਰੱਖਿਆ ਪ੍ਰਵਾਨਗੀ ਦੀ ਨਹੀਂ ਲੋੜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin