ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!
ਏਬੀਪੀ ਸਾਂਝਾ | 10 Dec 2017 12:52 PM (IST)
Shell and bio-bean 2017 Credit: Ed Robinson/Shell
ਚੰਡੀਗੜ੍ਹ: ਤੁਸੀ ਬੇਸ਼ੱਕ ਇਸ ਨੂੰ ਮਜ਼ਾਕ ਸਮਝੋ ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ। ਲੰਦਨ ਦੀਆਂ ਸੜਕਾਂ ਉੱਤੇ ਚੱਲਣ ਵਾਲੀਆਂ ਬੱਸਾਂ ਪੈਟਰੋਲ ਨਾਲ ਨਹੀਂ ਸਗੋਂ ਕੌਫ਼ੀ ਪੀ ਕੇ ਚੱਲ ਰਹੀਆਂ ਹਨ। ਇਹ ਕ੍ਰਿਸ਼ਮਾ ਬ੍ਰਿਟੇਨ ਦੀ ਤਕਨੀਕੀ ਕੰਪਨੀ ਬਾਓ-ਬੀਨ ਨੇ ਕਰ ਵਿਖਾਇਆ ਹੈ। ਇਨ੍ਹਾਂ ਨੇ ਕੌਫ਼ੀ ਦੀ ਰਹਿੰਦ-ਖੂੰਹਦ ਨਾਲ ਅਜਿਹਾ ਤੇਲ ਬਣਾਇਆ ਹੈ ਜੋ ਪੈਟਰੋਲ ਦੇ ਵਿਕਲਪ ਦਾ ਕੰਮ ਕਰ ਸਕਦਾ ਹੈ। ਕਹਿਣ ਦਾ ਮਤਲਬ ਹੈ ਇਸ ਨੂੰ ਗੱਡੀਆਂ ਵਿੱਚ ਬਾਲਣ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਡੀਜ਼ਲ ਵਿੱਚ ਮਿਲਾ ਕੇ ਪ੍ਰਭਾਵਸ਼ਾਲੀ ਜੈਵਿਕ ਬਾਲਣ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਬਾਲਣ ਨਾਲ ਲੰਦਨ ਦੀਆਂ ਸੜਕਾਂ ਉੱਤੇ ਬੱਸਾਂ ਨੂੰ ਦੌੜਾਇਆ ਗਿਆ ਹੈ। ਇਸ ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਲੰਦਨ ਵਿੱਚ ਇੱਕ ਬੱਸ ਨੂੰ ਸਾਲ ਭਰ ਤੱਕ ਚਲਾਉਣ ਲਈ ਲੋੜੀਂਦਾ ਬਾਲਣ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਫਿਊਲ ਦੀ ਵਰਤੋਂ ਟ੍ਰਾਂਸਪੋਰਟ ਉਤਸਰਜਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਜੈਵਿਕ ਬਾਲਣ ਕਿਸ ਨੂੰ ਕਹਿੰਦੇ ਹਨ..? ਇਹ ਕੁਕਿੰਗ ਆਇਲ ਤੇ ਮੀਟ ਫੈਟ ਵਰਗੀ ਸਮੱਗਰੀਆਂ ਨਾਲ ਤਿਆਰ ਕੀਤਾ ਗਿਆ ਵੈਕਲ ਕੋਇਲ ਬਾਲਣ ਹੁੰਦਾ ਹੈ। ਕੌਫ਼ੀ ਦੀ ਰਹਿੰਦ-ਖੂੰਹਦ ਨਾਲ ਇਸੇ ਤਰ੍ਹਾਂ ਦਾ ਤੇਲ ਕੱਢ ਕੇ ਇਹ ਜੈਵ ਬਾਲਣ ਤਿਆਰ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਤਰ੍ਹਾਂ ਦੇ ਬਾਲਣ ਨਾਲ ਚੱਲਣ ਵਾਲੀਆਂ ਬੱਸਾਂ ਆਪਣੇ ਪੁਰਾਣੇ ਇੰਜਣ ਨਾਲ ਹੀ ਚੱਲ ਸਕਦੀਆਂ ਹਨ। ਯਾਨੀ ਕਿ ਉਨ੍ਹਾਂ ਦਾ ਇੰਜਣ ਬਦਲਣ ਦੀ ਜ਼ਰੂਰਤ ਨਹੀਂ ਹੈ।