ਹਿਸਾਰ: ਹਰਿਆਣਆ ਦੇ ਹਿਸਾਰ ਵਿੱਚ ਬੀਤੇ ਦਿਨ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਜਿਸ ਨੇ ਦਿੱਲੀ ਦੇ ਨਿਰਭਿਆ ਬਲਾਤਕਾਰ ਕਾਂਡ ਦੇ ਜ਼ਖ਼ਮ ਮੁੜ ਉਚੇੜ ਦਿੱਤੇ। ਇੱਥੇ ਮਾਂ ਨਾਲ ਸੁੱਤੀ 5 ਸਾਲਾ ਬੱਚੀ ਨੂੰ ਕਿਸੇ ਨੇ ਅਗ਼ਵਾ ਕਰ ਲਿਆ ਤੇ ਬਾਅਦ ਵਿੱਚ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ।
ਮ੍ਰਿਤਕ ਬੱਚੀ ਦੇ ਚਾਚਾ ਨੇ ਦੱਸਿਆ ਕਿ ਲਾਸ਼ ਵੇਖੇ ਜਾਣ ਦੀ ਹਾਲਤ ਵਿੱਚ ਨਹੀਂ ਹੈ। ਬੱਚੀ ਦੀ ਮਾਂ ਨੇ ਦੱਸਿਆ ਉਹ ਰਾਤ ਸਮੇਂ ਬੱਚੀ ਨੂੰ ਆਪਣੇ ਨਾਲ ਲੈ ਕੇ ਸੁੱਤੀ ਸੀ ਪਰ ਸਵੇਰੇ ਉਹ ਉੱਥੇ ਨਹੀਂ ਸੀ। ਇੰਨੇ ਨੂੰ ਕਿਸੇ ਨੇ ਦੱਸਿਆ ਕਿ ਬਾਹਰ ਗਲ਼ੀ ਵਿੱਚ ਲਹੂ ਨਾਲ ਲਥਪਥ ਕਿਸੇ ਬੱਚੇ ਦੀ ਲਾਸ਼ ਪਈ ਹੈ ਤਾਂ ਇਹ ਉਨ੍ਹਾਂ ਦੀ ਬੱਚੀ ਹੀ ਨਿੱਕਲੀ।
ਬੱਚੀ ਦੇ ਗੁਪਤ ਅੰਗ ਵਿੱਚ 2 ਫੱਟ ਦੀ ਲੱਕੜ ਨਾਲ ਬਹੁਤ ਡੂੰਘੇ ਜ਼ਖਮ ਕੀਤੇ ਗਏ ਸਨ। ਬੱਚੀ ਦੀ ਮ੍ਰਿਤਕ ਦੇਹ ਨੂੰ ਗਲ਼ੀ ਵਿੱਚ ਨਗਨ ਅਵਸਥਾ ਵਿੱਚ ਸੁੱਟ ਦਿੱਤਾ ਗਿਆ ਸੀ।
ਮੌਕੇ 'ਤੇ ਪਹੁੰਚੀ ਟੀਮ ਨੇ ਮ੍ਰਿਤਕ ਬੱਚੀ ਦੀ ਝੁੱਗੀ ਦੇ ਬਾਹਰੋਂ ਪੈੜਾਂ ਦੇ ਨਿਸ਼ਾਨਾਂ ਤੋਂ ਸੂਹੀਆ ਕੁੱਤਿਆਂ ਦੀ ਮਦਦ ਨਾਲ ਮੁਲਜ਼ਮ ਦਾ ਪਤਾ ਲਾਉਣ ਦੀ ਚਾਰਾਜੋਈ ਆਰੰਭ ਕਰ ਦਿੱਤੀ ਹੈ। ਬੱਚੀ ਨਾਲ ਬਲਾਤਕਾਰ ਦੀ ਪੁਸ਼ਟੀ ਲਈ ਕੁਝ ਨਮੂਨੇ ਫੋਰੈਂਸਿਕ ਲੈਬ ਵੀ ਭੇਜ ਦਿੱਤੇ ਗਏ ਹਨ।