ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਸ਼ਾਦੀ ਦੀ ਤਰੀਕ ਤਾਂ ਅਜੇ ਸਾਹਮਣੇ ਆਈ ਨਹੀਂ ਪਰ ਸੋਸ਼ਲ ਮੀਡੀਆ ਉੱਪਰ ਉਸ ਦੇ ਵਿਆਹ ਵਾਲੇ ਕਾਰਡ ਦੇ ਵਾਹਵਾ ਚਰਚੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਕਾਰਡ ਦੀ ਇੰਨੀ ਕੀਮਤ ਹੈ ਕਿ ਉਸ ਦੇ ਬਰਾਬਰ ਤੁਸੀਂ ਆਈਫੋਨ ਐਕਸ ਖਰੀਦ ਸਕਦੇ ਹੋ।
ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹਨ। ਉਹ ਫੋਰਬਸ ਦੀ ਲਿਸਟ ਵਿੱਚ ਭਾਰਤ ਦੇ ਸਭ ਤੋਂ ਅਮੀਰ ਇਨਸਾਨ ਹਨ। ਇਸ ਹਿਸਾਬ ਨਾਲ ਤਾਂ ਉਨ੍ਹਾਂ ਦੇ ਬੇਟੇ ਦੀ ਸ਼ਾਦੀ ਦਾ ਕਾਰਡ ਵੀ ਅਨੋਖਾ ਹੀ ਹੋਣਾ ਚਾਹੀਦਾ ਹੈ।
ਖਬਰਾਂ ਹਨ ਕਿ ਇਸੇ ਸਾਲ ਦਸੰਬਰ ਵਿੱਚ ਅੰਬਾਨੀ ਦੇ ਮੁੰਡੇ ਅਕਾਸ਼ ਦਾ ਵਿਆਹ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਕਾਰਡ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਹੈ। ਇਸ ਕਾਰਡ ਵਿੱਚ ਗੋਲਡ ਦਾ ਇਸਤੇਮਾਲ ਕੀਤਾ ਗਿਆ ਹੈ।