ਗਾਂਧੀਨਗਰ: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਵੋਟਿੰਗ ਹੋ ਰਹੀ ਹੈ। ਅੱਜ 89 ਸੀਟਾਂ 'ਤੇ ਵੋਟਿੰਗ ਹੋਏਗੀ ਜਿੱਥੋਂ 977 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਸਵੇਰੇ ਵੋਟਰਾਂ ਵਿੱਚ ਕੋਈ ਜ਼ਿਆਦਾ ਉਤਸ਼ਾਹ ਵੇਖਣ ਲਈ ਨਹੀਂ ਮਿਲਿਆ ਤੇ 12 ਵਜੇ ਤੱਕ 20 ਫੀਸਦੀ ਵੋਟਿੰਗ ਹੀ ਹੋਈ। ਵੋਟਿੰਗ ਸ਼ਾਮ ਪੰਜ ਵਜੇ ਤੱਕ ਹੋਏਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਸੂਬਾ ਹੋਣ ਕਰਕੇ ਬੀਜੇਪੀ ਲਈ ਇਹ ਚੋਣ ਬੇਹੱਦ ਅਹਿਮ ਹੈ। ਦੂਜੇ ਪਾਸੇ ਰਾਹੁਲ ਗਾਂਧੀ ਦੀ ਕਮਾਨ ਹੇਠ ਲੜੀ ਜਾ ਰਹੀ ਇਹ ਵੱਕਾਰੀ ਚੋਣ ਕਾਂਗਰਸ ਲਈ ਵੀ ਵੱਡੇ ਮਾਇਨੇ ਰੱਖਦੀ ਹੈ।