ਨਵੀਂ ਦਿੱਲੀ : ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਦੇ ਸ਼ਾਹਦਰਾ 'ਚ ਇਕ ਜਾਅਲੀ ਸਿੱਖਿਆ ਬੋਰਡ ਚਲਾਉਣ ਵਾਲੇ ਛੇ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਬੋਰਡ ਸੰਨ 2012 ਤੋਂ ਚੱਲ ਰਿਹਾ ਸੀ। ਪੁਲਿਸ ਦੇ ਡਿਪਟੀ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਕਿਹਾ ਕਿ ਜਾਅਲੀ ਸਿੱਖਿਆ ਬੋਰਡ ਦੇ ਚੇਅਰਮੈਨ ਸ਼ਿਵ ਪ੍ਰਸਾਦ ਵੀ ਗਿ੍ਰਫ਼ਤਾਰ ਲੋਕਾਂ 'ਚ ਸ਼ਾਮਿਲ ਹੈ।

ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੇ ਕਬਜ਼ੇ 'ਚੋਂ 17 ਵੱਖ-ਵੱਖ ਯੂਨੀਵਰਸਿਟੀਆਂ ਅਤੇ ਬੋਰਡਾਂ ਦੀਆਂ 15 ਹਜ਼ਾਰ ਮਾਰਕਸ਼ੀਟਾਂ, ਰਬੜ ਸਟੈਂਪਾਂ, ਪਿ੍ਰੰਟਰ, ਕੰਪਿਊਟਰ ਆਦਿ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੇ ਜਾਅਲੀ ਸੰਸਥਾ ਦਾ ਨਾਂ 'ਬੋਰਡ ਆਫ ਹਾਇਰ ਸੈਕੰਡਰੀ ਐਜੂਕੇਸ਼ਨ ਦਿੱਲੀ' ਰੱਖਿਆ ਹੋਇਆ ਸੀ।