ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੁਸ਼ਣ ਨਾਲ ਮਿਲਣ ਦੇ ਲਈ ਪਾਕਿਸਤਾਨ ਸਰਕਾਰ ਉਸਦੀ ਮਾਂ ਅਤੇ ਪਤਨੀ ਨੂੰ ਵੀਜਾ ਦੇਵੇਗੀ। ਮਾਂ ਅਤੇ ਪਤਨੀ ਕੁਲਭੁਸ਼ਣ ਨਾਲ 25 ਦਸੰਬਰ ਨੂੰ ਮੁਲਾਕਾਤ ਕਰ ਸਕਣਗੇ। ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਵਿਦੇਸ਼ ਰਾਜ ਮੰਤਰੀ ਬੀਕੇ ਸਿੰਘ ਨੇ ਕਿਹਾ ਸੀ ਕਿ ਕੁਲਭੁਸ਼ਣ ਜਾਧਵ ਦੀ ਪਤਨੀ ਦੇ ਪਾਕਿਸਤਾਨ ਜਾਣ ਦੀ ਸਥਿਤੀ ਵਿੱਚ ਉਸਦੀ ਸੁਰੱਖਿਆ ਨੂੰ ਲੈਕੇ ਹਾਲੇ ਤੱਕ ਕੋਈ ਗਰੰਟੀ ਨਹੀਂ ਦਿੱਤੀ ਗਈ ਹੈ।

ਕੁਲਭੁਸ਼ਣ ਜਾਧਵ ਮਾਮਲੇ ਵਿੱਚ ਭਾਰਤ ਨੇ ਉਸਦੀ ਪਤਨੀ ਅਤੇ ਮਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਭਾਰਤ ਨੇ ਪਾਕਿਸਾਤਨ ਤੋਂ ਜਾਸੂਸੀ ਦੇ ਇਲਜ਼ਾਮ ਵਿੱਚ ਜੇਲ੍ਹ ਬੰਦ ਕੁਲਭੁਸ਼ਣ ਜਾਧਵ ਦੀ ਪਤਨੀ ਅਤੇ ਮਾਂ ਨੂੰ ਉੱਥੇ ਜਾਣ ਦੀ ਆਗਿਆ ਦੇਣ ਦੀ ਸਥਿਤੀ ਵਿੱਚ ਉਸਦੀ ਸੁਰੱਖਿਆ ਦੀ ਪੂਰੀ ਗਰੰਟੀ ਦੇਣ ਦੀ ਮੰਗ ਕੀਤੀ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਦਿਨਾਂ ਵਿੱਚ ਔਰਤਾਂ ਦੇ ਪਾਕਿਸਤਾਨ ਪ੍ਰਵਾਸ ਦੌਰਾਨ ਉਸਦੇ ਨਾਲ ਪੁੱਛ-ਗਿੱਛ ਜਾ ਉਸਨੂੰ ਪਰੇਸ਼ਾਨ ਨਾ ਕਰਨ।

ਦੱਸਣਾ ਬਣਦਾ ਹੈ ਕਿ ਜਾਧਵ ਭਾਰਤੀ ਨੇਵੀ ਦੇ ਇਕ ਰਿਟਾਇਰਡ ਅਫਸਰ ਹਨ।ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਨੂੰ ਬਲੋਚਿਸਤਾਨ ਤੋਂ  ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਕਿਸਤਾਨੀ ਮਿਲਟਰੀ ਨੇ ਉਨ੍ਹਾਂ ਨੂੰ ਅਸ਼ਾਂਤੀ ਫੈਲਾਉਣ ਅਤੇ ਜਾਸੂਸੀ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਬਾਅਦ ਵਿੱਚ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵੱਲੋਂ ਫਾਂਸੀ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ।