ਕੋਚੀ : ਓਖੀ ਤੂਫ਼ਾਨ 'ਚ ਗੁੰਮ ਹੋਏ ਲੋਕਾਂ ਦੀ ਤਲਾਸ਼ 'ਚ ਲੱਗੇ ਜਲ ਸੈਨਾ ਦੇ ਬੇੜੇ ਨੇ ਲਕਸ਼ਦੀਪ ਤੱਟ ਨੇੜੇ 17 ਕਿਸ਼ਤੀਆਂ 'ਤੇ 180 ਲੋਕਾਂ ਨੂੰ ਮੱਛੀ ਫੜਦੇ ਲੱਭ ਲਿਆ ਹੈ। ਹਾਲੇ ਇਹ ਸਪਸ਼ਟ ਨਹੀਂ ਹੈ ਕਿ ਸ਼ੁੱਕਰਵਾਰ ਨੂੰ ਵੇਖੇ ਗਏ ਲੋਕਾਂ 'ਚ ਤੂਫ਼ਾਨ ਦੀ ਲਪੇਟ 'ਚ ਆਏ 100 ਮਛੇਰੇ ਵੀ ਸ਼ਾਮਿਲ ਹਨ।
ਰੱਖਿਆ ਬੁਲਾਰੇ ਨੇ ਆਈਐੱਨਐੱਸ ਕਾਲਪੇਨੀ ਨੇ ਲਕਸ਼ਦੀਪ ਦੇ ਰਵਾਇਤੀ ਮੱਛੀ ਫੜਨ ਵਾਲੇ ਖੇਤਰ 'ਚ ਕਿਸ਼ਤੀਆਂ ਦੇ ਹੋਣ ਦਾ ਸੰਦੇਸ਼ ਭੇਜਿਆ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ 17 ਕਿਸ਼ਤੀਆਂ 'ਤੇ ਕਰੀਬ 180 ਤੋਂ ਜ਼ਿਆਦਾ ਲੋਕ ਹਨ। ਸਾਰੀਆਂ ਕਿਸ਼ਤੀਆਂ ਸੁਰੱਖਿਅਤ ਹਨ।
ਬੁਲਾਰੇ ਨੇ ਦੱਸਿਆ ਕਿ ਕਿਸ਼ਤੀਆਂ 'ਤੇ ਮੌਜੂਦ ਲੋਕ ਮੱਛੀ ਫੜਨ 'ਚ ਲੱਗੇ ਹਨ। ਇਹ ਲੋਕ ਤੂਫ਼ਾਨ ਦੀ ਲਪੇਟ 'ਚ ਨਹੀਂ ਆਏ। ਬੁਲਾਰੇ ਨੇ ਕਿਹਾ ਕਿ ਮਿਨਿਕਾਯ ਟਾਪੂ 'ਤੇ ਜੰਗੀ ਪੱਧਰ 'ਤੇ ਸਾਧਾਰਨ ਸਥਿਤੀ ਬਹਾਲ ਕੀਤੀ ਜਾ ਰਹੀ ਹੈ। ਜਲ ਸੈਨਾ ਲਗਾਤਾਰ ਕੰਮ ਕਰਨ 'ਚ ਲੱਗੀ ਹੈ।
ਲਕਸ਼ਦੀਪ ਪ੫ਸ਼ਾਸਨ ਦੀ ਬੇਨਤੀ 'ਤੇ ਗ੫ਾਮ ਪ੫ਧਾਨਾਂ ਨੂੰ ਰਾਹਤ ਸਮੱਗਰੀ ਉਪਲਬਧ ਕਰਵਾਈ ਜਾ ਰਹੀ ਹੈ। ਸਾਰੇ 11 ਪਿੰਡਾਂ ਲਈ ਜਲ ਸੈਨਾ ਦੇ ਬੇੜੇ ਨਾਲ ਰਾਹਤ ਸਮੱਗਰੀ ਪਹੁੰਚਾਈ ਗਈ ਹੈ।