ਬੁੱਤ ਬਣਵਾਉਣ ਲਈ ਪੂਰਾ ਪਹਾੜ ਖਰੀਦੇਗਾ ਇਹ ਕਾਰੋਬਾਰੀ
ਦੋ ਸਾਲ ਪਹਿਲਾਂ ਹੀ ਇਸ ਵਿਅਕਤੀ ਨੇ ਆਪਣਾ ਟਾਪੂ ਵੀ ਖਰੀਦਿਆ ਹੈ ਅਤੇ ਹਾਲ ਹੀ ਵਿੱਚ ਉਹ ਹੀਰਿਆਂ ਦਾ ਹਾਰ ਵੀ ਖਰੀਦ ਚੁੱਕਾ ਹੈ।
ਉਸ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਅਮਰ ਬਣਾਉਣ ਲਈ ਇਹ ਇੱਕ ਮਜ਼ੇਦਾਰ ਤੇ ਵੱਖਰਾ ਤਰੀਕਾ ਹੈ।
ਇਹ ਪੁਰਸ਼ ਇਸ ਪਹਾੜ 'ਤੇ ਆਪਣੇ ਨਾਲ ਆਪਣੀ ਪਤਨੀ, ਤਿੰਨੇ ਪੁੱਤਰਾਂ, ਧੀ ਤੇ ਕੁੱਤੇ ਦਾ ਵੀ ਬੁੱਤ ਵੀ ਖੁਣਵਾਉਣਾ ਚਾਹੁੰਦਾ ਹੈ।
ਕਾਰੋਬਾਰੀ ਆਪਣੇ ਪਰਿਵਾਰ ਨੂੰ ਅਨੋਖੀ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ।
ਪਹਾੜ ਖਰੀਦਣ ਲਈ ਕਾਰੋਬਾਰੀ ਨੇ ਇੱਕ ਅਰਬ ਨੌਂ ਕਰੋੜ ਤੇ 69 ਲੱਖ ਰੁਪਏ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ।
ਆਪਣੀ ਪਛਾਣ ਗੁਪਤ ਰੱਖਦੇ ਹੋਏ ਵੈੱਬਸਾਈਟ ਹੁਸ਼ਹੁਸ਼ ਡਾਟ ਕਾਮ ਰਾਹੀਂ ਇਹ ਮੰਗ ਕੀਤੀ ਹੈ।
ਇਸ ਮਾਮਲੇ ਵਿੱਚ ਵੀ ਕੁਝ ਅਜਿਹਾ ਹੀ ਹੈ। ਪਾਪੁਲ ਮਾਊਂਟ ਰਸ਼ਮੋਰ ਵਾਂਗਰਾਂ ਇੱਕ ਕਾਰੋਬਾਰੀ ਹੈ ਜੋ ਪਹਾੜ 'ਤੇ ਆਪਣਾ ਤੇ ਪਰਿਵਾਰ ਦਾ ਬੁੱਤ ਖੁਣਵਾਉਣਾ ਚਾਹੁੰਦਾ ਹੈ।
ਦੁਨੀਆ ਵਿੱਚ ਅਜਿਹੇ ਬੜੇ ਲੋਕ ਹਨ ਜੋ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰਨੀਆਂ ਚਾਹੁੰਦੇ ਹਨ, ਪਰ ਪੈਸਾ ਇਸ ਵਿੱਚ ਵੱਡੀ ਰੁਕਾਵਟ ਬਣ ਜਾਂਦਾ ਹੈ। ਪਰ ਉਦੋਂ ਕੀ ਹੋਵੇ ਜਦ ਤੁਹਾਡੇ ਕੋਲ ਖ਼ੂਬ ਪੈਸਾ ਹੋਵੇ ਤੇ ਤੁਸੀਂ ਅਜਿਹੀਆਂ ਚੀਜ਼ਾਂ ਖਰੀਦਣਾ ਚਾਹੁੰਦੇ ਹੋ ਜੋ ਦੁਨੀਆ ਨੂੰ ਹੈਰਾਨ ਕਰ ਦੇਣ।