ਦੁਨੀਆ ਦਾ ਹਰ ਦੇਸ਼ ਘੁੰਮਣ ਵਾਲੀ 27 ਸਾਲਾ ਮੁਟਿਆਰ ਨਾਲ ਕਰੋ ਮੁਲਾਕਾਤ
ਉਸ ਦੀਆਂ ਪ੍ਰਾਪਤੀਆਂ ਸਦਕਾ ਹੀ ਉਸ ਨੂੰ ਇੰਟਰਨੈਸ਼ਨਲ ਇੰਸਟੀਚੀਊਟ ਫਾਰ ਪੀਸ ਥਰੂ ਟੂਰਿਜ਼ਮ ਨੇ ਆਪਣਾ ਅੰਬੈਸਡਰ ਐਲਾਨਿਆ ਹੋਇਆ ਹੈ।
ਸੋਸ਼ਲ ਮੀਡੀਆ 'ਤੇ ਲੋਕ ਵੱਡੀ ਗਿਣਤੀ ਵਿੱਚ ਉਸ ਨੂੰ ਫੌਲੋ ਕਰਦੇ ਹਨ।
ਆਪਣੇ ਵਿਸ਼ਵ ਟੂਰ ਮਗਰੋਂ ਪੇਕੋਲ ਹੁਣ ਪੂਰੀ ਦੁਨੀਆ ਵਿੱਚ ਸ਼ਾਂਤੀ ਦਾ ਸੁਨੇਹਾ ਦੇ ਰਹੀ ਹੈ।
ਉਸ ਨੇ ਆਪਣੇ ਇਸ ਰੁਮਾਂਚਕ ਸਫਰ ਨੂੰ Expedition196 ਦਾ ਨਾਂਅ ਦਿੱਤਾ ਹੈ।
ਆਪਣੇ ਟੂਰ ਦੇ ਵਿਚਕਾਰ ਹੀ ਪੇਕੋਲ ਦੇ ਪੈਸੇ ਖ਼ਤਮ ਹੋ ਗਏ। ਫਿਰ ਉਸ ਨੇ ਫੇਸਬੁੱਕ ਰਾਹੀਂ ਬੇਬੀਸਿਟਿੰਗ ਕਰ, ਖਿਡਾਰੀਆਂ ਤੇ ਨਿਵੇਸ਼ਕਾਂ ਦੀ ਮਦਦ ਨਾਲ ਆਪਣਾ ਖ਼ਰਚਾ ਪੂਰਾ ਕੀਤਾ।
18 ਮਹੀਨਿਆਂ ਲਈ ਵਿਸ਼ਵ ਟੂਰ 'ਤੇ ਜਾਣ ਲਈ ਤਕਰੀਬਨ 1,11,000 ਅਮਰੀਕੀ ਡਾਲਰਾਂ ਦੀ ਲੋੜ ਹੁੰਦੀ ਹੈ। ਕੈਸੇ ਨੂੰ ਵੀ ਆਪਣੇ ਟੂਰ ਦੌਰਾਨ ਬੇਹੱਦ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪਰ 27 ਸਾਲਾ ਅਮਰੀਕੀ ਮੁਟਿਆਰ ਕੈਸੇ ਡੇ ਪੇਕੋਲ (Cassie De Pecol) ਦਾਅਵਾ ਕਰਦੀ ਹੈ ਕਿ ਉਸ ਨੇ ਦੁਨੀਆ ਦੇ 196 ਖ਼ੁਦਮੁਖ਼ਤਿਆਰ ਦੇਸ਼ਾਂ ਦੀ ਸੈਰ ਕਰ ਚੁੱਕੀ ਹੈ।
ਦੁਨੀਆ ਘੁੰਮਣ ਦੀ ਚਾਹ ਹਰ ਇਨਸਾਨ ਦੀ ਹੁੰਦੀ ਹੈ, ਪਰ ਇਸ ਸੁਫ਼ਨੇ ਸੱਚ ਕਰਨਾ ਬੇਹੱਦ ਔਖਾ ਹੈ।