ਬੇਂਗਲੁਰੂ: ਮਕਰ ਸੰਕ੍ਰਾਂਤੀ ਦੇ ਤਿਓਹਾਰ ਨੂੰ ਦੇਸ਼ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਇੰਨਾ ਹੀ ਨਹੀਂ ਦੇਸ਼ ਵਿੱਚ ਇਸ ਤਿਓਹਾਰ ਦੇ ਵੀ ਵੱਖ-ਵੱਖ ਨਾਂਅ ਹਨ। ਅਜਿਹਾ ਹੀ ਤਿਓਹਾਰ ਕਿੱਕੂ ਹਇਸੁਵੁਦੁ ਹੈ, ਜੋ ਜਾਨਵਰਾਂ ਦੀ ਜਾਨ ਦਾ ਖੌਅ ਹੈ ਅਤੇ ਨਾਲ ਹੀ ਕਿਸੇ ਖ਼ਤਰਨਾਕ ਦੁਰਘਟਨਾ ਵਾਪਰਨ ਲਈ ਕਾਫੀ ਹੈ। ਕਰਨਾਟਕ ਦੇ ਮੈਸੂਰ ਤੇ ਮਾਂਡਿਆ ਜ਼ਿਲ੍ਹਿਆਂ ਵਿੱਚ ਇਹ ਕਿੱਕੂ ਯਾਨੀ ਕਿ ਮਕਰ ਸੰਕ੍ਰਾਂਤੀ ਦਾ ਤਿਓਹਾਰ ਪਸ਼ੂਆਂ ਲਈ ਬੇਹੱਦ ਦਰਦ ਲੈਕੇ ਆਉਂਦਾ ਹੈ। ਇਸੇ ਤਿਓਹਾਰ ਦਾ ਵੀਡੀਓ ਇਨ੍ਹੀਂ ਦਿਨੀ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 14 ਜਨਵਰੀ ਨੂੰ ਬਣਾਇਆ ਗਿਆ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲੋਕ ਆਪਣੇ ਦੁਧਾਰੂ ਪਸ਼ੂਆਂ ਨੂੰ ਬਲਦੀ ਅੱਗ ਵਿੱਚੋਂ ਗੁਜ਼ਾਰ ਰਹੇ ਹਨ। ਪਸ਼ੂਆਂ ਦੇ ਨਾਲ-ਨਾਲ ਮਾਲਕ ਨੂੰ ਵੀ ਉਸੇ ਅੱਗ ਵਿੱਚੋਂ ਗੁਜ਼ਰਦੇ ਹਨ। ਮਾਹੌਲ ਅਜਿਹਾ ਹੈ ਕਿ ਕਿਸੇ ਵੇਲੇ ਖ਼ਤਰਨਾਕ ਘਟਨਾ ਵਾਪਸ ਸਕਦੀ ਹੈ। ਪਸ਼ੂਆਂ ਖ਼ਿਲਾਫ਼ ਜ਼ੁਲਮ ਢਾਹੁਣ ਵਾਲੇ ਇੱਕ ਹੋਰ ਤਿਓਹਾਰ ਜਲੀਕੱਟੂ 'ਤੇ ਰੋਕ ਲਾਉਣ ਲਈ ਆਵਾਜ਼ ਬੁਲੰਦ ਹੋਈ ਸੀ, ਪਰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਇਨਸਾਨ ਧਾਰਮਿਕ ਆਸਥਾ ਦੇ ਨਾਂਅ 'ਤੇ ਬੇਜ਼ੁਬਾਨ ਪਸ਼ੂਆਂ 'ਤੇ ਹਾਲੇ ਵੀ ਕਹਿਰ ਢਾਹ ਰਿਹਾ ਹੈ। ਦੇਖੋ ਵੀਡੀਓ-