ਸਾਵਧਾਨ! ਗੱਡੀ ਚਲਾਉਂਦੇ ਸਮੇਂ ਨਾ ਕਰੋ ਮੋਬਾਈਲ ਦਾ ਇਸਤਮਾਲ, ਨਹੀਂ ਤਾਂ ਹੋ ਸਕਦਾ ਅਜਿਹਾ ਹਾਲ
ਏਬੀਪੀ ਸਾਂਝਾ | 08 Dec 2020 03:24 PM (IST)
ਅਮਰੀਕਾ ਦੇ ਵਿਸਕਾਨਸਿਨ ਵਿੱਚ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਡਰਾਈਵਰ ਨੂੰ ਕਾਫੀ ਮਹਿੰਗਾ ਪੈ ਗਿਆ। ਉਸ ਦੀ ਕਾਰ ਸੜਕ ਕਿਨਾਰੇ ਬਣੀ ਰੇਲਿੰਗ ਨਾਲ ਟਕਰਾ ਗਈ।
ਅਮਰੀਕਾ ਦੇ ਵਿਸਕਾਨਸਿਨ ਵਿੱਚ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਡਰਾਈਵਰ ਨੂੰ ਕਾਫੀ ਮਹਿੰਗਾ ਪੈ ਗਿਆ। ਉਸ ਦੀ ਕਾਰ ਸੜਕ ਕਿਨਾਰੇ ਬਣੀ ਰੇਲਿੰਗ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਧਾਤੂ ਦੀ ਰਾਡ ਕਾਰ ਦੇ ਅਗਲੇ ਹਿੱਸੇ ਨੂੰ ਪਾਰ ਕਰ ਕੇ ਪਿੱਛੇ ਵੱਲ ਚਲੀ ਗਈ। ਘਟਨਾ ਵੀਰਵਾਰ ਦੁਪਹਿਰ ਦੀ ਹੈ ਪਰ ਚੰਗੀ ਗੱਲ ਇਹ ਰਹੀ ਕਿ ਡਰਾਈਵਰ ਦੀ ਜਾਨ ਬਚ ਗਈ। ਦਰਅਸਲ, ਧਾਤੂ ਦੀ ਰਾਡ ਨਾਲ ਸੜਕ ਦੇ ਆਲੇ-ਦੁਆਲੇ ਇੱਕ ਸੁਰੱਖਿਅਤ ਘੇਰਾ ਬਣਾਇਆ ਗਿਆ ਸੀ। ਮੋਬਾਈਲ ਫੋਨ ਦੀ ਵਰਤੋਂ ਕਾਰਨ ਕਾਰਨ ਡਰਾਈਵਰ ਕੋਲੋਂ ਕਾਰ ਬੇਕਾਬੂ ਹੋ ਗਈ ਅਤੇ ਰਾਡ ਕਾਰ ਦੇ ਅਗਲੇ ਸ਼ੀਸ਼ੇ ਵਿੱਚ ਦਾਖਲ ਹੋ ਗਈ। ਸ਼ੁਕਰ ਹੈ, ਰਾਡ ਡਰਾਈਵਰ ਦੇ ਵਿੱਚ ਦੀ ਨਹੀਂ ਲੰਘੀ। ਡਰਾਈਵਰ ਇਕੱਲਾ ਡਰਾਈਵਿੰਗ ਕਰ ਰਿਹਾ ਸੀ। ਹਾਦਸੇ ਵਿਚ ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਚਾਲਕ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਹਾਦਸੇ ਤੋਂ ਬਾਅਦ ਦੀ ਫੋਟੋ ਨੂੰ ਟਵਿੱਟਰ ਤੇ ਸਾਂਝਾ ਕੀਤਾ ਤੇ ਲਿਖਿਆ, "ਵਾਹਨ ਚਲਾਉਂਦੇ ਸਮੇਂ ਇਹ ਮੋਬਾਈਲ ਫੋਨ ਦੀ ਵਰਤੋਂ ਕਰਨ ਦਾ ਨਤੀਜਾ ਹੈ।"