ਨਵੀਂ ਦਿੱਲੀ: ਅਮਰੀਕੀ ਆਰਥਿਕਤਾ ਨੂੰ ਰਾਹਤ ਪੈਕੇਜ ਮਿਲਣ ਦੀ ਉਮੀਦ ਵਧਣ ਦੇ ਨਾਲ ਹੀ ਘਰੇਲੂ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ ਦਾ ਰੁਖ ਮਿਲਿਆ-ਜੁਲਿਆ ਰਿਹਾ। ਸੋਨੇ ਦੀ ਮੰਗ 'ਚ ਵੀ ਇਜਾਫ਼ਾ ਵੇਖਣ ਨੂੰ ਮਿਲਿਆ ਪਰ ਵੈਕਸੀਨ ਦੀ ਕਾਮਯਾਬੀ 'ਤੇ ਆ ਰਹੀਆਂ ਖ਼ਬਰਾ ਕਰਕੇ ਇਸ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ। ਇਸ ਦੇ ਨਾਲ ਹੀ ਜਾਪਾਨ ਦੀ ਸਰਕਾਰ ਨੇ 385 ਅਰਬ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ।

ਐਮਸੀਐਕਸ 'ਚ ਗੋਲਡ 0.29 ਫੀਸਦ ਯਾਨੀ 144 ਰੁਪਏ ਵਧ ਕੇ 50090 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਜਦਕਿ ਚਾਂਦੀ 0.14 ਫੀਸਦ ਯਾਨੀ 92 ਰੁਪਏ ਘੱਟ ਕੇ 65704 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਸੋਮਵਾਰ ਨੂੰ ਅਹਿਮਦਾਬਾਦ ਮਾਰਕਿਟ 'ਚ ਗੋਲਡ ਸਪੌਟ ਦੇ ਭਾਅ 49059 ਰੁਪਏ ਪ੍ਰਤੀ ਦਸ ਗ੍ਰਾਮ ਰਹੇ ਤੇ ਸਿਲਵਰ ਫਿਊਚਰ 50112 ਰੁਪਏ ਪ੍ਰਤੀ ਕਿਲੋ 'ਤੇ ਵਿਕਿਆ।

ਦਿੱਲੀ ਬਾਜ਼ਾਰ ਵਿੱਚ ਸੋਨਾ ਮਹਿੰਗਾ

ਦਿੱਲੀ ਬਾਜ਼ਾਰ 'ਚ ਸੋਨਾ ਸੋਮਵਾਰ ਨੂੰ 104 ਰੁਪਏ ਦੀ ਤੇਜ਼ੀ ਨਾਲ 48,703 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਚਾਂਦੀ 736 ਰੁਪਏ ਦੀ ਗਿਰਾਵਟ ਦੇ ਨਾਲ 62,621 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਪਿਛਲੇ ਦੋ ਹਫ਼ਤਿਆਂ ਤੋਂ ਉੱਚ ਪੱਧਰ 'ਤੇ ਹਨ। ਕੋਰੋਨਾ ਦੇ ਨਵੇਂ ਕੇਸਾਂ ਦੀ ਆਮਦ ਤੇ ਅਮਰੀਕਾ ਵਿੱਚ ਆਰਥਿਕਤਾ ਲਈ ਰਾਹਤ ਪੈਕੇਜ ਦੀ ਸੰਭਾਵਨਾ ਨੇ ਸੋਨੇ ਦੀਆਂ ਕੀਮਤਾਂ ਨੂੰ ਕਾਇਮ ਰੱਖਿਆ ਹੈ।

CCDs New CEO: ਕੈਫੇ ਕੌਫ਼ੀ ਡੇਅ ਨੂੰ ਮਿਲੀ ਨਵੀਂ CEO, ਪਿਛਲੇ ਸਾਲ ਸਾਬਕਾ ਫਾਉਂਡਰ ਨੇ ਕਰ ਲਈ ਸੀ ਖੁਦਕੁਸ਼ੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904