ਨਵੀਂ ਦਿੱਲੀ: ਕੈਫੇ ਕੌਫ਼ੀ ਡੇਅ ਐਂਟਰਪ੍ਰਾਈਜਜ਼ ਲਿਮਟਿਡ ਵਿੱਚ ਇੱਕ ਵੱਡੇ ਅਹੁਦੇ ਲਈ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਸਾਬਕਾ ਸੀਈਓ ਤੇ ਕੈਫੇ ਕੌਫ਼ੀ ਡੇਅ ਚੇਨ ਦੇ ਸੀਈਓ ਵੀਜੀ ਸਿਧਾਰਥ ਦੀ ਪਤਨੀ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਵੀਜੀ ਸਿਧਾਰਥ ਦੀ ਮੌਤ ਤੋਂ ਠੀਕ ਇੱਕ ਸਾਲ ਬਾਅਦ ਹੋਈ। ਵੀਜੀ ਸਿਧਾਰਥ ਦੀ ਲਾਸ਼ ਪਿਛਲੇ ਸਾਲ ਮੰਗਲੁਰੂ ਵਿੱਚ ਇੱਕ ਨਦੀ ਵਿੱਚੋਂ ਮਿਲੀ ਸੀ। ਵੀਜੀ ਸਿਧਾਰਥ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕੀਤੀ ਸੀ।


CCD ਐਂਟਰਪ੍ਰਾਈਜ਼ਜ ਲਿਮਟਿਡ ਦੇ ਸੁਤੰਤਰ ਬੋਰਡ ਦੇ ਮੈਂਬਰ ਐਸਵੀ ਰੰਗਨਾਥ ਪਿਛਲੇ ਸਾਲ ਜੁਲਾਈ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਅੰਤਰਿਮ ਚੇਅਰਮੈਨ ਦੀ ਦੇਖਭਾਲ ਕਰ ਰਹੇ ਸੀ। ਦਰਅਸਲ, ਵੀਜੀ ਸਿਧਾਰਥ ਦੇ ਦੋ ਦਿਨ ਲਾਪਤਾ ਹੋਣ ਤੋਂ ਬਾਅਦ ਅਟਕਲਾਂ ਸ਼ੁਰੂ ਹੋ ਗਈਆਂ ਸੀ ਕਿ ਉਹ ਇੱਕ ਗਹਿਰੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸੀ ਜਿਸ ਤੋਂ ਬਾਅਦ ਵੀਜੀ ਸਿਧਾਰਥ ਦੀ ਲਾਸ਼ ਮੰਗਲੁਰੂ ਨਦੀ ਵਿੱਚੋਂ ਮਿਲੀ ਸੀ। ਹੁਣ ਸਿਧਾਰਥ ਦੀ ਪਤਨੀ ਮਾਲਵਿਕਾ ਹੇਗੜੇ ਨੂੰ ਤੁਰੰਤ ਪ੍ਰਭਾਵ ਨਾਲ ਕੰਪਨੀ ਦਾ ਸੀਈਓ ਨਿਯੁਕਤ ਕੀਤਾ ਗਿਆ ਹੈ।

US Support Farmers Protest: ਕੈਨੇਡਾ ਤੇ ਯੂਕੇ ਮਗਰੋਂ ਅਮਰੀਕੀ ਸਾਂਸਦ ਵੀ ਕਿਸਾਨ ਅੰਦੋਲਨ ਨਾਲ ਡਟੇ, ਭਾਰਤ ਦਾ ਸਖਤ ਇਤਰਾਜ਼

ਦੱਸ ਦਈਏ ਕਿ ਕੈਫੇ ਕੌਫ਼ੀ ਡੇਅ ਭਾਰਤ ਵਿੱਚ ਇੱਕ ਫੇਮਸ ਕੌਫ਼ੀ ਸ਼ਾਪ ਚੇਨ ਹੈ। ਕੈਫੇ ਕੌਫ਼ੀ ਡੇਅ ਦੀਆਂ ਦੇਸ਼ ਭਰ ਦੀਆਂ ਸੈਂਕੜੇ ਦੁਕਾਨਾਂ ਹਨ ਅਤੇ ਕੰਪਨੀ ਦਾ ਸਿੱਧਾ ਮੁਕਾਬਲਾ ਸਟਾਰਬਕਸ ਕੌਰਪ, ਬਰੀਸਤਾ ਤੇ ਕੋਕਾ ਕੋਲਾ ਦੇ ਕੋਸਟਾ ਕੈਫੇ ਵਰਗੇ ਬ੍ਰਾਂਡਾਂ ਨਾਲ ਹੈ।

Breaking | ਦਿੱਲੀ ਧਰਨੇ 'ਚ ਗਏ ਕਿਸਾਨ ਦੀ ਮੌਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904