Trending: ਆਪਣੀ ਕਾਰ 'ਤੇ VIP ਨੰਬਰ ਪਲੇਟ ਲਗਾਉਣਾ ਕੌਣ ਨਹੀਂ ਚਾਹੁੰਦਾ, ਪਰ VIP ਨੰਬਰ ਪਲੇਟ ਲਗਾਉਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ, ਕਿਉਂਕਿ ਇਸਦੇ ਲਈ ਤੁਹਾਨੂੰ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੀ 71,000 ਰੁਪਏ ਦੀ ਐਕਟਿਵਾ ਲਈ ਵੀਆਈਪੀ ਨੰਬਰ ਖਰੀਦਣ ਲਈ 15 ਲੱਖ ਰੁਪਏ ਖਰਚ ਕੀਤੇ।
ਸ਼ੌਕ ਦੀ ਕੋਈ ਕੀਮਤ ਨਹੀਂ
ਚੰਡੀਗੜ੍ਹ ਦੇ ਸੈਕਟਰ 23 ਦਾ ਰਹਿਣ ਵਾਲਾ 42 ਸਾਲਾ ਬ੍ਰਿਜ ਮੋਹਨ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬ੍ਰਿਜ ਮੋਹਨ ਨੇ 15.44 ਲੱਖ ਰੁਪਏ ਖਰਚ ਕੇ ਆਪਣੇ ਸਕੂਲ ਲਈ ਵੀਆਈਪੀ ਨੰਬਰ CH01-CJ-0001 ਖਰੀਦਿਆ ਹੈ। ਬ੍ਰਿਜ ਮੋਹਨ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਨੰਬਰ ਆਪਣੇ ਬੱਚੇ ਦੇ ਕਹਿਣ 'ਤੇ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ। ਜਦੋਂ ਮੈਂ ਪਹਿਲੀ ਵਾਰ ਨੰਬਰ ਲਈ ਅਪਲਾਈ ਕੀਤਾ, ਤਾਂ ਮੈਂ ਸੋਚਿਆ ਕਿ ਮੇਰੇ ਕੋਲ ਵੀਆਈਪੀ ਨੰਬਰ ਹੋਣਾ ਚਾਹੀਦਾ ਹੈ। ਬ੍ਰਿਜ ਮੋਹਨ ਨੇ ਦੱਸਿਆ ਕਿ ਉਹ ਕਾਰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ, ਜਦੋਂ ਉਸ ਨੂੰ ਕਾਰ ਮਿਲੇਗੀ ਤਾਂ ਉਹ ਇਸ ਨੰਬਰ ਨੂੰ ਟਰਾਂਸਫਰ ਕਰਕੇ ਗੱਡੀ ਲਈ ਵਰਤੇਗਾ।
ਹੁਣ ਤੱਕ ਦਾ ਸਭ ਤੋਂ ਮਹਿੰਗਾ ਨੰਬਰ 26 ਲੱਖ ਦਾ -
ਦੱਸ ਦੇਈਏ ਕਿ ਇਸ ਨੰਬਰ ਦੀ ਬੋਲੀ 14 ਤੋਂ 16 ਅਪ੍ਰੈਲ ਦੇ ਵਿਚਕਾਰ ਲੱਗੀ ਸੀ, ਜਿਸ ਵਿੱਚ ਬ੍ਰਿਜ ਮੋਹਨ ਨੇ ਸਭ ਤੋਂ ਵੱਧ ਬੋਲੀ ਲਗਾਈ ਸੀ। ਕੁੱਲ ਮਿਲਾ ਕੇ 378 ਨੰਬਰਾਂ ਦੀ ਬੋਲੀ ਲੱਗੀ ਜੋ ਡੇਢ ਕਰੋੜ ਰੁਪਏ ਵਿੱਚ ਵਿਕ ਗਏ। CH01-CJ-0001 ਲਈ ਸਭ ਤੋਂ ਜ਼ਿਆਦਾ ਬੋਲੀ ਲੱਗੀ। ਇਸ ਨੰਬਰ ਦੀ ਰਾਖਵੀਂ ਕੀਮਤ 50,000 ਰੁਪਏ ਰੱਖੀ ਗਈ ਸੀ।
ਇਸ ਦੇ ਨਾਲ ਹੀ ਦੂਜੀ ਸਭ ਤੋਂ ਮਹਿੰਗੀ ਨਿਲਾਮੀ ਸੀਐਚ-01-ਸੀਜੇ-002 ਦੀ 5.4 ਲੱਖ ਰੁਪਏ ਵਿੱਚ ਹੋਈ। ਹੁਣ ਤੱਕ ਦੀ ਸਭ ਤੋਂ ਵੱਧ ਬੋਲੀ ਸਾਲ 2012 ਵਿੱਚ 0001 ਨੰਬਰ ਲਈ ਲੱਗੀ ਸੀ, ਜਿਸ ਨੂੰ ਸੈਕਟਰ 44 ਦੇ ਇੱਕ ਵਸਨੀਕ ਨੇ ਸੀਐਚ-01-ਏਪੀ ਸੀਰੀਜ਼ ਵਿੱਚੋਂ 26.05 ਲੱਖ ਰੁਪਏ ਵਿੱਚ ਖਰੀਦਿਆ ਸੀ। ਉਸਨੇ ਇਸ ਨੰਬਰ ਦੀ ਵਰਤੋਂ ਆਪਣੀ ਐਸ-ਕਲਾਸ ਮਰਸਡੀਜ਼ 'ਤੇ ਕੀਤੀ ਜਿਸ ਦੀ ਕੀਮਤ ਨੰਬਰ ਨਾਲੋਂ ਚਾਰ ਗੁਣਾ ਵੱਧ ਸੀ।
ਚੰਡੀਗੜ੍ਹੀਆਂ ਦੇ ਸ਼ੌਂਕ ਦਾ ਨਹੀਂ ਕੋਈ ਮੁੱਲ! 70 ਹਜ਼ਾਰ ਦੀ ਸਕੂਟੀ 'ਤੇ 15 ਲੱਖ ਦਾ ਖਰੀਦ ਕੇ ਲਾਇਆ ਵਾਆਈਪੀ ਨੰਬਰ
abp sanjha
Updated at:
19 Apr 2022 08:39 AM (IST)
Edited By: sanjhadigital
Trending: ਆਪਣੀ ਕਾਰ 'ਤੇ VIP ਨੰਬਰ ਪਲੇਟ ਲਗਾਉਣਾ ਕੌਣ ਨਹੀਂ ਚਾਹੁੰਦਾ, ਪਰ VIP ਨੰਬਰ ਪਲੇਟ ਲਗਾਉਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ, ਕਿਉਂਕਿ ਇਸਦੇ ਲਈ ਤੁਹਾਨੂੰ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ
ਸਕੂਟਰ 'ਤੇ ਵੀਆਈਪੀ ਨੰਬਰ
NEXT
PREV
Published at:
19 Apr 2022 08:39 AM (IST)
- - - - - - - - - Advertisement - - - - - - - - -