Zone Of Silence: ਅੱਜ ਤੱਕ ਤੁਸੀਂ ਦੁਨੀਆ ਭਰ ਦੀਆਂ ਕਈ ਰਹੱਸਮਈ ਥਾਵਾਂ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਅਜਿਹੀ ਜਗ੍ਹਾ ਬਾਰੇ ਸੁਣਿਆ ਹੈ ਜਿੱਥੇ ਇਲੈਕਟ੍ਰਾਨਿਕ ਉਪਕਰਣ ਕੰਮ ਕਰਨਾ ਬੰਦ ਕਰ ਦਿੰਦੇ ਹਨ? ਦਰਅਸਲ, ਉਹ ਜਗ੍ਹਾ ਮੈਕਸੀਕੋ ਦਾ ਚਿਹੁਆਹੁਆ ਰੇਗਿਸਤਾਨ ਹੈ।


ਇਸਨੂੰ "ਜ਼ੋਨ ਆਫ ਸਾਈਲੈਂਸ" ਵੀ ਕਿਹਾ ਜਾਂਦਾ ਹੈ। ਇਹ ਸਥਾਨ ਬਾਕੀ ਦੁਨੀਆ ਦੀ ਪਹੁੰਚ ਤੋਂ ਦੂਰ ਹੈ। ਇੱਥੇ ਆਉਣ ਵਾਲੇ ਲੋਕਾਂ ਦਾ ਬਾਕੀ ਦੁਨੀਆ ਨਾਲ ਸੰਪਰਕ ਨਹੀਂ ਹੁੰਦਾ, ਕਿਉਂਕਿ ਇੱਥੇ ਕੋਈ ਵੀ ਇਲੈਕਟ੍ਰਾਨਿਕ ਯੰਤਰ ਕੰਮ ਨਹੀਂ ਕਰਦਾ। ਭਾਵੇਂ ਲੋਕ ਇਸ ਤੋਂ ਸਿਰਫ਼ 25 ਮੀਲ ਦੂਰ ਰਹਿੰਦੇ ਹਨ, ਪਰ ਇਸ ਥਾਂ 'ਤੇ ਕੋਈ ਨਹੀਂ ਜਾਂਦਾ।


ਚਿਹੁਆਹੁਆ ਮਾਰੂਥਲ ਲਗਭਗ ਬੰਜਰ ਇਲਾਕਾ ਹੈ। ਇੱਥੇ ਕੋਈ ਇਲੈਕਟ੍ਰਾਨਿਕ ਉਪਕਰਨ ਕੰਮ ਨਹੀਂ ਕਰਦਾ। ਵਿਗਿਆਨੀਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਅੱਜ ਤੱਕ ਉਹ ਇਹ ਨਹੀਂ ਲੱਭ ਸਕੇ ਕਿ ਇੱਥੇ ਰੇਡੀਓ ਫ੍ਰੀਕੁਐਂਸੀ ਬੇਕਾਰ ਕਿਉਂ ਹੋ ਜਾਂਦੀ ਹੈ?


ਇਹ ਵੀ ਪੜ੍ਹੋ: Jose Paulino Gomes Death: ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੀ ਮੌਤ, ਇਸ ਦੇਸ਼ 'ਚ ਰਹਿ ਰਿਹਾ ਸੀ


ਇਦਾਂ ਲੱਗਿਆ ਪਤਾ


ਪਹਿਲੀ ਵਾਰ ਇਸ ਰਹੱਸਮਈ ਜਗ੍ਹਾ ਬਾਰੇ ਸਾਲ 1970 ਵਿੱਚ ਖੋਜ ਸ਼ੁਰੂ ਹੋਈ ਸੀ, ਜਦੋਂ ਇੱਕ ਅਮਰੀਕੀ ਮਿਜ਼ਾਈਲ ਇੱਥੇ ਪਹੁੰਚਦੇ ਹੀ ਰਹੱਸਮਈ ਢੰਗ ਨਾਲ ਕ੍ਰੈਸ਼ ਹੋ ਗਈ ਸੀ। ਹਾਦਸੇ ਦੀ ਜਾਂਚ ਕਰਨ ਲਈ ਜਦੋਂ ਅਮਰੀਕੀ ਹਵਾਈ ਸੈਨਾ ਦੇ ਮਾਹਿਰਾਂ ਦੀ ਟੀਮ ਇੱਥੇ ਪਹੁੰਚੀ ਤਾਂ ਉਨ੍ਹਾਂ ਦੇ ਜੀਪੀਐਸ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਹ ਤੇਜ਼ੀ ਨਾਲ ਗੋਲ ਚੱਕਰ ਲਾਉਣ ਲੱਗ ਪਿਆ। ਜਾਂਚ ਵਿੱਚ ਪਤਾ ਲੱਗਿਆ ਕਿ ਜੀਪੀਐਸ ਸਮੇਤ ਹੋਰ ਇਲੈਕਟ੍ਰਾਨਿਕ ਉਪਕਰਨ ਵੀ ਇਸ ਖੇਤਰ ਵਿੱਚ ਕੰਮ ਨਹੀਂ ਕਰ ਰਹੇ ਹਨ।


ਇੱਥੇ ਕਿਉਂ ਨਹੀਂ ਕੰਮ ਕਰਦੇ ਇਲੈਕਟ੍ਰਾਨਿਕ ਉਪਕਰਨ


ਜ਼ੋਨ ਅਤੇ ਸਾਈਲੈਂਸ ਇੱਕ ਕਿਸਮ ਦਾ ਡਾਰਕ ਜ਼ੋਨ ਹੈ। ਰੇਡੀਓ ਜਾਂ ਟੀਵੀ, ਸ਼ਾਰਟ ਵੇਵ ਅਤੇ ਇੱਥੋਂ ਤੱਕ ਕਿ ਸੈਟੇਲਾਈਟ ਸਿਗਨਲ ਵੀ ਇੱਥੇ ਨਹੀਂ ਪਹੁੰਚਦੇ। ਇਸ ਸਥਾਨ 'ਤੇ ਬਹੁਤ ਖੋਜ ਅਤੇ ਅਧਿਐਨ ਕੀਤੇ ਗਏ ਹਨ। ਇਸ ਤੋਂ ਬਾਅਦ ਵੀ ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇੱਥੇ ਇਲੈਕਟ੍ਰਾਨਿਕ ਉਪਕਰਨ ਕੰਮ ਕਰਨਾ ਕਿਉਂ ਬੰਦ ਕਰ ਦਿੰਦੇ ਹਨ।


ਮੈਗਨੇਟਿਕ ਗੁਣ


ਕੁਝ ਖੋਜਾਂ ਦਾ ਕਹਿਣਾ ਹੈ ਕਿ ਸਾਈਲੈਂਸ ਦੇ ਖੇਤਰ ਵਿੱਚ ਮੈਗਨੇਟਿਕ ਗੁਣਹੁੰਦੇ ਹਨ। ਇਸ ਕਾਰਨ ਇੱਥੇ ਪਹੁੰਚਦੇ ਹੀ ਸਾਰੇ ਇਲੈਕਟ੍ਰਾਨਿਕ ਉਪਕਰਨ ਠੱਪ ਹੋ ਜਾਂਦੇ ਹਨ। ਹਾਲਾਂਕਿ, ਵਿਗਿਆਨੀ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਇੱਥੇ ਮੈਗਨੇਟਿਕ ਗੁਣ ਕਿਉਂ ਹਨ।


ਇਹ ਵੀ ਪੜ੍ਹੋ: OMG : ਬੁਢਾਪੇ 'ਚ 'ਖੂਬਸੂਰਤ' ਬਣਨ ਦਾ ਚੜ੍ਹਿਆ ਖੁਮਾਰ, ਔਰਤ ਨੇ ਪਲਾਸਟਿਕ ਸਰਜਰੀ ਕਰਵਾਉਣ ਲਈ ਵੇਚ ਦਿੱਤਾ ਘਰ