Plastic Surgery : ਅਜੋਕੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣੀ ਦਿੱਖ ਨੂੰ ਬਦਲਣ ਅਤੇ ਆਕਰਸ਼ਕ ਦਿਖਣ ਲਈ ਕਾਸਮੈਟਿਕ ਸਰਜਰੀ ਦਾ ਸਹਾਰਾ ਲੈਂਦੇ ਹਨ। ਕਾਸਮੈਟਿਕ ਸਰਜਰੀ ਦੀ ਮਦਦ ਨਾਲ ਕਈ ਲੋਕਾਂ ਦਾ ਚਿਹਰਾ ਠੀਕ ਹੋ ਜਾਂਦਾ ਹੈ ਤਾਂ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਹ ਸਰਜਰੀ ਕਰਵਾਉਣ ਤੋਂ ਬਾਅਦ ਪਛਤਾਵਾ ਵੀ ਕਰਨਾ ਪੈਂਦਾ ਹੈ। ਕਾਸਮੈਟਿਕ ਸਰਜਰੀ ਵੀ ਹਰ ਕਿਸੇ ਉੱਤੇ ਸੂਟ ਨਹੀਂ ਕਰਦੀ। ਇਹ ਬਹੁਤ ਮਹਿੰਗੀ ਵੀ ਹੈ, ਇਸ ਲਈ ਬਹੁਤ ਸਾਰੇ ਲੋਕ ਇਸ ਨੂੰ ਕਰਵਾਉਣ ਬਾਰੇ ਸੋਚਦੇ ਤਾਂ ਜ਼ਰੂਰ ਹਨ ਪਰ ਇਸ ਉੱਤੇ ਵੱਧ ਖਰਚਾ ਆਉਣ ਕਾਰਨ ਉਹ ਇਸ ਨੂੰ ਕਰਵਾ ਨਹੀਂ ਪਾਉਂਦੇ। ਪਰ ਕੁੱਝ ਲੋਕਾਂ ਉੱਤੇ ਇਸ ਦਾ ਇੰਨਾ ਜਨੂੰਨ ਹੁੰਦਾ ਹੈ ਕਿ ਉਹ ਇਸ ਦੀ ਕੋਈ ਵੀ ਕੀਮਤ ਦੇਣ ਨੂੰ ਤਿਆਰ ਹੋ ਜਾਂਦੇ ਹਨ। ਪਰ ਉਦੋਂ ਕੀ ਹੋਵੇਗਾ ਜੇ ਕਿਸੇ ਉੱਤੇ ਫੇਸਲਿਫਟ ਲੈਣ ਦਾ ਇੰਨਾ ਜਨੂੰਨ ਹੋਵੇ ਕਿ ਉਹ ਆਪਣਾ ਘਰ ਹੀ ਵੇਚ ਦੇਵੇ? ਤੁਹਾਨੂੰ ਇਹ ਗੱਲ ਮਜ਼ਾਕ ਵਾਲੀ ਲੱਗ ਰਹੀ ਹੋਵੇਗੀ ਪਰ ਅਮਰੀਕਾ 'ਚ ਰਹਿਣ ਵਾਲੀ ਇੱਕ ਔਰਤ ਨੇ ਅਜਿਹਾ ਕੀਤਾ ਹੈ।



ਕੈਲੀਫੋਰਨੀਆ ਦੇ ਲੇਕ ਤਾਹੋ ਦੀ ਰਹਿਣ ਵਾਲੀ ਇਸ ਔਰਤ ਨੇ ਕਾਸਮੈਟਿਕ ਸਰਜਰੀ ਕਰਵਾਉਣ ਲਈ ਐਰੀਜ਼ੋਨਾ ਵਿੱਚ ਆਪਣਾ ਘਰ ਵੇਚ ਦਿੱਤਾ। ਔਰਤ ਦੀ ਉਮਰ 50 ਸਾਲ ਹੈ। ਔਰਤ ਖੂਬਸੂਰਤ ਤੇ ਆਕਰਸ਼ਕ ਦਿਖਣਾ ਚਾਹੁੰਦੀ ਸੀ, ਇਸ ਲਈ ਉਸਨੇ ਫੇਸਲਿਫਟ ਕਰਵਾਉਣ ਬਾਰੇ ਸੋਚਿਆ। ਇਹ ਔਰਤ ਬਲੌਗਰ ਹੈ, ਜਿਸ ਦਾ ਨਾਂ ਕੈਲੀ ਬੀਸਲੇ ਹੈ। 50 ਸਾਲ ਦੀ ਉਮਰ ਹੋਣ ਕਰਕੇ ਬਿਆਸਲੇ ਦਾ ਚਿਹਰਾ ਢਿਲਕਣ ਲੱਗ ਪਿਆ ਸੀ। ਜਿਸ ਨੂੰ ਲੈ ਕੇ ਉਹ ਕਾਫੀ ਚਿੰਤਤ ਸੀ। ਇਸ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਔਰਤ ਨੇ ਫੇਸਲਿਫਟ ਕਰਵਾਉਣ ਦਾ ਫੈਸਲਾ ਕੀਤਾ।



11.51 ਲੱਖ ਵਿੱਚ ਕਰਵਾਈ ਸਰਜਰੀ 



ਔਰਤ ਨੇ ਆਪਣਾ ਘਰ ਵੇਚ ਕੇ 11.51 ਲੱਖ ਰੁਪਏ ਖਰਚ ਕਰ ਕੇ ਫੇਸਲਿਫਟ ਕਰਵਾਇਆ। ਬੀਸਲੇ ਨੇ ਕਿਹਾ, 48 ਸਾਲ ਦੀ ਉਮਰ ਵਿੱਚ ਉਸ ਦਾ ਚਿਹਰਾ ਮੁਰਝਾਉਣਾ ਸ਼ੁਰੂ ਹੋ ਗਿਆ ਸੀ। ਚਮੜੀ ਨੂੰ ਸਿਹਤਮੰਦ ਰੱਖਣ ਲਈ ਬੀਸਲੇ ਪਿਛਲੇ 15 ਸਾਲਾਂ ਤੋਂ ਫਿਲਰਸ ਕਰਵਾ ਰਹੀ ਸੀ। ਹਾਲਾਂਕਿ ਉਸ ਨੂੰ ਇਸ ਦਾ ਕੋਈ ਫਾਇਦਾ ਨਜ਼ਰ ਨਹੀਂ ਆਇਆ। ਜਿਸ ਤੋਂ ਬਾਅਦ ਉਸਨੇ ਆਪਣਾ ਘਰ ਵੇਚ ਕੇ ਪਲਾਸਟਿਕ ਸਰਜਰੀ ਕਰਵਾਉਣ ਬਾਰੇ ਸੋਚਿਆ। ਔਰਤ ਨੇ ਤੁਰੰਤ ਆਪਣਾ ਤਿੰਨ ਬੈੱਡਰੂਮ ਵਾਲਾ ਘਰ ਵੇਚ ਦਿੱਤਾ।