Offer for Children Birth: ਜਿੱਥੇ ਭਾਰਤ ਆਪਣੀ ਲਗਾਤਾਰ ਵਧਦੀ ਆਬਾਦੀ ਤੋਂ ਪ੍ਰੇਸ਼ਾਨ ਹੈ, ਉੱਥੇ ਹੀ ਆਬਾਦੀ ਦੇ ਨਾਂ 'ਤੇ ਦੁਨੀਆ ਦੇ ਨੰਬਰ ਇੱਕ ਦੇਸ਼ ਚੀਨ 'ਚ ਹੁਣ ਬੱਚੇ ਪੈਦਾ ਕਰਨ ਦੀ ਆਫਰ ਦਿੱਤੀ ਜਾ ਰਹੀ ਹੈ। ਇਸ ਪਾਲਿਸੀ ਤਹਿਤ ਹੁਣ ਚੀਨ ਵਿੱਚ ਤਿੰਨ ਬੱਚੇ ਪੈਦਾ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਇਸ ਕਾਰਨ ਹੁਣ ਇੱਕ ਵਾਰ ਫਿਰ ਚੀਨ ਦੀ ਆਬਾਦੀ ਵਧਣ ਦੀ ਸੰਭਾਵਨਾ ਹੈ।

ਚੀਨ ਬਜ਼ੁਰਗਾਂ ਦੀ ਵਧਦੀ ਗਿਣਤੀ ਤੋਂ ਚਿੰਤਤ
ਦਰਅਸਲ ਚੀਨ ਆਪਣੀ ਆਬਾਦੀ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰੇਸ਼ਾਨ ਹੈ ਜਿਸ ਕਾਰਨ ਚੀਨ ਨੇ ਆਪਣੇ ਦੇਸ਼ ਵਿੱਚ ਇੱਕ ਬੱਚੇ ਦੀ ਪਾਲਿਸੀ ਅਪਣਾਈ ਸੀ। ਇਸ ਕਾਰਨ ਹੁਣ ਚੀਨ ਆਪਣੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਜ਼ਿਆਦਾ ਗਿਣਤੀ ਦੇਖ ਰਿਹਾ ਹੈ ਤੇ ਦੇਸ਼ ਨੂੰ ਕੰਮ ਕਰਨ ਵਾਲੇ ਨੌਜਵਾਨਾਂ ਦੀ ਕਮੀ ਨਾਲ ਜੂਝਦੀ ਦੇਸ਼ ਦਿਖਾਈ ਦੇ ਰਿਹਾ ਹੈ।

ਆਬਾਦੀ ਵਧਾਉਣ ਲਈ ਚੀਨ ਦੀ ਅਨੋਖੀ ਯੋਜਨਾ
ਇਸ ਦੌਰਾਨ ਦੇਸ਼ ਵਿੱਚ ਦੋ ਤੋਂ ਵੱਧ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਫਿਲਹਾਲ ਇਸ ਨੂੰ ਤੇਜ਼ ਕਰਨ ਲਈ ਕੰਪਨੀਆਂ ਹੁਣ ਆਪਣੇ ਕਰਮਚਾਰੀਆਂ ਨੂੰ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰਦੀਆਂ ਨਜ਼ਰ ਆ ਰਹੀਆਂ ਹਨ ਜਿਸ ਤਹਿਤ ਚੀਨ 'ਚ ਪਹਿਲੇ ਬੱਚੇ ਨੂੰ ਜਨਮ ਦੇਣ 'ਤੇ 30 ਹਜ਼ਾਰ ਯੂਆਨ (ਕਰੀਬ 3 ਲੱਖ 50 ਹਜ਼ਾਰ ਰੁਪਏ), ਦੂਜੇ ਬੱਚੇ ਨੂੰ 60 ਹਜ਼ਾਰ ਯੁਆਨ (ਕਰੀਬ 7 ਲੱਖ ਰੁਪਏ) ਤੇ ਤੀਜੇ ਬੱਚੇ ਨੂੰ 90 ਹਜ਼ਾਰ ਯੁਆਨ (ਕਰੀਬ 11.50 ਲੱਖ ਰੁਪਏ) ਨਕਦ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਬੱਚੇ ਦੀ ਲਾਪ੍ਰਵਾਹੀ ਨੇ ਪਿਤਾ ਨੂੰ ਬਣਾਇਆ ਕਰੋੜਪਤੀ, 7.5 ਕਰੋੜ ਦਾ ਲੱਗਿਆ ਜੈਕਪਾਟ

ਤੀਜਾ ਬੱਚਾ ਹੋਣ ਦਾ ਵੱਡਾ ਇਨਾਮ
ਚੀਨ 'ਚ ਇਹ ਆਫਰ ਉੱਥੋਂ ਦੀ ਇਕ ਟੈੱਕ ਕੰਪਨੀ Beijing Dabeinong Technology Group ਨੇ ਦਿੱਤਾ ਹੈ। ਕਰੀਬ 11.50 ਲੱਖ ਰੁਪਏ ਤੋਂ ਇਲਾਵਾ ਕੰਪਨੀ ਆਪਣੇ ਕਰਮਚਾਰੀਆਂ ਨੂੰ ਤੀਜਾ ਬੱਚਾ ਹੋਣ 'ਤੇ 12 ਮਹੀਨਿਆਂ ਦੀ ਲੰਬੀ ਛੁੱਟੀ ਵੀ ਦੇ ਰਹੀ ਹੈ। ਇਸ ਤੋਂ ਇਲਾਵਾ ਚੀਨ ਦੇ ਕੁਝ ਸੂਬਿਆਂ ਦੀਆਂ ਸਰਕਾਰਾਂ ਤੀਸਰਾ ਬੱਚਾ ਹੋਣ 'ਤੇ ਬੋਨਸ ਵੀ ਦਿੰਦੀਆਂ ਨਜ਼ਰ ਆ ਰਹੀਆਂ ਹਨ। ਇੱਥੇ ਕੁਝ ਸਥਾਨਕ ਸਰਕਾਰਾਂ ਨੇ ਦੂਜੇ ਤੇ ਤੀਜੇ ਬੱਚੇ ਦੇ ਜਨਮ 'ਤੇ ਪੈਸੇ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੀਨ ਦੀ ਸਰਕਾਰ ਨੇ ਔਰਤਾਂ ਨੂੰ ਗਰਭ ਅਵਸਥਾ ਦੌਰਾਨ 98 ਦਿਨਾਂ ਦੀ Maternal Leave ਦੇਣ ਦੀ ਗੱਲ ਵੀ ਕਹੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904