ਮੈਰੀਲੈਂਡ (ਅਮਰੀਕਾ): ਸੋਸ਼ਲ ਮੀਡੀਆ 'ਤੇ ਕਈ ਅਜੀਬੋ-ਗਰੀਬ ਕਹਾਣੀਆਂ ਵੇਖਣ ਤੇ ਸੁਣਨ ਨੂੰ ਮਿਲਦੀਆਂ ਹਨ। ਕਹਿੰਦੇ ਹਨ ਕਿ ਕਿਸਮਤ ਕਦੋਂ ਬਦਲ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਕਈ ਅਜਿਹੇ ਲੋਕ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕਿਸਮਤ ਸੋਨੇ ਦੀ ਕਲਮ ਨਾਲ ਲਿਖੀ ਹੁੰਦੀ ਹੈ।
ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੀ ਕਿਸਮਤ 'ਚ ਕੁਝ ਹੋਰ ਹੋਵੇ ਜਾਂ ਨਾ ਹੋਵੇ, ਪਰ ਪੈਸਾ ਬਹੁਤ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਮੈਰੀਲੈਂਡ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਦੇ ਬੇਟੇ ਨੇ ਥੋੜ੍ਹੀ ਜਿਹੀ ਲਾਪ੍ਰਵਾਹੀ ਕੀਤੀ ਪਰ ਵਿਅਕਤੀ ਨੂੰ ਫ਼ਾਇਦਾ ਹੋਇਆ ਤੇ 7 ਕਰੋੜ ਰੁਪਏ ਦਾ ਜੈਕਪਾਟ ਲੱਗ ਗਿਆ।
ਇਹ ਲਾਟਰੀ 51 ਸਾਲਾ ਪ੍ਰਿੰਸ ਜਾਰਜ ਨੇ ਜਿੱਤੀ ਹੈ। ਪ੍ਰਿੰਸ ਜਾਰਜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਦਿਨ ਉਹ ਆਪਣੇ ਬੇਟੇ ਨੂੰ ਸਕੂਲ ਲੈਣ ਗਿਆ ਸੀ ਪਰ ਉਦੋਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਬੇਟੇ ਨੇ ਆਪਣੀ ਜੈਕੇਟ ਕਾਰ ਦੇ ਦਰਵਾਜ਼ੇ 'ਚ ਫਸਾ ਦਿੱਤੀ ਸੀ ਤੇ ਜ਼ਮੀਨ 'ਤੇ ਰਗੜ ਖਾਣ ਕਾਰਨ ਉਹ ਗੰਦੀ ਹੋ ਗਈ ਸੀ। ਇਸ ਤੋਂ ਬਾਅਦ ਉਹ ਸਫ਼ਾਈ ਕਰਵਾਉਣ ਲਈ ਡਰਾਈ ਕਲੀਨਰ ਦੀ ਦੁਕਾਨ 'ਤੇ ਗਏ।
ਜਦੋਂ ਜਾਰਜ ਜੈਕੇਟ ਸਾਫ਼ ਕਰਵਾ ਰਹੇ ਸਨ ਤਾਂ ਉਨ੍ਹਾਂ ਨੇ ਨੇੜੇ ਹੀ ਟੀਵੀ 'ਤੇ ਇਨਾਮੀ ਲਾਟਰੀ ਦਾ ਨੰਬਰ ਵੇਖਿਆ। ਲਗਪਗ ਇੱਕ ਹਫ਼ਤਾ ਟਿਕਟ ਇਸੇ ਤਰ੍ਹਾਂ ਘਰ 'ਚ ਪਈ ਰਹੀ। ਅਚਾਨਕ ਯਾਦ ਆਉਣ 'ਤੇ ਉਨ੍ਹਾਂ ਨੇ ਆਪਣੇ ਫ਼ੋਨ 'ਤੇ ਟਿਕਟ ਨੰਬਰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ 10 ਲੱਖ ਡਾਲਰ ਮਤਲਬ ਕਰੀਬ ਸਾਢੇ 7 ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ।
ਇਹ ਲਾਟਰੀ ਜਿੱਤਣ ਤੋਂ ਬਾਅਦ ਜਾਰਜ ਨੇ ਕਿਹਾ, "ਇਹ ਖਬਰ ਮਿਲਦੇ ਹੀ ਮੈਨੂੰ ਝਟਕਾ ਲੱਗਾ ਤੇ ਮੈਂ ਹੈਰਾਨ ਰਹਿ ਗਿਆ। ਹੁਣ ਲਾਟਰੀ 'ਚ ਜਿੱਤੇ ਪੈਸਿਆਂ ਨਾਲ ਬੱਚਿਆਂ ਦੇ ਸਕੂਲ ਦੀ ਫੀਸ, ਬਿੱਲ ਦਾ ਭੁਗਤਾਨ ਕਰ ਸਕਾਂਗਾ। ਇਸ ਦੇ ਨਾਲ ਹੀ ਮੈਂ ਪਰਿਵਾਰ ਵਾਲਿਆਂ ਦੀ ਮਦਦ ਕਰਾਂਗਾ ਤੇ ਛੁੱਟੀਆਂ ਬਿਤਾਉਣ ਜਾਵਾਂਗਾ।"
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ