ਅੱਜ ਦੇ ਸਮੇਂ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਤੁਹਾਡੇ ਬਹੁਤ ਸਾਰੇ ਕੰਮ ਅਟਕ ਸਕਦੇ ਹਨ, ਇਸ ਲਈ ਤੁਹਾਡੇ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਮੌਜੂਦ ਹੋਣੇ ਜ਼ਰੂਰੀ ਹਨ। ਆਧਾਰ ਕਾਰਡ (Aadhaar card), ਪੈਨ ਕਾਰਡ
  (Pan card), ਰਾਸ਼ਨ ਕਾਰਡ ਸਮੇਤ ਕਈ ਅਜਿਹੇ ਦਸਤਾਵੇਜ਼ ਹਨ, ਜਿਨ੍ਹਾਂ ਦੇ ਬਿਨਾਂ ਕੰਮ ਨਿਪਟਾਉਣਾ ਮੁਸ਼ਕਲ ਹੋ ਸਕਦਾ ਹੈ। ਨਾਲ ਹੀ ਨਾ ਸਿਰਫ਼ ਤੁਹਾਡੇ ਕੋਲ ਇਹ ਦਸਤਾਵੇਜ਼ ਹੋਣ ਦੀ ਲੋੜ ਹੈ ਪਰ ਉਹਨਾਂ ਨੂੰ ਪੂਰੀ ਤਰ੍ਹਾਂ ਅੱਪਡੇਟ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਆਧਾਰ ਕਾਰਡ ਨੂੰ ਪਛਾਣ ਪ੍ਰਮਾਣ ਜਾਂ ਪਤੇ ਦੇ ਸਬੂਤ ਵਜੋਂ ਵਰਤਿਆ ਜਾਂਦਾ ਹੈ। 

 

ਇਸੇ ਤਰ੍ਹਾਂ ਕਿਸੇ ਵੀ ਵਿੱਤੀ ਲੈਣ-ਦੇਣ ਲਈ ਪੈਨ ਕਾਰਡ ਬਹੁਤ ਜ਼ਰੂਰੀ ਹੈ। ਕਈ ਵਾਰ ਪੈਨ ਕਾਰਡ ਵਿੱਚ ਤੁਹਾਡੀ ਫੋਟੋ ਬਹੁਤ ਧੁੰਦਲੀ ਹੁੰਦੀ ਹੈ, ਅਜਿਹੇ ਵਿੱਚ ਇਸ ਨੂੰ ਬਦਲਣਾ ਚਾਹੀਦਾ ਹੈ।  ਬਲਰ ਫੋਟੋ ਬਦਲਣ ਦੀ ਪ੍ਰਕਿਰਿਆ ਕਾਫੀ ਆਸਾਨ ਹੈ, ਤੁਸੀਂ ਇਸ ਨੂੰ ਘਰ ਬੈਠੇ ਆਸਾਨੀ ਨਾਲ ਆਨਲਾਈਨ ਪੂਰਾ ਕਰ ਸਕਦੇ ਹੋ ਪਰ ਇਸਦੇ ਲਈ ਤੁਹਾਨੂੰ ਕੁਝ ਸਟੈਪਸ ਫਾਲੋ ਕਰਨੇ ਪੈਣਗੇ। ਆਓ ਜਾਣਦੇ ਹਾਂ ਪੈਨ ਕਾਰਡ ਵਿੱਚ ਬਲਰ ਫੋਟੋ ਬਦਲਣ ਦੀ ਪ੍ਰਕਿਰਿਆ।

 

ਪੈਨ ਕਾਰਡ ਵਿੱਚ ਫੋਟੋ ਕਿਵੇਂ ਬਦਲੀਏ :


ਜੇਕਰ ਤੁਸੀਂ ਵੀ ਆਪਣੇ ਪੈਨ ਕਾਰਡ ਵਿੱਚ ਫੋਟੋ ਬਦਲਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ NSDL ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।

ਹੁਣ ਤੁਸੀਂ ਅਪਲਾਈ ਔਨਲਾਈਨ ਅਤੇ ਰਜਿਸਟਰਡ ਯੂਜ਼ਰ ਦਾ ਵਿਕਲਪ ਦੇਖੋਂਗੇ, ਜਿਸ ਵਿੱਚ ਤੁਹਾਨੂੰ ਐਪਲੀਕੇਸ਼ਨ ਟਾਈਪ ਦੇ ਵਿਕਲਪ 'ਤੇ ਜਾ ਕੇ ਪੈਨ ਵਿੱਚ ਬਦਲਾਵ ਨੂੰ ਚੁਣਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ Correction and Changes ਦਾ ਵਿਕਲਪ ਚੁਣਨਾ ਹੋਵੇਗਾ। ਹੁਣ ਤੁਹਾਨੂੰ ਉੱਥੇ ਪੁੱਛੀ ਗਈ ਸਾਰੀ ਜਾਣਕਾਰੀ ਭਰਨੀ ਹੋਵੇਗੀ।

 

ਇਸ ਤੋਂ ਬਾਅਦ ਗਾਹਕ ਨੂੰ ਕੈਪਚਾ ਕੋਡ ਭਰਨਾ ਹੋਵੇਗਾ ਅਤੇ ਅਜਿਹਾ ਕਰਦੇ ਸਮੇਂ ਸਾਰੀ ਜਾਣਕਾਰੀ ਵੀ ਜਮ੍ਹਾ ਕਰਨੀ ਹੋਵੇਗੀ। ਇਸ ਤੋਂ ਬਾਅਦ ਹੁਣ ਤੁਹਾਨੂੰ ਕੇਵਾਈਸੀ ਦਾ ਵਿਕਲਪ ਚੁਣਨਾ ਹੋਵੇਗਾ।

ਹੁਣ ਤੁਸੀਂ ਸਕਰੀਨ 'ਤੇ ਦੋ ਵਿਕਲਪ ਵੇਖੋਗੇ, ਸਿਗਨੇਚਰ ਬੇਮੇਲ ਅਤੇ ਫੋਟੋ ਮਿਸਮੈਚ। ਉਹ ਵਿਕਲਪ ਚੁਣੋ ,ਜਿਸ ਵਿੱਚ ਤੁਸੀਂ ਦੋਵਾਂ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ। ਸਾਰੀ ਬੇਨਤੀ ਕੀਤੀ ਜਾਣਕਾਰੀ ਨੂੰ ਭਰ ਕੇ ਅੱਗੇ ਵਧਣ ਲਈ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਨੂੰ ਮੰਗੇ ਗਏ ਲੋੜੀਂਦੇ ਆਈਡੀ ਪਰੂਫ਼ ਨੂੰ ਜਮ੍ਹਾ ਕਰਨਾ ਹੋਵੇਗਾ ਅਤੇ ਘੋਸ਼ਣਾ ਦੇ ਵਿਕਲਪ ਨੂੰ ਚੁਣ ਕੇ ਅੱਗੇ ਵਧਣਾ ਹੋਵੇਗਾ।

 

ਆਨਲਾਈਨ ਫੋਟੋ ਬਦਲਣ ਲਈ ਕੁਝ ਫੀਸ ਲੱਗੇਗੀ, ਜੋ ਲਗਭਗ 100 ਰੁਪਏ ਹੋਵੇਗੀ। ਜਿਸ ਨੂੰ ਤੁਸੀਂ ਭਰਨਾ ਹੈ। ਫੀਸ ਦਾ ਭੁਗਤਾਨ ਕਰਨ ਤੋਂ ਬਾਅਦ ਤੁਹਾਡੀ ਫੋਟੋ ਬਦਲਣ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।

ਹੁਣ ਅੰਤ ਵਿੱਚ ਤੁਹਾਨੂੰ 15 ਨੰਬਰਾਂ ਦਾ ਰਸੀਦ ਨੰਬਰ ਮਿਲੇਗਾ। ਇਸ ਤੋਂ ਬਾਅਦ ਤੁਸੀਂ ਫੋਟੋ ਨੂੰ ਬਦਲਣ ਲਈ ਭਰੇ ਫਾਰਮ ਦਾ ਪ੍ਰਿੰਟਆਊਟ ਲੈ ਸਕਦੇ ਹੋ ਅਤੇ ਇਸਨੂੰ ਇਨਕਮ ਟੈਕਸ ਪੈਨ ਸੇਵਾ ਦੀ ਯੂਨਿਟ ਨੂੰ ਭੇਜੋ। ਅਜਿਹਾ ਕਰਨ ਨਾਲ ਪੈਨ ਕਾਰਡ 'ਚ ਫੋਟੋ ਬਦਲ ਜਾਵੇਗੀ।