ਨਿਊਯਾਰਕ: ਫੁਟਵੀਅਰ ਬਣਾਉਣ ਵਾਲੀ ਅਮਰੀਕੀ ਕੰਪਨੀ ਨਾਈਕੀ (Nike) ਨੇ ਬਰੁੱਕਨਿਲ ਦੀ ਫੁੱਟਵੀਅਰ ਕੰਪਨੀ MSCHF ਵਿਰੁੱਧ ਇਕ ਖ਼ਾਸ ਤਰ੍ਹਾਂ ਦੇ Satan Shoes ਬਣਾਉਣ ਲਈ ਮੁਕੱਦਮਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ MSCHF ਨੇ ਮਸ਼ਹੂਰ ਰੈਪਰ ਲਿਲ ਨੈਸ ਐਕਸ (Lil Nas X) ਨਾਲ ਮਿਲ ਕੇ ਇਸ ਜੁੱਤੇ ਨੂੰ ਲਾਂਚ ਕੀਤਾ ਹੈ।



ਮੀਡੀਆ ਰਿਪੋਰਟਾਂ ਅਨੁਸਾਰ ਇਸ ਜੁੱਤੇ 'ਚ ਨਾਇਕੀ ਦੇ ਲੋਗੋ Swoosh ਦੀ ਵੀ ਵਰਤੋਂ ਕੀਤੀ ਗਈ ਹੈ। ਨਾਇਕੀ ਨੇ ਕੰਪਨੀ ਵਿਰੁੱਧ ਇਹ ਦੋਸ਼ ਲਗਾਇਆ ਹੈ ਕਿ ਉਸ ਦੀ ਮਨਜ਼ੂਰੀ ਤੋਂ ਬਗੈਰ ਉਸ ਦੇ ਲੋਗੋ ਦੀ ਵਰਤੋਂ ਇਸ ਜੁੱਤੇ 'ਤੇ ਕੀਤੀ ਗਈ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ Satan Shoes ਦੀ ਕਾਫ਼ੀ  ਚਰਚਾ ਹੈ। ਵੱਡੀ ਗਿਣਤੀ 'ਚ ਲੋਕ ਇਸ ਦੀ ਨਿਖੇਧੀ ਕਰ ਰਹੇ ਹਨ।





Satan Shoes ਬਾਰੇ ਕੀ ਵਿਵਾਦ ਹੈ?
ਸੋਸ਼ਲ ਮੀਡੀਆ 'ਤੇ Satan Shoes ਦੀ ਕਾਫੀ ਨਿਖੇਧੀ ਹੋ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੁੱਤੇ ਉੱਪਰ ਉਲਟਾ ਕਰਾਸ ਦਾ ਨਿਸ਼ਾਨ ਹੈ। ਇਸ ਤੋਂ ਇਲਾਵਾ ਪੈਂਟਾਗ੍ਰਾਮ (ਪੰਚਕੋਣ) ਦਾ ਵੀ ਨਿਸ਼ਾਨ ਹੈ। ਨਾਲ ਹੀ ਬਾਈਬਲ ਦੇ ਲਿਊਕ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਈ ਯੂਜਰਾਂ ਨੂੰ ਇਹ ਪਰਮਾਤਮਾ ਦਾ ਅਪਮਾਨ ਲੱਗ ਰਿਹਾ ਹੈ। ਅਜਿਹੇ 'ਚ ਉਨ੍ਹਾਂ ਦੀ ਕਾਫ਼ੀ ਨਿਖੇਧੀ ਕੀਤੀ ਜਾ ਰਹੀ ਹੈ।

ਜੁੱਤੇ ਬਣਾਉਣ ਵਾਲੀ ਕੰਪਨੀ ਅਨੁਸਾਰ ਇਸ ਜੁੱਤੇ 'ਚ ਮਨੁੱਖੀ ਖੂਨ ਦੇ ਇੱਕ ਬੂੰਦ ਦੀ ਵੀ ਵਰਤੋਂ ਕੀਤੀ ਗਈ ਹੈ। MSCHF ਵੱਲੋਂ 666 ਜੋੜੀ ਜੁੱਤੇ ਲਾਂਚ ਕੀਤੇ ਗਏ ਹਨ। ਮਾਨਤਾਵਾਂ ਅਨੁਸਾਰ ਇਸ ਗਿਣਤੀ ਨੂੰ ਸ਼ੈਤਾਨ ਦੀ ਨਿਸ਼ਾਨੀ ਵੀ ਕਿਹਾ ਜਾਂਦਾ ਹੈ। ਇਸ ਜੁੱਤੇ ਦੀ ਕੀਮਤ 1018 ਡਾਲਰ ਹੈ। ਜੇ ਭਾਰਤੀ ਰੁਪਏ 'ਚ ਇਸ ਜੁੱਤੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਲਗਭਗ 75 ਹਜ਼ਾਰ ਰੁਪਏ ਹੈ। ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ MSCHF ਨੇ ਕੋਈ ਵਿਵਾਦਿਤ ਉਤਪਾਦ ਲਾਂਚ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕੰਪਨੀ ਨੇ ਕਈ ਅਜੀਬੋ-ਗਰੀਬ ਉਤਪਾਦਾਂ ਨੂੰ ਲਾਂਚ ਕੀਤਾ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ