ਟੀਵੀ ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਨੇ ਹਾਲ ਹੀ ਵਿੱਚ ਬੇਬੀ ਬੁਆਏ ਆਰਵ ਦੇ ਪੰਘੂੜੇ ਅਤੇ ਬੈਡ ਦੀ ਤਸਵੀਰ ਸਾਂਝੀ ਕੀਤੀ ਹੈ। ਆਰਵ ਇਸ ਪੰਘੂੜੇ ਵਿਚ ਸੁੱਤਾ ਪਿਆ ਹੈ ਜਦੋਂ ਕਿ ਉਸ ਦੀ ਮਾਂ ਅਨੀਤਾ ਤੇ ਉਸ ਦੇ ਪਿਤਾ ਰੋਹਿਤ ਰੈਡੀ ਉਸ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ। ਇਸ ਪਿਆਰੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਨੀਤਾ ਨੇ ਲੰਮਾ ਨੋਟ ਵੀ ਲਿਖਿਆ ਹੈ. ਇਸਦੇ ਨਾਲ ਹੀ ਹੁਣ ਅਸੀਂ ਤੁਹਾਨੂੰ ਇਸ ਪੰਘੂੜੇ ਤੇ ਬੈਡ ਦੀ ਕੀਮਤ ਵੀ ਦੱਸਾਂਗੇ।


ਪਹਿਲਾਂ ਜਾਣੋ ਅਨੀਤਾ ਨੇ ਕੀ ਪੋਸਟ ਕੀਤਾ:-



ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅਨੀਤਾ ਨੇ ਲਿਖਿਆ, "ਜਦੋਂ ਤੁਹਾਡਾ ਬੱਚਾ ਹੁੰਦਾ ਹੈ। ਇਹ ਬਹੁਤ ਅਹਿਮ ਹੈ ਕਿ ਤੁਸੀਂ ਇਹ ਸੁਨਿਸ਼ਚਿਤ ਕਰੋ ਕਿ ਉਹ ਸੁਰੱਖਿਅਤ ਅਤੇ ਬਿਹਤਰ ਮਹਿਸੂਸ ਕਰੇ। ਇਸੇ ਲਈ ਮੈਂ ਅਤੇ ਰੋਹਿਤ ਨੇ ਇਸ ਸੁਪਰ ਕਿਊਟ ਪੰਘੂੜਾ ਅਤੇ ਬਿਸਤਰੇ ਨੂੰ ਲੈਣ ਦਾ ਫੈਸਲਾ ਕੀਤਾ, ਇਸ ਵਿੱਚ ਉਹ ਆਸਾਨੀ ਨਾਲ ਖਾ ਸਕਦਾ ਹੈ, ਖੇਡ ਸਕਦਾ ਹੈ, ਸੌਣਦਾ ਹੈ ਤੇ ਇਹ ਸਭ ਮੈਨੂੰ ਪਰੇਸ਼ਾਨ ਕੀਤੇ ਬਗੈਰ।"


ਦੱਸ ਦਈਏ ਟੀਵੀ ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਨੇ ਇੰਸਟਾਗ੍ਰਾਮ 'ਤੇ ਬੇਟੇ ਆਰਵ ਦੇ ਪੰਘੂੜੇ 'ਚ ਸੁੱਤੇ ਹੋਏ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਹੁਣ ਦੱਸ ਦਈਏ ਕਿ ਤੁਸੀਂ ਇਸ ਪੰਘੂੜੇ ਨੂੰ ਵੀ ਖਰੀਦ ਸਕਦੇ ਹੋ। ਇਸ ਦੀ ਕੀਮਤ 9500 ਰੁਪਏ ਹੈ। ਇਹ 50 ਪ੍ਰਤੀਸ਼ਤ ਛੋਟ ਦੇ ਨਾਲ ਉਪਲਬਧ ਹੈ। ਜੀ ਹਾਂ ਜੇ ਤੁਸੀਂ ਵੀ ਆਪਣੇ ਬੱਚੇ ਲਈ ਇਸੇ ਤਰ੍ਹਾਂ ਦਾ ਪੰਘੂੜਾ ਅਤੇ ਕੌਟ ਖਰੀਦਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਸਿਰਫ 9500 ਰੁਪਏ ਖਰਚ ਕਰਨੇ ਪੈਣਗੇ।


50% ਦੀ ਛੋਟ


ਇਸ ਪੰਘੂੜੇ ਅਤੇ ਕੌਟ ਦੀ ਅਸਲ ਕੀਮਤ 18,999 ਰੁਪਏ ਹੈ। ਪਰ ਤੁਸੀਂ ਇਸ ਨੂੰ 50 ਪ੍ਰਤੀਸ਼ਤ ਦੀ ਛੋਟ ਨਾਲ ਮੇਨਮੋਮਸ ਡਾਟ ਕਾਮ ਤੋਂ ਖਰੀਦ ਸਕਦੇ ਹੋ।


ਦੱਸ ਦੇਈਏ ਕਿ ਅਨੀਤਾ ਨੇ ਪਿਛਲੇ ਮਹੀਨੇ ਦੀ 9 ਤਰੀਕ ਨੂੰ ਬੇਟੇ ਆਰਵ ਨੂੰ ਜਨਮ ਦਿੱਤਾ ਸੀ। ਇਨ੍ਹੀਂ ਦਿਨੀਂ ਉਹ ਮਾਂ ਦਾ ਬਹੁਤ ਆਨੰਦ ਲੈ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਹੈ। ਉਹ ਆਪਣੀ ਗਰਭ ਅਵਸਥਾ ਦੌਰਾਨ ਹੁਣ ਤਕ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸਦੇ ਨਾਲ ਹੀ ਉਹ ਬੇਟੇ ਆਰਵ ਨਾਲ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕਰ ਰਹੀ ਹੈ।


ਇਹ ਵੀ ਪੜ੍ਹੋ: ICMR ਦਾ ਕੋਰੋਨਾ ਬਾਰੇ ਵੱਡਾ ਖੁਲਾਸਾ! ਦੇਸ਼ 'ਚ ਨਹੀਂ ਵਾਇਰਸ ਦਾ ਕੋਈ ਭਾਰਤੀ ਵੇਰੀਐਂਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904