Trending: ਅਪ੍ਰੈਲ ਮਹੀਨੇ ਵਿੱਚ ਗਰਮੀ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ। ਗਰਮੀਆਂ ਦੇ ਵਿਆਹ ਵਿੱਚ ਹਰ ਕੋਈ ਡਾਂਸ ਕਰਦੇ ਵਕਤ ਇਹ ਸੋਚਦਾ ਹੈ ਕਿ ਕਿਤੇ ਪਸੀਨੇ ਜਾਂ ਗਰਮੀ ਕਾਰਨ ਉਸ ਦਾ ਦਾ ਸਾਰਾ ਮੇਕਅੱਪ ਨਾ ਖ਼ਰਾਬ ਹੋ ਜਾਵੇ।
ਇਸ ਲਈ ਕੁਝ ਲੋਕ ਜੁਗਾੜ ਵੀ ਲਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁਝ ਮੰਗਲਵਾਰ ਰਾਤ ਨੂੰ ਟੀਕਮਗੜ੍ਹ 'ਚ ਇੱਕ ਬਾਰਾਤ 'ਚ ਦੇਖਣ ਨੂੰ ਮਿਲਿਆ ਜਿਸ ਵਿੱਚ ਬਾਰਾਤੀਆਂ ਨੂੰ ਗਰਮੀ ਨਾ ਲੱਗੇ, ਉਨ੍ਹਾਂ ਲਈ ਕੂਲਰ ਲਾ ਕੇ ਬਾਰਾਤ ਕੱਢੀ ਗਈ। ਬਾਰਾਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰਦੀ ਨਜ਼ਰ ਆ ਰਹੀ ਹੈ।
ਇਸ ਬਾਰਾਤ ਵਿੱਚ ਇੱਕ ਕੂਲਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਇੱਕ ਕੂਲਰ ਨੂੰ ਰਿਕਸ਼ੇ 'ਤੇ ਰੱਖਿਆ ਗਿਆ ਸੀ ਤੇ ਜਨਰੇਟਰ ਦੀ ਮਦਦ ਨਾਲ ਬਿਜਲੀ ਸਪਲਾਈ ਕਰਕੇ ਕੂਲਰ ਨੂੰ ਚਲਾਇਆ ਜਾ ਰਿਹਾ ਸੀ। ਕੂਲਰ ਦੇ ਸਾਹਮਣੇ ਬਾਰਾਤ ਵਿੱਚ ਸ਼ਾਮਲ ਬਾਰਾਤੀ ਖ਼ੂਬ ਨੱਚਦੇ ਦਿਖਾਈ ਦਿੱਤੇ ਹਨ। ਇਸ ਤਰ੍ਹਾਂ ਦਾ ਨਜ਼ਾਰਾ ਬਾਰਾਤ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।
ਇਸ ਨਾਲ ਰਸਤੇ ਵਿੱਚ ਚੱਲਦੇ ਲੋਕ ਰੁਕ-ਰੁਕ ਕੇ ਦੇਖ ਰਹੇ ਸਨ। ਇਸ ਦੇ ਨਾਲ ਹੀ ਇਸ ਬਾਰਾਤ ਦੀ ਅਨੋਖੀ ਵੀਡੀਓ ਵੀ ਇੰਟਰਨੈੱਟ 'ਤੇ ਕਾਫੀ ਧੂਮ ਮਚਾ ਰਹੀ ਹੈ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਸ 'ਤੇ ਕਾਫੀ ਲਾਈਕਸ, ਕਮੈਂਟਸ ਤੇ ਵਿਊਜ਼ ਵੀ ਆ ਰਹੇ ਹਨ।
ਬਾਰਾਤੀਆਂ ਦੀ ਖ਼ਾਸ ਸਹੂਲਤ ਨੂੰ ਮੁੱਖ ਰੱਖਦਿਆਂ ਬਾਰਾਤ ਦੇ ਨਾਲ ਕੂਲਰ ਲਗਾਇਆ ਗਿਆ ਤਾਂ ਜੋ ਬਾਰਾਤ ਵਿੱਚ ਨੱਚ ਰਹੇ ਲੋਕਾਂ ਨੂੰ ਗਰਮੀ ਦਾ ਅਹਿਸਾਸ ਨਾ ਹੋਵੇ। ਬਾਰਾਤੀ ਵੀ ਕੂਲਰ ਦੀ ਹਵਾ ਸਾਹਮਣੇ ਖੜ੍ਹੇ ਹੋ ਕੇ ਨੱਚਦੇ ਦਿਖਾਈ ਦਿੱਤੇ। ਰਸਤੇ ਵਿੱਚ ਲੋਕਾਂ ਨੇ ਅਨੋਖੀ ਬਾਰਾਤ ਦਾ ਨਜ਼ਾਰਾ ਦੇਖ ਕੇ ਆਨੰਦ ਮਾਣਿਆ।
ਗਰਮੀਆਂ 'ਚ ਵਧਦੇ ਤਾਪਮਾਨ 'ਚ ਕੂਲਰ ਨਾਲ ਲੈ ਕੇ ਨਿਕਲੀ ਬਰਾਤ, ਠੰਢੀ ਹਵਾ 'ਚ ਖ਼ੂਬ ਨੱਚੇ ਬਾਰਾਤੀ
ਏਬੀਪੀ ਸਾਂਝਾ
Updated at:
24 Apr 2022 02:22 PM (IST)
Edited By: shankerd
ਅਪ੍ਰੈਲ ਮਹੀਨੇ ਵਿੱਚ ਗਰਮੀ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ। ਗਰਮੀਆਂ ਦੇ ਵਿਆਹ ਵਿੱਚ ਹਰ ਕੋਈ ਡਾਂਸ ਕਰਦੇ ਵਕਤ ਇਹ ਸੋਚਦਾ ਹੈ ਕਿ ਕਿਤੇ ਪਸੀਨੇ ਜਾਂ ਗਰਮੀ ਕਾਰਨ ਉਸ ਦਾ ਦਾ ਸਾਰਾ ਮੇਕਅੱਪ ਨਾ ਖ਼ਰਾਬ ਹੋ ਜਾਵੇ।
Cooler wali barat
NEXT
PREV
Published at:
24 Apr 2022 02:22 PM (IST)
- - - - - - - - - Advertisement - - - - - - - - -