ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ, ਲੋਕ ਇੱਕ-ਦੂਜੇ ਨੂੰ ਮਿਲਣ ਤੋਂ ਪ੍ਰਹੇਜ਼ ਕਰ ਰਹੇ ਹਨ। ਡੇਟਿੰਗ ਸਾਈਟਾਂ ਵੀ ਆਪਣੇ ਉਪਭੋਗਤਾਵਾਂ ਨੂੰ ਦੂਰੋਂ ਗੱਲਬਾਤ ਕਰਨ ਲਈ ਸਲਾਹਾਂ ਦੇ ਰਹੀਆਂ ਹਨ। ਸਰਕਾਰ ਨੇ ਵੀ ਲੋਕਾਂ ਨੂੰ ਬੇਹੱਦ ਜ਼ਰੂਰੀ ਹੋਣ ਤੇ ਘਰੋਂ ਨਿਕਲਣ ਦੀ ਸਲਾਹ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, ਲੋਕ ਘਰ ਵਿੱਚ ਵੱਧ ਤੋਂ ਵੱਧ ਸਮਾਂ ਬਤੀਤ ਕਰ ਰਹੇ ਹਨ।
ਮੈਚ ਮੇਕਰ ਓਕਕੁਪਿਡ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਲਿਖਿਆ, "ਸਾਨੂੰ ਨਹੀਂ ਪਤਾ ਕਿ ਕਿਸ ਨੂੰ ਇਹ ਸੁਣਨ ਦੀ ਜ਼ਰੂਰਤ ਹੈ, ਪਰ ਹੁਣ ਤੁਹਾਡਾ ਡੇਟ ਤੇ ਬਾਹਰ ਜਾਣ ਦਾ ਸਮਾਂ ਨਹੀਂ ਹੈ।" ਨਾਲ ਹੀ, ਓਕਕੁਪਿਡ ਨੇ ਅੱਗੇ ਲਿਖਿਆ, "ਫੇਸਟਾਈਮ, ਸਕਾਈਪ, ਕਾਲ, ਟੈਕਸਟ, ਮੈਸੇਜ ਸਾਡੀ ਐਪ 'ਤੇ ਹੈ ਇਸ ਦਾ ਇਸਤਮਾਲ ਕਰੋ... ।

" ਅਮਰੀਕੀ ਲੇਖਕ ਮੈਟ ਸਟੌਲਰ ਨੇ ਟਵੀਟ ਕੀਤਾ, "ਇਹ ਟਿੰਡਰ ਤੇ ਸਾਰੇ ਆਨਲਾਈਨ ਡੇਟਿੰਗ ਸੇਵਾਵਾਂ ਰੋਕਣ ਦਾ ਸਮਾਂ।"
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵੀਰਵਾਰ ਸਵੇਰ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਦੇ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ 169 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 144 ਭਾਰਤੀ ਨਾਗਰਿਕ ਹਨ, ਜਦਕਿ 25 ਵਿਦੇਸ਼ੀ ਨਾਗਰਿਕ ਹਨ।