ਸੀਬੀਐਸਈ ਨੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ 19 ਮਾਰਚ ਤੋਂ 31 ਮਾਰਚ ਦਰਮਿਆਨ ਤਹਿ ਕੀਤੀਆਂ ਗਈਆਂ ਪ੍ਰੀਖਿਆਵਾਂ ਹੁਣ 31 ਮਾਰਚ ਤੋਂ ਬਾਅਦ ਮੁੜ ਤਹਿ ਕੀਤੀਆਂ ਜਾਣਗੀਆਂ। ਇਹ ਫੈਸਲਾ ਸੀਬੀਐਸਈ ਨੇ ਉੱਚ ਸਿੱਖਿਆ / ਸਕੂਲ ਸਿੱਖਿਆ ਅਤੇ ਸਾਖਰਤਾ ਦੇ ਸਕੱਤਰ ਦੁਆਰਾ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਲਿਆ ਹੈ।
ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਾਲ ਨਾਲ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਕਾਪੀਆਂ ਦਾ ਮੁਲਾਂਕਣ ਵੀ 31 ਮਾਰਚ 2020 ਤੱਕ ਰੋਕ ਦਿੱਤਾ ਗਿਆ ਹੈ। ਸਾਰੇ ਨੋਡਲ ਅਫਸਰਾਂ ਨੂੰ 1 ਅਪ੍ਰੈਲ 2020 ਤੋਂ ਮੁਲਾਂਕਣ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਜੇਈਈ ਮੁੱਖ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ।
ਸੀਬੀਐਸਈ ਨੇ ਪਹਿਲਾਂ ਹਦਾਇਤ ਕੀਤੀ ਸੀ ਕਿ ਪ੍ਰੀਖਿਆ ਦੇ ਦੌਰਾਨ, ਰੂਮ ਇੰਸਪੈਕਟਰ ਨੂੰ ਇੱਕ ਮਾਸਕ ਲਗਾਉਣਾ ਚਾਹੀਦਾ ਹੈ ਜਾਂ ਆਪਣਾ ਚਿਹਰਾ ਰੁਮਾਲ ਨਾਲ ਢੱਕਣਾ ਚਾਹੀਦਾ ਹੈ ਅਤੇ ਉਮੀਦਵਾਰਾਂ ਨੂੰ ਘੱਟੋ ਘੱਟ 1 - 1 ਮੀਟਰ ਦੀ ਦੂਰੀ ਤੇ ਬੈਠਾਉਣਾ ਚਾਹਿਦਾ ਹੈ।
ਦੱਸ ਦੇਈਏ ਕਿ ਸੀਬੀਐਸਈ ਬੋਰਡ 10ਵੀਂ ਕਲਾਸ ਦਾ ਆਖਰੀ ਪੇਪਰ 20 ਮਾਰਚ 2020 ਨੂੰ ਅਤੇ 12 ਵੀਂ ਦੇ ਪੇਪਰ 21 ਮਾਰਚ, 24 ਮਾਰਚ ਅਤੇ 28 ਮਾਰਚ ਨੂੰ ਹੋਣੇ ਸਨ।
Education Loan Information:
Calculate Education Loan EMI