FAQ
ਵਿਦਿਅਕ ਲੋਨ (Education Loan) ਕੀ ਹੈ?
ਇੱਕ ਐਜੂਕੇਸ਼ਨ ਲੋਨ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ ਜਾਂ ਉੱਚ ਵਿਦਿਅਕ ਖਰਚਿਆਂ ਸਬੰਧੀ ਲਿਆ ਗਿਆ ਕਰਜ਼ ਹੁੰਦਾ ਹੈ। ਵਿਦਿਅਕ ਕਰਜ਼ ਜਾਂ ਐਜੂਕੇਸ਼ਨ ਲੋਨ ਸਰਕਾਰ ਤੋਂ ਜਾਂ ਪ੍ਰਾਈਵੇਟ ਖੇਤਰ ਦੇ ਉਧਾਰ ਸ੍ਰੋਤਾਂ ਤੋਂ ਲਿਆ ਜਾ ਸਕਦਾ ਹੈ।
ਐਜੂਕੇਸ਼ਨ ਲੋਨ ਦੀ EMI ਕੀ ਹੈ?
Equated Monthly Installment (EMI) ਤੈਅ ਕੀਤੀ ਗਈ ਉਸ ਰਕਮ ਦੀ ਕੁਝ ਮਾਤਰਾ ਜੋ ਕਰਜ਼ੇ 'ਤੇ ਲੱਗੇ ਵਿਆਜ ਸਮੇਤ ਹਰ ਮਹੀਨੇ ਉਦੋਂ ਤੱਕ ਦਿੱਤੀ ਜਾਂਦੀ ਹੈ, ਜਦੋਂ ਤੱਕ ਲੋਨ ਪੂਰੀ ਤਰ੍ਹਾਂ ਅਦਾ ਨਹੀਂ ਹੁੰਦਾ। ਹਰੇਕ ਈਐਮਆਈ ਭੁਗਤਾਨ ਵਿੱਚ ਕਰਜ਼ ਦੀ ਮੁੱਖ ਰਕਮ ਤੇ ਚਾਰਜ ਕੀਤੇ ਵਿਆਜ ਦੋਵੇਂ ਸ਼ਾਮਲ ਹੁੰਦੇ ਹਨ। ਐਜੂਕੇਸ਼ਨ ਲੋਨ ਦੇ ਮਾਮਲੇ 'ਚ ਲਿਮਟ ਇੱਕ ਬੈਂਕ ਤੋਂ ਦੂਜੇ ਬੈਂਕ 'ਚ ਵੱਖਰੀ ਹੋ ਸਕਦੀ ਹੈ। ਵਿਦਿਆਰਥੀ ਵੱਲੋਂ ਕਰਜ਼ੇ ਦਾ ਮੁੜ ਭੁਗਤਾਨ (repayment) ਆਮ ਤੌਰ 'ਤੇ ਕੋਰਸ ਦੇ ਪੂਰਾ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ, ਹਰੇਕ ਬੈਂਕ ਵੱਲੋਂ ਇਸ ਨੂੰ ਲੈ ਕੇ ਦਿੱਤੀ ਜਾਂਦੀ ਢਿੱਲ ਬਾਰੇ ਆਪਣਾ-ਆਪਣਾ ਮਾਪਦੰਡ ਹੁੰਦਾ ਹੈ।
ਐਜੂਕੇਸ਼ਨ ਲੋਨ ਈਐਮਆਈ (EMI) ਕੈਲਕੁਲੇਟਰ ਕੀ ਹੈ?
ਐਜੂਕੇਸ਼ਨ ਲੋਨ ਤੁਹਾਨੂੰ ਭਾਰਤ ਜਾਂ ਵਿਦੇਸ਼ 'ਚ ਵੀ ਆਪਣੀ ਸਿਖਿਆ ਪੂਰੀ ਕਰਨ ਦੇ ਯੋਗ ਬਣਾਉਣ ਲਈ ਲੋੜੀਂਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ 'ਚ ਸਹਾਇਤਾ ਕਰਦਾ ਹੈ। ਐਜੂਕੇਸ਼ਨ ਲੋਨ ਈਐਮਆਈ ਕੈਲਕੁਲੇਟਰ ਤੁਹਾਨੂੰ ਲੋਨ ਦੀ ਕਿਸ਼ਤ ਬਾਰੇ ਦੱਸਦਾ ਹੈ ਜਿਸ ਨੂੰ ਤੁਰੰਤ ਤੇ ਅਸਾਨ ਤਰੀਕੇ ਨਾਲ ਨਿਯਮਤ ਅੰਤਰਾਲਾਂ 'ਤੇ ਅਦਾ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹ ਤੁਹਾਨੂੰ ਕਰਜ਼ੇ ਦੇ ਸੰਬੰਧ ਵਿੱਚ ਕੁੱਲ ਆਉਟਫਲੋ ਦਾ ਮੁਲਾਂਕਣ ਬਾਰੇ ਦੱਸਦਾ ਹੈ।
ਈਐਮਆਈ ਗਣਨਾ (EMI Calculation) ਕਿਵੇਂ ਮਦਦ ਕਰਦੀ ਹੈ?
EMI ਗਣਨਾ ਕਿਸ਼ਤ ਦਾ ਭੁਗਤਾਨ ਕਰਨ ਲਈ ਤੈਅ ਕੀਤੇ ਜਾਣ ਵਾਲੀ ਰਕਮ ਦਾ ਇੱਕ ਸਪਸ਼ਟ ਮੁਲਾਂਕਣ ਦਿੰਦੀ ਹੈ ਜੋ ਤੁਹਾਨੂੰ ਹਰ ਮਹੀਨੇ ਲੋਨ ਅਦਾ ਕੀਤੇ ਜਾਣ ਬਾਰੇ ਵਿੱਚ ਇੱਕ ਜਾਣੂ ਫੈਸਲਾ ਲੈਣ ਦੇ ਯੋਗ ਬਣਾਉਂਦੀ ਹੈ। ਇਸ ਲਈ, ਈਐਮਆਈ ਦੀ ਰਕਮ ਨੂੰ ਜਾਣਨਾ ਤੁਹਾਨੂੰ ਆਪਣੀ ਸਿੱਖਿਆ ਲਈ ਅਦਾਇਗੀ ਕਰਨ ਦੇ ਖਰਚਿਆਂ ਦੀ ਸਹੀ ਯੋਜਨਾਬੰਦੀ ਕਰਨ 'ਚ ਮਦਦ ਕਰਦਾ ਹੈ।
ਲੋਨ ਈਐਮਆਈ ਚੈੱਕ ਕਰਨ ਦੇ ਫਾਇਦੇ:
- ਕਰਜ਼ੇ ਲੈਣ ਦੀ ਸਮਰੱਥਾ ਦਾ ਮੁਲਾਂਕਣਕਰਨ 'ਚ ਮਦਦਗਾਰ।
- ਕਰਜ਼ੇ ਦੀ ਰਕਮ ਤੇ ਕਾਰਜਕਾਲ ਦਾ ਫੈਸਲਾ ਕਰਨ 'ਚ ਸਹਾਇਕ।
- ਕਰਜ਼ੇ ਦੀ ਮੁੜ ਅਦਾਇਗੀ ਦੀ ਯੋਜਨਾ ਬਣਾਉਣ 'ਚ ਸਹਾਇਕ।
ਐਜੂਕੇਸ਼ਨ ਲੋਨ ਕਈ ਤਰੀਕਿਆਂ ਨਾਲ ਮਦਦਗਾਰ ਹੋ ਸਕਦਾ ਹੈ, ਜਿਵੇਂ:
- ਟਿਊਸ਼ਨ ਫੀਸ, ਹੋਸਟਲ, ਕਿਤਾਬਾਂ ਆਦਿ ਦੇ ਖਰਚੇ ਕਵਰ ਹੋ ਜਾਂਦੇ ਹਨ।
- ਬੈਂਕ ਆਮ ਤੌਰ 'ਤੇ ਸਿੱਖਿਆ ਦੀ ਲਾਗਤ ਦਾ 90% ਤੱਕ ਫੰਡ ਦਿੰਦੇ ਹਨ।
- ਵਿਆਜ ਆਮਦਨੀ ਟੈਕਸ ਵਿੱਚ ਛੋਟ ਵਿੱਚ ਸਹਾਇਤਾ ਕਰਦਾ ਹੈ।
- ਭੁਗਤਾਨ (Repayment) ਕੋਰਸ ਦੇ ਪੂਰਾ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ।
- ਮੋਰੇਟੋਰੀਅਮ ਪੀਰੀਅਡ ਕੋਰਸ ਦੇ ਪੂਰਾ ਹੋਣ ਤੋਂ ਬਾਅਦ ਦਿੱਤਾ ਜਾਂਦਾ ਵਾਧੂ ਸਮਾਂ ਹੁੰਦਾ ਹੈ ਜਿਸ ਮਗਰੋਂ ਮੁੜ ਅਦਾਇਗੀ (Repayment) ਸ਼ੁਰੂ ਕਰਨੀ ਪੈਂਦੀ ਹੈ, ਜੋ ਵਿਦਿਆਰਥੀ ਨੂੰ ਉੱਚਿਤ ਵਿਕਲਪਾਂ ਤੇ ਢੰਗਾਂ ਨਾਲ ਕੰਮ ਕਰਨ ਲਈ ਕਾਫ਼ੀ ਸਮਾਂ ਦਿੰਦਾ ਹੈ।
- ਸਮੇਂ ਸਿਰ ਅਦਾਇਗੀ ਕ੍ਰੈਡਿਟ ਸਕੋਰ 'ਤੇ ਚੰਗਾ ਪ੍ਰਭਾਵ ਪਾਉਂਦੀ ਹੈ ਜੋ ਭਵਿੱਖ ਵਿੱਚ ਕਰਜ਼ੇ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ।
ਪ੍ਰਮੁੱਖ ਖ਼ਬਰਾਂ
ਚੋਣਾਂ ਦੌਰਾਨ ਦੇਖੋ ਕਿੱਥੇ ਕਿੱਥੇ ਹੋਈ ਹਿੰਸਾ
ਮੋਹਾਲੀ 'ਚ ਚੋਣਾਂ ਦੌਰਾਨ ਸਵੇਰ ਵੇਲੇ ਕਿਵੇਂ ਦਾ ਰਿਹਾ ਸੀ ਮਾਹੌਲ
ਦਿੱਲੀ ਅੰਦੋਲਨ 'ਚ ਮਹਿਲਾਵਾਂ ਨੇ ਵੀ ਪੁਲਵਾਮਾ ਦੇ ਸ਼ਹੀਦਾਂ ਨੂੰ ਕੀਤਾ ਯਾਦ
ਸ਼ਹੀਦ ਜਵਾਨਾਂ ਤੇ ਕਿਸਾਨਾਂ ਦੀ ਯਾਦ 'ਚ ਸਿੰਘੂ ਬੌਰਡਰ 'ਤੇ ਕੈਂਡਲ ਮਾਰਚ
Uttarakhand ਦੇ ਜੋਸ਼ੀਮੱਠ ‘ਚ Glacier ਫਟਣ ਕਰਕੇ ਆਇਆ ਜਲ ਸੈਲਾਬ, ਕਈ ਮੌਤਾਂ
ਮਹਾਪੰਚਾਇਤ 'ਚ ਕਿਸਾਨ ਏਕਤਾ ਦੇ ਨਾਅਰਿਆਂ ਨਾਲ ਗੂੰਜਿਆ ਹਰਿਆਣਾ
ਦਿੱਲੀ ਚ ਲਾਲ ਕਿਲ੍ਹੇ ਦੀ ਘਟਨਾ ਦਾ ਮਾਮਲਾ ,ਇਨਾਮੀ ਮੁਲਜ਼ਮ ਨੂੰ ਚੰਡੀਗੜ੍ਹ ਤੋਂ ਕੀਤਾ ਕਾਬੂ
Singhu Border 'ਤੇ ਦਿਖ ਰਿਹਾ ਕਿਸਾਨਾਂ ਦਾ ਜਜ਼ਬਾ, 75 ਵੇਂ ਦਿਨ ਵੀ ਦਿੱਲੀ ਨੂੰ ਕੂਚ ਜਾਰੀ
ਲੱਖਾਂ ਦੀਆਂ ਨੌਕਰੀਆਂ ਨੂੰ ਛੱਡ,ਅੰਦੋਲਨ 'ਚ ਜੋੜੇ ਸਾਫ਼ ਕਰ ਰਹੇ ਨੌਜਵਾਨ
Singhu Border 'ਤੇ ਦਿਖ ਰਿਹਾ ਕਿਸਾਨਾਂ ਦਾ ਜਜ਼ਬਾ, 75 ਵੇਂ ਦਿਨ ਵੀ ਦਿੱਲੀ ਨੂੰ ਕੂਚ ਜਾਰੀ