ਕੇਰਲ: ਕੇਰਲ ਦੇ ਮੁਵੱਟੂਪੁਜਾ ਪਿੰਡ ਵਿੱਚ ਕੱਪੜਿਆਂ ਦੀ ਦੁਕਾਨ ਆਪਣੇ ਅਸਾਧਾਰਨ ਨਾਮ ਲਈ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਇਸ ਦੁਕਾਨ ਦਾ ਨਾਂ ਕੋਰੋਨਾ ਹੈ। ਕੋਚੀ ਤੋਂ ਲਗਪਗ 40 ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਕੋਰੋਨਾ ਪਰੇਡ ਦੀ ਮਲਕੀਅਤ ਵਾਲੀ ਇੱਕ ਟੈਕਸਟਾਈਲ ਦੀ ਦੁਕਾਨ ਹੈ। ਕਈ ਸਾਲਾਂ ਤੋਂ ਉਹ 'ਕੋਰੋਨਾ ਪੇਯਰੇਡ' ਦੇ ਨਾਮ ਨਾਲ ਮਸ਼ਹੂਰ ਹੈ। ਉਸ ਦੀ ਦੁਕਾਨ ਦਾ ਨਾਮ ਕਈ ਸਾਲਾਂ ਤੋਂ ਕੋਰੋਨਾ ਹੈ, ਪਰ ਹੁਣ ਵਾਇਰਸ ਦੇ ਫੈਲਣ ਕਾਰਨ ਉਸਦੀ ਦੁਕਾਨ ਮਸ਼ਹੂਰ ਹੋ ਗਈ ਹੈ।
ਇੱਕ ਨਿਊਜ਼ ਐਜੰਸੀ ਨਾਲ ਗੱਲ ਕਰਦਿਆਂ ਦੁਕਾਨ ਦੇ ਮਾਲਕ ਨੇ ਕਿਹਾ, “ਲੋਕ ਦੁਕਾਨ ਦੇ ਨੇੜੇ ਆ ਕੇ ਸੈਲਫੀ ਲੈਂਦੇ ਹਨ। ਕੁਝ ਲੋਕ ਮੈਨੂੰ ਦੇਖ ਕੇ ਹੱਸਦੇ ਹਨ ਤੇ ਚਲੇ ਜਾਂਦੇ ਹਨ। ਮੈਂ ਵੇਖਦਾ ਹਾਂ ਕਿ ਜਦੋਂ ਲੋਕ ਰੇਲ ਗੱਡੀਆਂ ਤੋਂ ਬਾਹਰ ਨਿਕਲਦੇ ਹਨ, ਤਾਂ ਉਹ ਦੁਕਾਨ ਦਾ ਨਾਮ ਦੇਖ ਕੇ ਹੈਰਾਨ ਹੁੰਦੇ ਹਨ ਤੇ ਕਾਰ ਨੂੰ ਰੋਕਦੇ ਹਨ ਤੇ ਧਿਆਨ ਨਾਲ ਵੇਖਣਾ ਸ਼ੁਰੂ ਕਰਦੇ ਹਨ।''
ਕੋਰੋਨਾ ਕੱਪੜੇ ਦੀ ਦੁਕਾਨ ਹੋਣ ਦੇ ਨਾਲ, ਇੱਕ ਸਿਲਾਈ ਇਕਾਈ ਵੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਦੁਕਾਨ ਦਾ ਨਾਮ ਇਸ ਤਰ੍ਹਾਂ ਕਿਉਂ ਰੱਖਿਆ ਤਾਂ ਉਸ ਨੇ ਕਿਹਾ, "ਮੈਂ ਇਸ ਸ਼ਬਦ ਨੂੰ ਸ਼ਬਦਕੋਸ਼ ਵਿੱਚ ਵੇਖਿਆ ਪੜ੍ਹਦੇ ਹੀ ਇਹ ਮੈਨੂੰ ਪਸੰਦ ਆਇਆ, ਇਸ ਲਈ ਮੈਂ ਦੁਕਾਨ ਦਾ ਨਾਮ ਕੋਰੋਨਾ ਰੱਖ ਦਿੱਤਾ। ਜਿਵੇਂ ਹੀ ਕੋਰੋਨਾਵਾਇਰਸ ਫੈਲਿਆ, ਉਹ ਇਸ ਵਾਇਰਸ ਪ੍ਰਤੀ ਸਾਵਧਾਨ ਹੋ ਗਏ ਅਤੇ ਉਨ੍ਹਾਂ ਨੇ ਗਾਹਕਾਂ ਲਈ ਦੁਕਾਨ ਵਿੱਚ ਹੈਂਡ ਸੈਨੀਟਾਈਜ਼ਰ ਰੱਖਿਆ ਹੋਇਆ ਹੈ।