ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਛੋਟੇ ਪੱਧਰ 'ਤੇ ਵਿਆਹ ਹੁੰਦੇ ਤਾਂ ਦੇਖੇ ਹੋਣਗੇ ਪਰ ਹੁਣ ਇਕ ਜੋੜੇ ਨੇ ਬਿਲਕੁਲ ਨਵੇਂ ਤਰੀਕੇ ਨਾਲ ਵਿਆਹ ਦਾ ਆਯੋਜਨ ਕੀਤਾ ਹੈ। ਪੁਣੇ ਦੇ ਰਹਿਣ ਵਾਲੇ ਅਨਿਲ ਅਤੇ ਸ਼ਰੂਤੀ ਨਾਯਮ ਜੋੜੇ ਨੇ ਬਲਾਕਚੈਨ 'ਤੇ ਵਿਆਹ ਕਰਵਾਇਆ ਹੈ। ਜਾਣਕਾਰੀ ਮੁਤਾਬਕ ਭਾਰਤ 'ਚ ਇਹ ਪਹਿਲਾ ਜੋੜਾ ਹੈ, ਜਿਸ ਨੇ ਇਸ ਤਰ੍ਹਾਂ ਆਪਣਾ ਵਿਆਹ ਕਰਵਾਇਆ ਹੈ।
ਦਰਅਸਲ, ਨਵੰਬਰ 2021 ਵਿੱਚ ਅਨਿਲ ਅਤੇ ਸ਼ਰੂਤੀ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਇੱਕ ਆਨਲਾਈਨ ਵਿਆਹ ਦਾ ਆਯੋਜਨ ਕੀਤਾ, ਜਿਸਨੂੰ ਡਿਜੀਟਲ ਪੰਡਿਤ ਨੇ ਪੂਰਾ ਕਰਵਾਇਆ। ਅਨਿਲ ਨੇ ਸੋਸ਼ਲ ਪਲੇਟਫਾਰਮ 'ਤੇ ਇਕ ਪੋਸਟ 'ਚ ਦੱਸਿਆ ਕਿ ਦੋਹਾਂ ਨੇ ਆਪਣੇ ਵਿਆਹ ਨੂੰ ਬਲਾਕਚੇਨ ਆਫੀਸ਼ੀਅਲ ਬਣਾ ਲਿਆ ਹੈ। ਇਹ Ethereum ਸਮਾਰਟ ਸੰਪਰਕਾਂ ਨਾਲ ਕੀਤਾ ਗਿਆ ਹੈ। ਦੱਸਿਆ ਗਿਆ ਕਿ NFT ਬਣਾਉਣ ਲਈ ਸ਼ਰੂਤੀ ਦੀ ਰਿੰਗ ਦੀ ਵਰਤੋਂ ਕੀਤੀ ਗਈ ਹੈ।
ਪਰਿਵਾਰ ਨੇ ਗੂਗਲ ਮੀਟ 'ਤੇ ਦੇਖਿਆ ਸਮਾਰੋਹ
ਦੱਸਿਆ ਜਾ ਰਿਹਾ ਹੈ ਕਿ ਇਸ ਸੈਰੇਮਨੀ ਲਈ ਇਸ ਜੋੜੇ ਨੇ ਕ੍ਰਿਪਟੋਕਰੰਸੀ ਵਾਲੇਟ ਸੈੱਟਅੱਪ ਕੀਤਾ ਸੀ। ਅਨਿਲ ਨੇ ਦੱਸਿਆ ਕਿ ਉਨ੍ਹਾਂ ਦੇ ਡਿਜੀਟਲ ਪੰਡਿਤ ਅਨੂਪ ਪਾਕੀ ਨੇ OpenC 'ਤੇ NFT ਕਰਕੇ ਮੈਨੂੰ ਟਰਾਂਸਫਰ ਕਰ ਦਿੱਤਾ ਸੀ , ਜਿਸ ਤੋਂ ਬਾਅਦ ਉਹ ਦੋਵੇਂ ਲੈਪਟਾਪ ਲੈ ਕੇ ਬੈਠ ਗਏ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਗੂਗਲ ਮੀਟ 'ਤੇ ਸਮਾਰੋਹ ਦੇਖਿਆ।
NFT ਨੂੰ ਪਤਨੀ ਦੇ ਡਿਜੀਟਲ ਵਾਲੇਟ ਵਿੱਚ ਕੀਤਾ ਟ੍ਰਾਂਸਫਰ
ਅਨਿਲ ਨੇ ਦੱਸਿਆ ਕਿ ਉਸ ਨੇ ਸਿਰਫ 15 ਮਿੰਟਾਂ ਦੇ ਇੱਕ ਫੰਕਸ਼ਨ ਵਿੱਚ ਲੈਣ-ਦੇਣ ਨੂੰ ਪੂਰਾ ਕੀਤਾ। ਅਨਿਲ ਨੇ ਕਿਹਾ ਕਿ ਉਸਨੇ ਆਪਣੇ ਸਾਰੇ ਵਾਅਦੇ ਨਿਭਾਏ ਅਤੇ ਪੰਡਿਤ ਦਾ ਆਸ਼ੀਰਵਾਦ ਲੈਂਦਿਆਂ NFTs ਨੂੰ ਆਪਣੀ ਪਤਨੀ ਦੇ ਡਿਜੀਟਲ ਵਾਲੇਟ ਵਿੱਚ ਟ੍ਰਾਂਸਫਰ ਕਰ ਦਿੱਤਾ। ਇਸ ਦੇ ਨਾਲ ਹੀ ਜੋੜੇ ਦਾ ਲੈਣ-ਦੇਣ ਪੂਰਾ ਹੁੰਦੇ ਹੀ ਪੰਡਿਤ ਨੇ ਉਨ੍ਹਾਂ ਨੂੰ ਪਤੀ-ਪਤਨੀ ਘੋਸ਼ਿਤ ਕਰ ਦਿੱਤਾ। ਅਨਿਲ ਨੇ ਕਿਹਾ, "ਹਾਂ ਅਸੀਂ ਭਾਰਤ ਵਿੱਚ ਇਸ ਤਰ੍ਹਾਂ ਦਾ ਵਿਆਹ ਕਰਨ ਵਾਲੇ ਪਹਿਲੇ ਵਿਅਕਤੀ ਹਾਂ ਪਰ ਅਸੀਂ ਆਖਰੀ ਨਹੀਂ ਹੋਵਾਂਗੇ। ਕ੍ਰਿਪਟੋਕਰੰਸੀ ਅਤੇ ਬਲਾਕਚੈਨ ਸਾਡੇ ਲੈਣ-ਦੇਣ ਦੇ ਪੈਟਰਨ ਨੂੰ ਬਿਹਤਰ ਤਰੀਕੇ ਨਾਲ ਬਦਲ ਰਹੇ ਹਨ।