ਨਵੀਂ ਦਿੱਲੀ: ਦੁਨੀਆ 'ਚ ਕਈ ਅਜਿਹੀਆਂ ਵਾਈਨ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ। ਇਹ ਕਿਹਾ ਜਾਂਦਾ ਹੈ ਕਿ ਵਾਈਨ ਜਿੰਨੀ ਪੁਰਾਣੀ ਹੋਵੇਗੀ, ਉਸਦੀ ਕੀਮਤ ਓਨੀ ਹੀ ਜ਼ਿਆਦਾ ਹੋਵੇਗੀ। ਵਾਈਨ ਦੇ ਪ੍ਰਸ਼ੰਸਕ ਵੀ ਇਸ ਨੂੰ ਇਕੱਠਾ ਕਰਨ ਦੇ ਸ਼ੌਕੀਨ ਹਨ। ਸਪੇਨ ਦੇ ਇੱਕ ਹੋਟਲ ਵਿੱਚ ਕਰੋੜਾਂ ਦੀ ਸ਼ਰਾਬ ਪਈ ਸੀ। ਉੱਥੇ ਇੱਕ ਜੋੜਾ ਆਇਆ ਅਤੇ ਕੀਮਤੀ ਬੋਤਲਾਂ ਚੋਰੀ ਕਰਕੇ ਲੈ ਗਿਆ।


ਇਹ ਚੋਰੀ ਸਪੇਨ ਦੇ ਕੈਸਿਰੇਸ ਸ਼ਹਿਰ ਦੇ ਐਟਰੀਓ ਨਾਂਅ ਦੇ ਮਸ਼ਹੂਰ ਹੋਟਲ ਵਿੱਚ ਹੋਈ। ਇਹ ਹੋਟਲ ਇਸ ਦੇ ਕੀਮਤੀ ਵਾਈਨ ਭੰਡਾਰ ਲਈ ਮਸ਼ਹੂਰ ਹੈ। ਹੁਣ ਇਸ ਸ਼ਰਾਬ ਦੀਆਂ ਕਰੀਬ 45 ਬੋਤਲਾਂ ਚੋਰੀ ਹੋ ਚੁੱਕੀਆਂ ਹਨ।


ਇੱਕ ਬੋਤਲ ਦੀ ਕੀਮਤ 3 ਕਰੋੜ ਰੁਪਏ


ਇੰਨਾ ਹੀ ਨਹੀਂ ਇਨ੍ਹਾਂ 'ਚੋਂ ਕੁਝ ਬੋਤਲਾਂ 19ਵੀਂ ਸਦੀ ਦੀਆਂ ਸੀ। 1806 ਦੀ Chateau d'Yquem ਨਾਂਅ ਦੀ ਇੱਕ ਵਾਈਨ ਦੀ ਕੀਮਤ 3 ਕਰੋੜ ਰੁਪਏ ਤੋਂ ਵੱਧ ਸੀ। ਦੱਸ ਦੇਈਏ ਕਿ ਇਹ ਵਾਈਨ ਫਰਾਂਸ ਦੀ ਇੱਕ ਵਿਸ਼ੇਸ਼ ਵਾਈਨ ਨਿਰਮਾਤਾ ਕੰਪਨੀ ਵਲੋਂ ਬਣਾਈ ਗਈ ਸੀ। ਇਹ ਹੋਟਲ ਦਾ ਵਿਸ਼ੇਸ਼ ਸੰਗ੍ਰਹਿ ਸੀ।


ਚੋਰੀ ਕਿਵੇਂ ਕੀਤੀ?


ਹੋਟਲ ਮਾਲਕ ਜੋਸ ਪੋਲੋ ਨੇ ਦੱਸਿਆ ਹੈ ਕਿ ਇੱਕ ਜੋੜੇ ਨੇ ਇਹ ਵਾਈਨ ਚੋਰੀ ਕਰ ਲਈ ਸੀ। ਜੋੜੇ ਨੇ ਹੋਟਲ 'ਚ ਚੈੱਕ ਇਨ ਕੀਤਾ ਅਤੇ ਇਸ ਤੋਂ ਬਾਅਦ ਉਹ ਮੇਸ਼ਲਿਨ ਰੈਸਟੋਰੈਂਟ 'ਚ ਖਾਣਾ ਖਾਣ ਆਏ। ਜਦੋਂ ਹੋਟਲ ਦਾ ਕਰਮਚਾਰੀ ਔਰਤ ਨੂੰ ਖਾਣਾ ਦੇ ਰਿਹਾ ਸੀ ਤਾਂ ਪਤੀ ਹੌਲੀ-ਹੌਲੀ ਸ਼ਰਾਬ ਦੀਆਂ ਬੋਤਲਾਂ ਰੱਖਣ ਵਾਲੀ ਥਾਂ 'ਤੇ ਚਲਾ ਗਿਆ। ਉਥੋਂ ਉਸ ਨੇ ਕੀਮਤੀ ਬੋਤਲਾਂ ਚੋਰੀ ਕਰ ਲਈਆਂ।


ਸਟਾਫ ਬਹੁਤ ਰੁੱਝਿਆ ਹੋਇਆ ਸੀ


ਇਸ ਦੌਰਾਨ ਮਹਿਮਾਨਾਂ ਨਾਲ ਹੋਟਲ ਦਾ ਸਟਾਫ਼ ਹਾਜ਼ਰ ਸੀ। ਸੁਰੱਖਿਆ ਕੈਮਰਿਆਂ ਵੱਲ ਵੀ ਕਿਸੇ ਦਾ ਧਿਆਨ ਨਹੀਂ ਗਿਆ। ਇਸ ਤੋਂ ਬਾਅਦ ਦੋਵਾਂ ਨੇ ਦੁਬਾਰਾ ਹੋਟਲ ਤੋਂ ਚੈੱਕ ਆਊਟ ਕੀਤਾ। ਜਦੋਂ ਉਹ ਚਲੇ ਗਏ ਤਾਂ ਚੋਰੀ ਦਾ ਪਤਾ ਲੱਗਾ। ਸਟਾਫ਼ ਮੈਂਬਰਾਂ ਦਾ ਕਹਿਣਾ ਹੈ ਕਿ ਦੋਵੇਂ ਪੇਸ਼ੇਵਰ ਚੋਰ ਲੱਗਦੇ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਇਹ ਵੀ ਪੜ੍ਹੋ: Petrol Diesel Prices Today 04 November: ਦਿੱਲੀ 'ਚ ਪੈਟਰੋਲ 6 ਰੁਪਏ ਅਤੇ ਡੀਜ਼ਲ 12 ਰੁਪਏ ਤੋਂ ਸਸਤਾ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904