ਨਵੀਂ ਦਿੱਲੀ: ਹਰ ਦੇਸ਼ ਦੀ ਆਪਣੀ ਨਿਆਂਇਕ ਪ੍ਰਕਿਰਿਆ ਹੁੰਦੀ ਹੈ। ਜਿਸ ਮੁਤਾਬਕ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ। ਸਜ਼ਾ ਦਾ ਸਬੰਧ ਅਪਰਾਧ ਦੀ ਗੰਭੀਰਤਾ ਨਾਲ ਹੁੰਦਾ ਹੈ। ਪਰ ਦੁਨੀਆ ‘ਚ ਕੁਝ ਅਜਿਹੇ ਫੈਸਲੇ ਲਏ ਗਏ ਜਿਸ ਨੂੰ ਸੁਣਕੇ ਤੁਸੀਂ ਹੈਰਾਨ ਹੋਵੋਗੇ। ਬ੍ਰਿਟੇਨ ਵਿੱਚ 2 ਬੱਚਿਆਂ ਨੂੰ ਅਦਾਲਤ ਨੇ ਪੰਛੀਆਂ ਦੇ ਨਾਂ ਯਾਦ ਰੱਖਣ ਲਈ ਸਜ਼ਾ ਸੁਣਾਈ। ਬੱਚਿਆਂ ਨੇ ਏਅਰਗਨ ਨਾਲ ਉਨ੍ਹਾਂ ਪੰਛੀਆਂ ਦਾ ਸ਼ਿਕਾਰ ਕੀਤਾ ਸੀ, ਜਿਨ੍ਹਾਂ ਨੂੰ ਕਾਨੂੰਨਨ ਵਰਜਿਆ ਗਿਆ ਸੀ। ਸਜ਼ਾ ਦੇ ਐਲਾਨ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਪੰਛੀਆਂ ਦੇ ਨਾਂ ਯਾਦ ਰੱਖਣੇ ਪਏ।
ਦੂਜਾ ਵਿਲੱਖਣ ਸਜ਼ਾ ਦਾ ਕੇਸ ਅਮਰੀਕਾ ਦਾ ਹੈ। ਜਿੱਥੇ 2 ਅਮਰੀਕੀ ਬੱਚੇ 6 ਮਹੀਨਿਆਂ ਤੋਂ ਸਕੂਲ ਤੋਂ ਗਾਇਬ ਹੋ ਗਏ। ਬੱਚੇ ਆਪਣੀ ਲੰਮੀ ਗੈਰ ਹਾਜ਼ਰੀ ਦਾ ਕਾਰਨ ਦੱਸਣ ਵਿੱਚ ਅਸਮਰੱਥ ਸੀ। ਜਦੋਂ ਉਸਦੇ ਮਾਪਿਆਂ ਦੁਆਰਾ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਟਾਲ ਮਟੋਲ ਕੀਤੀ। ਅਦਾਲਤ ਸੋਚੀ ਪੈ ਗਈ ਕਿ ਉਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ। ਆਖਰਕਾਰ, ਉਨ੍ਹਾਂ ਲਈ ਇਹ ਫੈਸਲਾ ਲਿਆ ਗਿਆ ਕਿ ਦੋਵੇਂ ਬੱਚੇ ਆਪਣੀ ਸਾਲਾਨਾ ਛੁੱਟੀਆਂ ਸਕੂਲ ਵਿੱਚ ਬਿਤਾਉਣਗੇ।
ਆਸਟਰੇਲੀਆ ‘ਚ ਅਦਾਲਤ ਨੇ ਇੱਕ ਡਰਾਈਵਰ ਨੂੰ ਲਾਪ੍ਰਵਾਹੀ ਕਰਨ ‘ਤੇ ਹਸਪਤਾਲ ਜਾ ਮਰੀਜ਼ਾਂ ਦੀ ਸੇਵਾ ਕਰਨ ਲਈ ਕਿਹਾ। ਸਜ਼ਾ ਦੇ ਤੌਰ ‘ਤੇ ਡਰਾਈਵਰ ਨੂੰ 6 ਮਹੀਨਿਆਂ ਲਈ ਸੜਕ ਹਾਦਸੇ ਵਿੱਚ ਜ਼ਖ਼ਮੀ ਲੋਕਾਂ ਦੀ ਦੇਖ-ਭਾਲ ਕਰਨ ਨੂੰ ਕਿਹਾ ਗਿਆ। ਦਰਅਸਲ, ਡਰਾਈਵਰ ਨੇ ਫੁੱਟਪਾਥ ‘ਤੇ ਗੱਡੀ ਚੜ੍ਹਾਉਣ ਨਾਲ ਕਈ ਲੋਕ ਜ਼ਖ਼ਮੀ ਹੋ ਗਏ ਸੀ। ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਹੈਰਾਨੀਜਨਕ ਫ਼ੈਸਲਾ ਸੁਣਾਇਆ।
ਉਸਨੇ ਇੱਕ ਲਾਪਰਵਾਹ ਔਰਤ ਨੂੰ ਇੱਕ ਮੀਲ ਲਈ ਸੜਕ ਦੇ ਪਾਰ ਫੈਲੇ ਡੱਬਿਆਂ ਨੂੰ ਚੁੱਕਣ ਦਾ ਆਦੇਸ਼ ਦਿੱਤਾ। ਔਰਤ ਦਾ ਕਸੂਰ ਇਹ ਸੀ ਕਿ ਉਸਨੇ ਚਲਦੀ ਕਾਰ ਚੋਂ ਜੂਸ ਬਾਕਸ ਬਾਹਰ ਸੁੱਟਇਆ ਸੀ। ਜਿਸ ਕਾਰਨ ਇੱਕ ਬਾਈਕ ਸਵਾਰ ਪੁਲਿਸ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ ਸੀ। ਦੱਸ ਦਈਏ ਕਿ ਆਪਣੇ ਇਸ ਤਰ੍ਹਾਂ ਦੇ ਵਿਲੱਖਣ ਫੈਸਲੇ ਕਰਕੇ ਅਦਾਲਤਾਂ ਨੂੰ ਲੋਕਾਂ ਦੀ ਭਰਪੂਰ ਵਾਹ-ਵਾਹੀ ਮਿਲੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin