Haunted Tomb Where Coffins Move: ਕੁਝ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਕਹਾਣੀਆਂ ਸੁਣ ਕੇ ਬੰਦਾ ਡਰ ਜਾਂਦਾ ਹੈ। ਇਨ੍ਹਾਂ 'ਚੋਂ ਕੁਝ ਤਾਂ ਲੋਕ ਤਜ਼ਰਬੇ ਦੇ ਆਧਾਰ 'ਤੇ ਡਰਾਉਣਾ ਕਹਿੰਦੇ ਹੈ, ਜਦਕਿ ਕੁਝ ਬਾਰੇ ਜੋ ਕਹਾਣੀਆਂ ਸਾਹਮਣੇ ਆਉਂਦੀਆਂ ਹਨ, ਉਹ ਡਰ ਨਾਲ ਭਰ ਦਿੰਦੀਆਂ ਹਨ। ਅਜਿਹੀ ਹੀ ਇੱਕ ਕਹਾਣੀ ਬਾਰਬਾਡੋਸ ਦੇ ਕ੍ਰਾਈਸਟ ਚਰਚ ਪੈਰਿਸ਼ ਦੀ ਹੈ, ਕਿਹਾ ਜਾਂਦਾ ਹੈ ਕਿ ਇੱਥੇ ਮੌਜੂਦ ਇੱਕ ਪਰਿਵਾਰਕ ਕਬਰ ਦੇ ਅੰਦਰ ਕੁਝ ਅਜੀਬ ਹੁੰਦਾ ਹੈ।
ਸਾਲ 1724 ਵਿੱਚ ਇਹ ਅੰਤਿਮ ਸੰਸਕਾਰ ਦਾ ਸਥਾਨ ਬਣਾਇਆ ਗਿਆ ਸੀ, ਜਿਸ ਨੂੰ ਜੇਮਸ ਇਲੀਅਟ ਨੇ ਬਣਾਇਆ ਸੀ। ਇਹ 12 ਫੁੱਟ ਡੂੰਘਾ ਅਤੇ 6 ਫੁੱਟ ਚੌੜਾ ਸੀ। ਇੱਥੇ ਹੇਠਾਂ ਜਾਣ ਲਈ ਪੌੜੀਆਂ ਲਗਾਈਆਂ ਗਈਆਂ ਹਨ ਅਤੇ ਸੰਗਮਰਮਰ ਦੀ ਇੱਕ ਸਲੈਬ ਵੀ ਮੌਜੂਦ ਹੈ। ਇਹ ਜਗ੍ਹਾ ਚੇਸ ਪਰਿਵਾਰ ਦੁਆਰਾ 1808 ਵਿੱਚ ਖਰੀਦੀ ਗਈ ਸੀ ਪਰ ਕਿਹਾ ਜਾਂਦਾ ਹੈ ਕਿ ਇਹ 18ਵੀਂ ਸਦੀ ਦੇ ਅੰਤ ਤੱਕ ਇਲੀਅਟ ਅਤੇ ਉਸਦੀ ਪਤਨੀ ਦੇ ਕਬਜ਼ੇ ਵਿੱਚ ਸੀ। ਬਾਅਦ ਵਿੱਚ ਇਹ ਜਗ੍ਹਾ ਵਾਲਰੌਂਡ ਪਰਿਵਾਰ ਦੁਆਰਾ ਖਰੀਦੀ ਗਈ ਸੀ। ਜਦੋਂ ਕਿਸੇ ਦੀ ਲਾਸ਼ ਨੂੰ ਇੱਥੇ ਦਫ਼ਨਾਇਆ ਜਾਣਾ ਸੀ ਤਾਂ ਇੱਕ ਅਜੀਬ ਚੀਜ਼ ਦੇਖਣ ਨੂੰ ਮਿਲੀ।
ਜਦੋਂ ਥੌਮਾਸੀਨਾ ਗੋਡਾਰਡ ਨਾਂ ਦੀ ਔਰਤ ਦੇ ਤਾਬੂਤ ਨੂੰ ਦਫ਼ਨਾਇਆ ਜਾਣਾ ਸੀ, ਉਦੋਂ ਇਸ ਕਬਰ ਨੂੰ ਖੋਲ੍ਹਿਆ ਗਿਆ ਤਾਂ ਇੱਕ ਅਜੀਬ ਘਟਨਾ ਵਾਪਰੀ। ਇਲੀਅਟ ਅਤੇ ਉਸਦੀ ਪਤਨੀ ਦਾ ਤਾਬੂਤ ਇੱਥੋਂ ਗਾਇਬ ਸੀ, ਉਦੋਂ ਤੋਂ ਇਸ ਕਬਰ ਨੂੰ ਭੂਤ ਮੰਨਿਆ ਜਾਂਦਾ ਸੀ। ਬਾਅਦ 'ਚ ਜਦੋਂ ਚੇਸ ਪਰਿਵਾਰ ਨੇ ਇਹ ਜਗ੍ਹਾ ਖਰੀਦੀ ਅਤੇ ਉਨ੍ਹਾਂ ਦੀ 2 ਸਾਲ ਦੀ ਬੇਟੀ ਨੂੰ ਉਸ ਦੀ ਮੌਤ ਤੋਂ ਬਾਅਦ ਇੱਥੇ ਦਫਨਾਇਆ ਗਿਆ ਤਾਂ ਫਿਰ ਇੱਕ ਅਜੀਬ ਘਟਨਾ ਵਾਪਰੀ। ਬੱਚੀ ਦੇ ਤਾਬੂਤ ਨੂੰ ਰੱਖਣ ਤੋਂ ਬਾਅਦ 4 ਸਾਲ ਤੱਕ ਇਸ ਕਬਰ ਨੂੰ ਕਿਸੇ ਨੇ ਛੂਹਿਆ ਨਹੀਂ ਪਰ ਜਦੋਂ ਚੇਸ ਦੀ ਦੂਜੀ ਬੇਟੀ ਨੂੰ ਵੀ ਉਸ ਦੀ ਮੌਤ ਤੋਂ ਬਾਅਦ ਦਫਨਾਇਆ ਗਿਆ ਤਾਂ ਬੱਚੀ ਦੇ ਤਾਬੂਤ ਨੂੰ ਉਸ ਦੀ ਜਗ੍ਹਾ ਤੋਂ ਉੱਪਰ ਵੱਲ ਵੱਖਰਾ ਰੱਖਿਆ ਗਿਆ ਸੀ। ਫਿਰ ਥਾਮਸ ਚੇਸ ਦੀ ਆਪ ਮੌਤ ਹੋ ਗਈ ਅਤੇ ਜਦੋਂ ਉਸ ਦੇ ਤਾਬੂਤ ਨੂੰ ਰੱਖਣ ਲਈ 1816 ਵਿੱਚ ਕਬਰ ਨੂੰ ਦੁਬਾਰਾ ਖੋਲ੍ਹਿਆ ਗਿਆ, ਤਾਂ ਉਥੇ ਸਾਰੇ ਤਾਬੂਤ ਇਧਰ-ਉਧਰ ਚਲੇ ਗਏ।
ਇੱਕ ਰਿਪੋਰਟ ਮੁਤਾਬਕ ਇਸ ਘਟਨਾ ਦੇ ਕੁਝ ਸਾਲਾਂ ਬਾਅਦ ਵੀ ਜਦੋਂ ਵੀ ਮਕਬਰੇ ਨੂੰ ਖੋਲ੍ਹਿਆ ਗਿਆ ਤਾਂ ਤਾਬੂਤ ਕਿਸੇ ਹੋਰ ਥਾਂ ਤੋਂ ਮਿਲਿਆ। ਬਾਰਬਾਡੋਸ ਦੇ ਗਵਰਨਰ ਨੇ ਮਾਮਲੇ ਦੀ ਜਾਂਚ ਕਰਵਾਈ ਅਤੇ ਮਕਬਰੇ ਵੱਲ ਜਾਣ ਵਾਲੇ ਕਿਸੇ ਵੀ ਗੁਪਤ ਰਸਤੇ ਦਾ ਪਤਾ ਲਗਾਇਆ ਗਿਆ। ਇਸ ਜਾਂਚ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ। ਉਸ ਤੋਂ ਬਾਅਦ ਭੂਚਾਲ ਅਤੇ ਹੜ੍ਹ ਵੀ ਆਏ ਪਰ ਤਾਬੂਤ ਆਪਣੀ ਥਾਂ ਤੋਂ ਨਹੀਂ ਹਿੱਲਿਆ। ਕਬਰ ਵਿੱਚ ਰੇਤ ਵੀ ਪਾਈ ਗਈ, ਤਾਂ ਜੋ ਕਿਸੇ ਦੇ ਪੈਰਾਂ ਦੇ ਨਿਸ਼ਾਨ ਵੀ ਮਿਲ ਸਕਣ ਪਰ ਕੋਈ ਸੁਰਾਗ ਨਹੀਂ ਮਿਲਿਆ। ਹਾਲਾਂਕਿ, ਜਦੋਂ ਵੀ ਕਬਰ ਨੂੰ ਖੋਲ੍ਹਿਆ ਗਿਆ, ਤਾਬੂਤ ਦੀ ਸਥਿਤੀ ਬਦਲ ਗਈ ਸੀ।