Trending Video: ਕੁੱਤਾ ਇੱਕ ਅਜਿਹਾ ਜਾਨਵਰ ਹੈ ਜੋ ਵਫਾਦਾਰ ਹੋਣ ਦੇ ਨਾਲ-ਨਾਲ ਸਮਝਦਾਰ ਵੀ ਹੁੰਦਾ ਹੈ। ਇਨਸਾਨਾਂ ਨੂੰ ਦੇਖ ਕੇ ਕੁੱਤੇ ਕੋਈ ਵੀ ਕੰਮ ਕਰਨਾ ਜਲਦੀ ਸਿੱਖ ਜਾਂਦੇ ਹਨ। ਇੰਟਰਨੈੱਟ 'ਤੇ ਕੁੱਤਿਆਂ ਦੇ ਕਈ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਾਫੀ ਕਿਊਟ ਵੀ ਹੁੰਦੇ ਹਨ ਤੇ ਕਈ ਵਾਰ ਹੈਰਾਨ ਕਰਨ ਵਾਲੇ ਵੀ। ਡੌਗੀ ਦਾ ਅਜਿਹਾ ਹੀ ਇੱਕ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਸਭ ਕੁਝ ਕਰਦਾ ਹੈ ਜੋ ਇਨਸਾਨ ਸੌਣ ਤੋਂ ਪਹਿਲਾਂ ਕਰਦਾ ਹੈ। ਡੌਗੀ ਦੀ ਅਜਿਹੀ ਸਮਝਦਾਰੀ ਦੇਖ ਤੁਸੀਂ ਵੀ ਹੈਰਾਨ ਰਹਿ ਜਾਵੋਗੇ।

ਸੌਣ ਤੋਂ ਪਹਿਲਾਂ ਇਹ ਡੌਗੀ ਕਰਦਾ ਇਹ ਕੰਮ
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਿਆਰਾ ਕੁੱਤਾ ਕਮਰੇ ਦੇ ਅੰਦਰ ਆਉਂਦਾ ਹੈ। ਉਹ ਪਹਿਲਾਂ ਬੈੱਡ 'ਤੇ ਜਾਂਦਾ ਹੈ ਤੇ ਰਜਾਈ ਨੂੰ ਖੋਲ੍ਹ ਕੇ ਸਿੱਧਾ ਕਰਦਾ ਹੈ। ਫਿਰ ਉਹ ਦਰਵਾਜ਼ੇ ਕੋਲ ਜਾਂਦਾ ਹੈ ਤੇ ਇਸ ਨੂੰ ਤਾਲਾ ਲਗਾ ਦਿੰਦਾ ਹੈ। ਫਿਰ ਉਹ ਉਥੇ ਰੱਖੀ ਕੁਰਸੀ ਦੀ ਮਦਦ ਨਾਲ ਨੇੜੇ ਦੇ ਮੇਜ਼ 'ਤੇ ਚੜ੍ਹ ਜਾਂਦਾ ਹੈ ਤੇ ਲਾਈਟਾਂ ਬੰਦ ਕਰ ਦਿੰਦਾ ਹੈ।

Doggy ਦੀ ਸਮਝਦਾਰੀ ਕਰ ਦੇਵੇਗੀ ਹੈਰਾਨ
ਵੀਡੀਓ ਵਿੱਚ ਅੱਗੇ ਤੁਸੀਂ ਦੇਖੋਗੇ ਕਿ ਇਹ ਸਭ ਕੁਝ ਕਰਨ ਤੋਂ ਬਾਅਦ, ਇਹ ਪਿਆਰਾ ਛੋਟਾ ਕੁੱਤਾ ਵਾਪਸ ਬਿਸਤਰੇ 'ਤੇ ਆਉਂਦਾ ਹੈ ਤੇ ਰਜਾਈ ਵਿੱਚ ਦਾਖਲ ਹੋ ਕੇ ਸੌਂ ਜਾਂਦਾ ਹੈ। ਡੌਗੀ ਦੀ ਅਜਿਹੀ ਸਿਆਣਪ ਦੇਖ ਤੁਸੀਂ ਦੰਗ ਰਹਿ ਜਾਓਗੇ। ਤੁਸੀਂ ਆਪਣੇ ਆਪ ਮੁਸਕੁਰਾਓਗੇ ਤੇ ਤੁਹਾਨੂੰ ਇਸ ਕੁੱਤੇ ਨਾਲ ਪਿਆਰ ਵੀ ਹੋ ਜਾਵੇਗਾ।

ਡੌਗੀ ਦਾ ਇਹ ਵੀਡੀਓ Yog ਨਾਂ ਦੇ ਟਵਿਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਲੋਕ ਇਸ ਕੁੱਤੇ 'ਤੇ ਕਾਫੀ ਪਿਆਰ ਲੁਟਾ ਰਹੇ ਹਨ। ਹੁਣ ਤੱਕ ਇਸ 'ਤੇ 98 ਹਜ਼ਾਰ ਵਿਊਜ਼ ਆ ਚੁੱਕੇ ਹਨ। ਇਸ ਵੀਡੀਓ 'ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।