Viral Video: ਦਿੱਲੀ ਸਰਕਾਰ ਵੱਲੋਂ ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਦੀਵਾਲੀ ਆਉਣ 'ਚ ਅਜੇ ਦੇਰ ਹੈ ਪਰ ਪਟਾਕੇ ਫੂਕਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪਟਾਕਿਆਂ ਕਾਰਨ ਨਾ ਸਿਰਫ਼ ਪ੍ਰਦੂਸ਼ਣ ਦਾ ਪੱਧਰ ਵਧਦਾ ਹੈ, ਸਗੋਂ ਇਸ ਕਾਰਨ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਹੁਣ ਦਿੱਲੀ ਦੇ ਸ਼ਾਸਤਰੀ ਪਾਰਕ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪਟਾਕੇ ਫਟਣ ਕਾਰਨ ਇੱਕ 11 ਸਾਲ ਦੇ ਬੱਚੇ ਦੀ ਅੱਖ ਵਿੱਚ ਗੰਭੀਰ ਸੱਟ ਲੱਗ ਗਈ ਹੈ।


ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਕਿਸੇ ਵੱਲੋਂ ਪਟਾਕੇ ਫੂਕਣ ਕਾਰਨ ਬੱਚੇ ਦੀ ਇੱਕ ਅੱਖ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਜਿਸ ਸੜਕ ਤੋਂ ਉਹ ਲੰਘ ਰਿਹਾ ਸੀ, ਉਸ 'ਤੇ ਕਿਸੇ ਨੇ ਪਟਾਕਾ ਚਲਾ ਦਿੱਤਾ ਹੈ। ਬੱਚਾ ਪਟਾਕੇ ਦੇ ਨੇੜੇ ਤੋਂ ਲੰਘ ਰਿਹਾ ਸੀ ਜਦੋਂ ਇਹ ਧਮਾਕਾ ਹੋਇਆ। ਇਸ ਘਟਨਾ ਤੋਂ ਬਾਅਦ ਬੱਚੇ ਨੂੰ ਅੱਖਾਂ ਮੀਚ ਕੇ ਤੜਫਦੇ ਹੋਏ ਦੇਖਿਆ ਜਾ ਸਕਦਾ ਹੈ। ਬੱਚੇ ਨਾਲ ਹੋਏ ਇਸ ਹਾਦਸੇ ਤੋਂ ਬਾਅਦ ਇੱਕ ਲੜਕਾ ਉਸ ਦੀ ਮਦਦ ਲਈ ਉਸ ਦੇ ਨੇੜੇ ਜਾਂਦਾ ਨਜ਼ਰ ਆ ਰਿਹਾ ਹੈ।



ਫਰੀ ਪ੍ਰੈਸ ਜਰਨਲ ਦੀ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 15 ਅਕਤੂਬਰ ਦੀ ਰਾਤ 8 ਵਜੇ ਵਾਪਰੀ। ਪਟਾਕੇ ਲੱਗਣ ਕਾਰਨ ਬੱਚੇ ਦੀ ਸੱਜੀ ਅੱਖ ਜ਼ਖ਼ਮੀ ਹੋ ਗਈ। ਇਸ ਘਟਨਾ ਦੇ ਸਬੰਧ ਵਿੱਚ ਦਿੱਲੀ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 286 ਅਤੇ 337 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸ਼ਾਸਤਰੀ ਪਾਰਕ ਦੇ ਰਹਿਣ ਵਾਲੇ ਇਸ ਬੱਚੇ ਦੇ ਮਾਮਲੇ 'ਚ ਆਲ ਇੰਡੀਆ ਮੈਡੀਕਲ ਹਸਪਤਾਲ ਤੋਂ ਮੈਡੀਕੋ ਲੀਗਲ ਕੇਸ ਯਾਨੀ ਐਮ.ਐਲ.ਸੀ. ਮਿਲਿਆ ਸੀ। ਜਿਸ ਤੋਂ ਬਾਅਦ ਕਿਸੇ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਅਤੇ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Viral Video: ਨੌਜਵਾਨ ਨੇ ਸੱਪ ਨੂੰ ਫੜ ਕੇ ਜ਼ਬਰਦਸਤੀ ਪੀਲਾ ਦਿੱਤੀ ਸ਼ਰਾਬ ਦੀ ਪੂਰੀ ਬੋਤਲ, ਵੀਡੀਓ ਦੇਖ ਲੋਕਾਂ 'ਚ ਗੁੱਸਾ


ਬੱਚੇ ਦੀ ਅੱਖ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ 17 ਅਕਤੂਬਰ ਨੂੰ ਛੁੱਟੀ ਦੇ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਲੀ ਦੇ ਸਾਰੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਪਟਾਕਿਆਂ ਦੀ ਵਿਕਰੀ, ਨਿਰਮਾਣ, ਸਟੋਰ ਕਰਨ, ਡਿਲਿਵਰੀ ਅਤੇ ਫੂਕਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਅਜਿਹਾ ਦਿੱਲੀ 'ਚ ਪ੍ਰਦੂਸ਼ਣ ਦੇ ਪੱਧਰ ਨੂੰ ਕੰਟਰੋਲ 'ਚ ਰੱਖਣ ਲਈ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Apple Seeds: ਕੀ ਸੇਬ ਦੇ 4 ਬੀਜ ਖਾਣ ਨਾਲ ਹੋ ਸਕਦੀ ਮੌਤ? ਜਾਣੋ ਅਜਿਹਾ ਕਿਉਂ ਕਿਹਾ ਜਾਂਦਾ